ਲਾਈਵ ਸ਼ੋਅ 'ਚ ਦਿ ਗ੍ਰੇਟ ਖਲੀ ਨੂੰ ਆਇਆ ਗੁੱਸਾ, ਰੈਸਲਰ ਨੇ ਕੀਤਾ ਹੰਗਾਮਾ ਅੱਗ ਬਬੂਲਾ ਹੋ ਤੋੜੇ ਮੇਜ਼ ਤੇ ਕੁਰਸੀਆਂ, ਵੇਖੋ ਵੀਡੀਓ

Written by  Pushp Raj   |  March 19th 2024 09:54 PM  |  Updated: March 19th 2024 09:54 PM

ਲਾਈਵ ਸ਼ੋਅ 'ਚ ਦਿ ਗ੍ਰੇਟ ਖਲੀ ਨੂੰ ਆਇਆ ਗੁੱਸਾ, ਰੈਸਲਰ ਨੇ ਕੀਤਾ ਹੰਗਾਮਾ ਅੱਗ ਬਬੂਲਾ ਹੋ ਤੋੜੇ ਮੇਜ਼ ਤੇ ਕੁਰਸੀਆਂ, ਵੇਖੋ ਵੀਡੀਓ

Great Khali News : ਬਾਲੀਵੁੱਡ ਅਦਾਕਾਰਾ ਹੁਮਾ ਕੁਰੈਸ਼ੀ ਆਪਣੇ ਨਵੇਂ ਕਾਮੇਡੀ ਸ਼ੋਅ 'ਮੈਡਨੇਸ ਮਚਾਏਂਗੇ' ਨਾਲ ਲੋਕਾਂ ਦਾ ਖ਼ੂਬ ਮਨੋਰੰਜਨ ਕਰ ਰਹੀ ਹੈ। ਆਏ ਦਿਨ ਇਸ ਸ਼ੋਅ 'ਚ ਫ਼ਿਲਮੀ ਸਿਤਾਰੇ ਵੀ ਨਜ਼ਰ ਆਉਂਦੇ ਹਨ। ਦਿ ਗ੍ਰੇਟ ਖਲੀ ਸ਼ਨੀਵਾਰ ਦੇ ਇਸ ਸ਼ੋਅ 'ਚ ਜੱਜ ਦੇ ਰੂਪ 'ਚ ਨਜ਼ਰ ਆਉਣਗੇ।

ਦਿ ਗ੍ਰੇਟ ਖਲੀ ਨੂੰ ਲਾਈਵ ਸ਼ੋਅ ਦੌਰਾਨ ਆਇਆ ਗੁੱਸਾ

 

ਸ਼ੋਅ ਦੇ ਇਸ ਐਪੀਸੋਡ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਪਰ ਇਸ ਸ਼ੋਅ ਦੀ ਸ਼ੂਟਿੰਗ ਦੌਰਾਨ ਦਿ ਗ੍ਰੇਟ ਖਲੀ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਸੈੱਟ 'ਤੇ ਹੰਗਾਮਾ ਕਰ ਦਿੰਦੇ ਹਨ। ਇਸ ਸ਼ੋਅ ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਸੋਨੀ ਟੀ. ਵੀ. ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਸ਼ੋਅ ਦੇ ਆਉਣ ਵਾਲੇ ਐਪੀਸੋਡ ਦੇ ਟੀਜ਼ਰ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਪਾਰਿਤੋਸ਼ ਤ੍ਰਿਪਾਠੀ ਖਲੀ ਦੇ ਰੂਪ 'ਚ ਸਟੇਜ 'ਤੇ ਆਉਂਦੇ ਹਨ। ਪਰੀਤੋਸ਼ ਆਪਣੀ ਡਾਇਲਾਗ ਡਿਲੀਵਰੀ ਸ਼ੁਰੂ ਕਰਦਾ ਹੋਏ ਅਤੇ ਖਲੀ ਵੱਲ ਇਸ਼ਾਰਾ ਕਰਦਾ ਹੈ। ਉਹ ਕਹਿੰਦਾ ਹੈ- 'ਇਸ ਬੰਦੇ 'ਚ ਇੰਨਾ ਤੇਲ ਹੈ ਕਿ ਅਮਰੀਕਾ ਵੀ ਇਸ ਦੀ ਭਾਲ 'ਚ ਲੱਗਿਆ ਹੋਇਆ ਹੈ।' ਉਹ ਅੱਗੇ ਕਹਿੰਦਾ ਹੈ- 'ਜੇਕਰ ਇੱਕ ਹੱਥ 'ਤੇ ਦੂਜੇ ਘੁਮਾਇਆ ਜਾਵੇ ਤਾਂ ਕੜਾਹੀ 'ਚੋਂ ਵੀ ਭਟੂਰੇ ਨਿਕਲਣਗੇ।'

