ਮਾਲਤੀ ਦੇ ਪਲੇਅ ਜ਼ੋਨ ਤੋਂ ਨਿਕ ਜੋਨਸ ਦੇ ਸ਼ੋਅ ਤੱਕ, ਪ੍ਰਿਯੰਕਾ ਚੋਪੜਾ ਨੇ ਸਾਂਝੇ ਕੀਤੇ ਪਰਿਵਾਰ ਨਾਲ ਬਿਤਾਏ ਖਾਸ ਪਲ
ਮਾਲਤੀ ਦੇ ਪਲੇਅ ਜ਼ੋਨ ਤੋਂ ਨਿਕ ਜੋਨਸ ਦੇ ਸ਼ੋਅ ਤੱਕ, ਪ੍ਰਿਯੰਕਾ ਚੋਪੜਾ ਨੇ ਸਾਂਝੇ ਕੀਤੇ ਪਰਿਵਾਰ ਨਾਲ ਬਿਤਾਏ ਖਾਸ ਪਲ
Priyanka Chopra and Nick Jonas : ਬਾਲੀਵੁੱਡ ਦੀ ਦੇਸੀ ਗਰਲ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਮਸ਼ਹੂਰ ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਕਿਸੇ ਨਾਂ ਕਿਸੇ ਕਰਾਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਆਪਣੀ ਹਵੇਲੀ ਵਾਲੇ ਵਿਵਾਦਾਂ ਤੋਂ ਬਾਅਦ ਹੁਣ ਪ੍ਰਿਯੰਕਾ ਨੇ ਆਪਣੇ ਪਰਿਵਾਰ ਨਾਲ ਬੀਤਾਏ ਕੁਝ ਖਾਸ ਪਲਾਂ ਦੀ ਵੀਡੀਓ ਸ਼ੇਅਰ ਕੀਤੀ ਹੈ।ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਪ੍ਰਿਯੰਕਾ ਚੋਪੜਾ (Priyanka Chopra) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਅਕਸਰ ਹੀ ਆਪਣੀ ਧੀ ਮਾਲਤੀ ਤੇ ਪਤੀ ਨਿਕ ਜੋਨਸ (Nick Jonas) ਨਾਲ ਆਪਣੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੀ ਰਹਿੰਦੀ ਹੈ।
ਪ੍ਰਿਯੰਕਾ ਚੋਪੜਾ ਨੇ ਸਾਂਝੇ ਕੀਤੀ ਪਰਿਵਾਰ ਨਾਲ ਬਿਤਾਏ ਖਾਸ ਪਲ
ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੀ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਪ੍ਰਿਯੰਕਾ ਚੋਪੜਾ ਤੇ ਨਿਕ ਦੀ ਨਿੱਕੀ ਜਿਹੀ ਧੀ ਨੂੰ ਬੇਹੱਦ ਪਿਆਰ ਨਾਲ ਪਲੇਅ ਜ਼ੋਨ ਦੇ ਵਿੱਚ ਰੰਗ-ਬਿਰੰਗੀ ਗੇਦਾਂ ਨਾਲ ਖੇਡਦੇ ਹੋਏ ਵੇਖ ਸਕਦੇ ਹੋ। ਇਸ ਤੋਂ ਇਲਾਵਾ ਮਾਲਤੀ ਨੂੰ ਆਪਣੇ ਕਜ਼ਨਸ ਦੇ ਨਾਲ ਬੋਰਡਸ ਗੇਮਜ਼ ਖੇਡਦੇ ਹੋਏ ਵੀ ਵੇਖਿਆ ਜਾ ਸਕਦਾ ਹੈ।
ਪ੍ਰਿਯੰਕਾ ਚੋਪੜਾ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਮਾਲਤੀ ਨੂੰ ਵੱਖ-ਵੱਖ ਚੀਜ਼ਾਂ ਨਾਲ ਖੇਡਦੇ ਹੋਏ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਪ੍ਰਿੰਯਕਾ ਚੋਪੜਾ ਤੇ ਨਿਕ ਜੋਨਸ ਦੇ ਮਿਊਜ਼ਿਕਲ ਕੰਸਰਟ ਦੀ ਇੱਕ ਝਲਕ ਵੀ ਵੇਖ ਸਕਦੇ ਹੋ।
ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀ ਹਵੇਲੀ ਦਾ ਵਿਵਾਦ
ਇਸ ਤੋਂ ਇਲਾਵਾ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਹਾਲ ਹੀ 'ਚ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਕਾਨੂੰਨੀ ਵਿਵਾਦ ਫਸ ਗਏ ਹਨ ਜਿਸ ਦਾ ਮੁਖ ਕਾਰਨ ਉਨ੍ਹਾਂ ਦੀ ਐਲਏ (LA)'ਚ ਸਥਿਤ ਹਵੇਲੀ ਹੈ।ਇਹ ਹਵੇਲੀ ਫੰਗਸ ਲੱਗਣ ਕਾਰਨ ਰਹਿਣ ਦੇ ਲਾਇਕ ਨਹੀਂ ਜਿਸ ਨੂੰ ਲੈ ਕੇ ਇਸ ਜੋੜੇ ਨੇ ਬਿਲਡਰ ਉੱਤੇ ਕਾਨੂੰਨੀ ਕੇਸ ਦਰਜ ਕੀਤਾ ਹੈ। ਜਿਸ ਕਾਰਨ ਮਜਬੂਰਨ ਜੋੜੇ ਨੂੰ ਆਪਣੀ ਇਸ ਹਵੇਲੀ ਨੂੰ ਛੱਡਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਹੋਰ ਪੜ੍ਹੋ: ਜਾਣੋ ਕੀ ਹੈ Cervical Cancer, ਕਿਵੇਂ ਔਰਤਾਂ ਇਸ ਤੋਂ ਕਰ ਸਕਦੀਆਂ ਨੇ ਆਪਣਾ ਬਚਾਅਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀ ਗੱਲ ਕਰੀਏ ਤਾਂ ਦੋਵੇਂ ਸੈਰੋਗੇਸੀ ਦੇ ਜ਼ਰੀਏ ਮਾਤਾ-ਪਿਤਾ ਬਣੇ ਹਨ। ਦੋਹਾਂ ਨੇ ਆਪਣੀ ਧੀ ਦਾ ਨਾਮ ਮਾਲਤੀ ਮੈਰੀ ਚੋਪੜਾ ਜੋਨਸ (Malti Marry Chopra) ਰੱਖਿਆ ਹੈ। ਪ੍ਰਿੰਯਕਾ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਕੀਤੀਆਂ ਤੇ ਹੁਣ ਮੌਜੂਦਾ ਸਮੇਂ ਵਿੱਚ ਹਾਲੀਵੁੱਡ ਦੇ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਨਿਕ ਜੋਨਸ ਇੱਕ ਮਸ਼ਹੂਰ ਹਾਲੀਵੁੱਡ ਗਾਇਕ ਹਨ ਤੇ ਆਏ ਦਿਨ ਉਹ ਆਪਣੇ ਮਿਊਜ਼ਿਕਲ ਕੰਸਰਟ ਕਰ ਰਹੇ ਹਨ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
