ਮੱਕਾ ‘ਚ ਉਮਰਾਹ ਕਰਨ ਪੁੱਜੀ ਗੌਹਰ ਖ਼ਾਨ, ਪਹਿਲੀ ਵਾਰ ਪੁੱਤਰ ਦਾ ਦਿਖਾਇਆ ਚਿਹਰਾ

Written by  Shaminder   |  March 22nd 2024 05:18 PM  |  Updated: March 22nd 2024 05:18 PM

ਮੱਕਾ ‘ਚ ਉਮਰਾਹ ਕਰਨ ਪੁੱਜੀ ਗੌਹਰ ਖ਼ਾਨ, ਪਹਿਲੀ ਵਾਰ ਪੁੱਤਰ ਦਾ ਦਿਖਾਇਆ ਚਿਹਰਾ

ਅਦਾਕਾਰਾ ਗੌਹਰ ਖ਼ਾਨ (gauahar khan) ਪਹਿਲੀ ਵਾਰ ਆਪਣੇ ਬੇਟੇ ਜ਼ੈਦ ਦਰਬਾਰ ਦੇ ਨਾਲ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ । ਜਿਨ੍ਹਾਂ ‘ਚ ਅਦਾਕਾਰਾ ਆਪਣੇ ਪੁੱਤਰ ਅਤੇ ਪਤੀ ਦੇ ਨਾਲ ਨਜ਼ਰ ਆ ਰਹੀ ਹੈ। ਇਸ ਤਸਵੀਰ ਦੇ ਜ਼ਰੀਏ ਉਸ ਨੇ ਪਹਿਲੀ ਵਾਰ ਆਪਣੇ ਪੁੱਤਰ ਦਾ ਚਿਹਰਾ ਰਿਵੀਲ ਕੀਤਾ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਰਮਜਾਨ ਦੇ ਪਵਿੱਤਰ ਮਹੀਨੇ ‘ਚ ਮੱਕਾ ‘ਚ ਉਮਰਾਹ ਕਰਦੀ ਹੋਈ ਨਜ਼ਰ ਆ ਰਹੀ ਹੈ। ਗੌਹਰ ਖ਼ਾਨ ਨੇ ਮੱਕਾ ਤੋਂ ਆਪਣੇ ਬੇਟੇ ਜ਼ੇਹਾਨ ਦਾ ਚਿਹਰਾ ਇੰਸਟਾਗ੍ਰਾਮ ਪਰਿਵਾਰ ਨੂੰ ਵਿਖਾਇਆ ਹੈ। 

Gauhar khan 566.jpg

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੀਡੀਓ ਹੋ ਰਿਹਾ ਵਾਇਰਲ, ਕਿਹਾ ‘ਜਦੋਂ ਜੜ੍ਹਾਂ ਲਾਉਣੀਆਂ ਹੋਣ ਤਾਂ….’

ਗੌਹਰ ਖ਼ਾਨ ਅਤੇ ਜ਼ੈਦ ਇਨ੍ਹੀਂ ਦਿਨੀਂ ਮੱਕਾ ‘ਚ ਗਏ ਹੋਏ ਹਨ । ਕੈਮਰੇ ਦੇ ਸਾਹਮਣੇ ਅਦਾਕਾਰ ਮੁਸਕਰਾਉਂਦੀ ਹੋਈ ਨਜ਼ਰ ਆ ਰਹੀ ਹੈ । ਕੈਪਸ਼ਨ ‘ਚ ਇਸ ਜੋੜੀ ਨੇ ਲਿਖਿਆ ‘ਬਸ ਆਪਣੇ ਨੰਨ੍ਹੇ ਰਾਜ ਕੁਮਾਰ ਨੂੰ ਉੱਪਰ ਵਾਲਟ ਦੇ ਘਰ ਤੋਂ ਦੁਨੀਆ ਨੂੰ ਪਹਿਲਾ ਸਲਾਮ ਦੇਣਾ ਚਾਹੁੰਦੇ ਹਾਂ।ਉਹ ਸਾਡੇ ਸਨਸ਼ਾਈਨ ਤੋਂ ਖੁਸ਼ ਹੋਣ, ਆਮੀਨ। ਸਾਡਾ ਜ਼ੇਹਾਨ ਨਿਰੰਤਰ ਪਾਜ਼ਟੀਵਿਟੀ ਦੇ ਲਈ ਬੇਨਤੀ । ਉਨ੍ਹਾਂ ਦੇ ਲਈ ਪਿਆਰ, ਆਸ਼ੀਰਵਾਦ ਅਤੇ ਬਹੁਤ ਸਾਰਾ ਪਿਆਰ’। 

Gauhar khan with son.jpgਗੌਹਰ ਖ਼ਾਨ ਦਾ ਵਰਕ ਫ੍ਰੰਟ 

ਗੌਹਰ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਬਿੱਗ ਬੌਸ ‘ਚ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆਏ ਸਨ । ਜੱਸੀ ਗਿੱਲ ਦੇ ਨਾਲ ਉਨ੍ਹਾਂ ਨੇ ਫ਼ਿਲਮ ‘ਚ ਕੰਮ ਕੀਤਾ ਸੀ । ਇਸ ਤੋਂ ਇਲਾਵਾ ਬਤੌਰ ਮਾਡਲ ਵੀ ਉਹ ਕਈ ਗੀਤਾਂ 'ਚ ‘ਨਜ਼ਰ ਆ ਚੁੱਕੇ ਹਨ ।ਇਸ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਜਿਸ ‘ਚ ਇਸ਼ਕਜ਼ਾਦੇ, ਬਦਰੀਨਾਥ ਕੀ ਦੁਲਹਨੀਆ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ।

੨੦੨੦ ‘ਚ ਉਸ ਦਾ ਵਿਆਹ ਜ਼ੈਦ ਦਰਬਾਰ ਦੇ ਨਾਲ ਹੋਇਆ ਸੀ । ਵਿਆਹ ਤੋਂ ਬਾਅਦ ਉਸ ਦੇ ਘਰ ਕੁਝ ਸਮਾਂ ਪਹਿਲਾਂ ਬੇਟੇ ਦਾ ਜਨਮ ਹੋਇਆ ਸੀ । ਜਿਸ ਦੀਆਂ ਤਸਵੀਰਾਂ ਤਾਂ ਅਦਾਕਾਰਾ ਸ਼ੇਅਰ ਕਰਦੀ ਸੀ ਪਰ ਕਿਸੇ ਵੀ ਤਸਵੀਰ ‘ਚ ਉਸ ਨੇ ਪੁੱਤਰ ਦਾ ਚਿਹਰਾ ਰਿਵੀਲ ਨਹੀਂ ਸੀ ਕੀਤਾ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network