ਦੱਸ ਦਈਏ ਕਿ ਖਲੀ ਨੂੰ ਪਰਿਤੋਸ਼ ਦੀ ਇਹ ਹਰਕਤ ਪਸੰਦ ਨਹੀਂ ਆਈ ਅਤੇ ਉਹ ਗੁੱਸੇ 'ਚ ਆ ਗਿਆ। ਇਸ ਤੋਂ ਬਾਅਦ ਖਲੀ ਕਹਿੰਦੇ ਹਨ- ਹੱਦ ਹੈ, ਤੁਸੀਂ ਕੀ ਬਕਵਾਸ ਕਰ ਰਹੇ ਹੋ। ਇਹ ਕਹਿਣ ਤੋਂ ਬਾਅਦ ਖਲੀ ਨੇ ਗੁੱਸੇ ਨਾਲ ਮੇਜ਼ ਅਤੇ ਕੁਰਸੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਸ਼ੋਅ 'ਚ ਖਲੀ ਦੇ ਗੁੱਸੇ ਨੂੰ ਦੇਖ ਕੇ ਪਰੀਤੋਸ਼ ਅਤੇ ਹੁਮਾ ਕੁਰੈਸ਼ੀ ਦੋਵੇਂ ਡਰ ਜਾਂਦੇ ਹਨ। ਹਾਲਾਂਕਿ, ਸ਼ੋਅ ਦਾ ਟੀਜ਼ਰ ਅਕਸਰ ਵਧਾ-ਚੜ੍ਹਾ ਕੇ ਦਿਖਾਇਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਖਲੀ ਦਾ ਇਹ ਗੁੱਸਾ ਵੀ ਪਰੀਤੋਸ਼ ਦੇ ਐਕਟ ਦਾ ਹਿੱਸਾ ਹੀ ਹੋਵੇਗਾ।

 

ਹੋਰ ਪੜ੍ਹੋ : ਗਾਇਕ ਰੇਸ਼ਮ ਸਿੰਘ ਅਨਮੋਲ ਨੇ ਨਿੱਕੇ ਸਿੱਧੂ ਦੀਆਂ ਮੁਬਾਰਕਾਂ ਦਿੰਦੇ ਹੋਏ ਫੈਨਜ਼ ਨੂੰ ਕੀਤੀ ਇਹ ਖਾਸ ਅਪੀਲ

ਦੱਸਣਯੋਗ ਹੈ ਕਿ ਖਲੀ ਨੇ ਕੁਝ ਦਿਨ ਪਹਿਲਾਂ ਇਸ ਸ਼ੋਅ ਨਾਲ ਜੁੜੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ 'ਚ ਹੁਮਾ ਉਨ੍ਹਾਂ ਨਾਲ ਪੰਜਾ ਲੜਾਉਂਦੀ ਨਜ਼ਰ ਆਈ ਸੀ। ਥੋੜ੍ਹੇ ਹੀ ਸਮੇਂ 'ਚ ਖਲੀ ਵੀ ਇਸ ਪੰਜੇ ਦੀ ਲੜਾਈ ਨੂੰ ਹਾਰ ਜਾਂਦਾ ਹੈ। ਇਸ ਵੀਡੀਓ ਦੇ ਕੈਪਸ਼ਨ 'ਚ ਖਲੀ ਨੇ ਲਿਖਿਆ ਸੀ, 'ਮੈਂ ਪਹਿਲੀ ਵਾਰ ਹਾਰ ਗਿਆ ਹਾਂ।'

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network