ਮਸ਼ਹੂਰ ਟੀਵੀ ਐਂਕਰ ਪਰਿਤੋਸ਼ ਤ੍ਰਿਪਾਠੀ ਦਾ ਹੋਇਆ ਵਿਆਹ, ਵਾਇਰਲ ਹੋ ਰਹੀਆਂ ਨੇ ਤਸਵੀਰਾਂ

written by Pushp Raj | December 10, 2022 01:02pm

Famous Tv anchor Paritosh Tripathi Wedding pics: ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਮਨੋਰੰਜਨ ਜਗਤ 'ਚ ਵੀ ਕਈ ਸੈਲਬਸ ਦੇ ਘਰਾਂ 'ਚ ਵਿਆਹ ਦੀਆਂ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਕਾਮਨਾ ਪਾਠਕ, ਗੌਰਵ ਅਮਲਾਨੀ ਤੇ ਹੰਸਿਕਾ ਮੋਟਵਾਨੀ ਤੋਂ ਬਾਅਦ ਹੁਣ ਇੱਕ ਹੋਰ ਟੀਵੀ ਐਕਟਰ ਵੀ ਵਿਆਹ ਦੇ ਬੰਧਨ ਵਿੱਚ ਬੱਝ ਗਿਆ ਹੈ। ਇਹ ਅਦਾਕਾਰ ਕੋਈ ਹੋਰ ਨਹੀਂ ਬਲਕਿ ਟੀਵੀ ਦੇ ਮਸ਼ਹੂਰ 'ਮਾਮਾ ਜੀ' ਯਾਨੀ ਪਰਿਤੋਸ਼ ਤ੍ਰਿਪਾਠੀ ਹਨ। ਪਰਿਤੋਸ਼ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

image source: Instagram

ਪਰਿਤੋਸ਼ ਨੇ ਉਤਰਾਖੰਡ ਦੇ ਪਹਾੜਾਂ 'ਚ ਆਪਣੀ ਮੰਗੇਤਰ ਨਾਲ ਸੱਤ ਫੇਰੇ ਲਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਪਰਿਤੋਸ਼ ਨੇ ਉੱਤਰਾਖੰਡ ਦੇ ਪਿਥੌਰਾਗੜ੍ਹ ਦੀ ਰਹਿਣ ਵਾਲੀ ਮੀਨਾਕਸ਼ੀ ਨਾਲ ਵਿਆਹ ਕੀਤਾ ਹੈ। ਅਭਿਨੇਤਾ ਦਾ ਵਿਆਹ ਦੇਹਰਾਦੂਨ ਦੇ ਅਤਰਕਸ਼ਿਆ ਰਿਜ਼ੋਰਟ 'ਚ ਹੋਇਆ ਹੈ।

ਇਸ ਵਿਆਹ ਸਮਾਰੋਹ 'ਚ ਟੀਵੀ ਅਤੇ ਬਾਲੀਵੁੱਡ ਇੰਡਸਟਰੀ ਦੇ ਕਈ ਦਿੱਗਜ ਸਿਤਾਰੇ ਮੌਜੂਦ ਸਨ। ਪਰਿਤੋਸ਼ ਦੇ ਵਿਆਹ 'ਚ ਪੰਕਜ ਤ੍ਰਿਪਾਠੀ, ਰਵੀ ਦੂਬੇ, ਕੇਤਨ ਸਿੰਘ, ਸ਼ਾਨ ਮਿਸ਼ਰਾ, ਰਿਤਵਿਕ ਧੰਜਾਨੀ, ਨਾਜ਼, ਗੀਤਾ ਕਪੂਰ ਸਣੇ ਹੋਰ ਕਈ ਸਿਤਾਰੇ ਸ਼ਿਰਕਤ ਕਰਨ ਪਹੁੰਚੇ।

image source: Instagram

ਹੁਣ ਪਰਿਤੋਸ਼ ਦੇ ਵਿਆਹ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵਿਆਹ ਵਿੱਚ, ਪਰਿਤੋਸ਼ ਨੇ ਇੱਕ ਆਫ-ਵਾਈਟ ਸ਼ੇਰਵਾਨੀ ਪਹਿਨੀ ਹੈ ਤੇ ਸਿਰ 'ਤੇ ਲਾਲ ਪਗੜੀ ਸਜਾਈ ਹੈ। ਪਾਰਿਤੋਸ਼ ਲਾੜੇ ਦੀ ਲੁੱਕ ਵਿੱਚ ਬੇਹੱਦ ਹੈਂਡਸਮ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਰਿਤੋਸ਼ ਦੀ ਲਵ-ਲੇਡੀ ਗੁਲਾਬੀ ਰੰਗ ਦੇ ਖੂਬਸੂਰਤ ਲਹਿੰਗੇ ਵਿੱਚ ਲਾੜੀ ਬਣੀ ਨਜ਼ਰ ਆਈ।

ਪਰਿਤੋਸ਼ ਤ੍ਰਿਪਾਠੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਲਦੀ ਦੀ ਰਸਮ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੀ ਪਤਨੀ ਮੀਨਾਕਸ਼ੀ ਨਾਲ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਪੰਕਜ ਤ੍ਰਿਪਾਠੀ ਵੀ ਨਜ਼ਰ ਆ ਰਹੇ ਹਨ। ਹਲਦੀ ਵਿੱਚ ਰੰਗੇ ਲਾੜਾ-ਲਾੜੀ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਫੈਨਜ਼ ਇਸ ਨਵ ਵਿਆਹੀ ਜੋੜੀ ਨੂੰ ਵਧਾਈ ਦੇ ਰਹੇ ਹਨ।

image source: Instagram

ਹੋਰ ਪੜ੍ਹੋ: ਬੇਟੇ ਨੇ ਅਭਿਨੇਤਰੀ ਮਾਂ ਦਾ ਕਤਲ ਕਰ ਜੰਗਲ 'ਚ ਸੁੱਟ ਦਿੱਤੀ ਲਾਸ਼, ਕਾਰਨ ਸੁਣ ਕੇ ਹੋ ਜਾਓਗੇ ਹੈਰਾਨ

ਗੋਪਾਲਗੰਜ ਦੇ ਰਹਿਣ ਵਾਲੇ ਪਰਿਤੋਸ਼ ਕਈ ਸਾਲਾਂ ਤੋਂ ਟੀਵੀ ਜਗਤ 'ਚ ਸਰਗਰਮ ਹਨ। ਉਹ 'ਹੰਸੀ ਕਾ ਤੜਕਾ', 'ਨਾ ਬੋਲੇ ​​ਤੁਮ ਨਾ ਮੈਂ ਕੁਛ ਕਹ', 'ਇੰਡੀਅਨ ਆਈਡਲ' ਵਰਗੇ ਸ਼ੋਅਜ਼ 'ਚ ਕੰਮ ਕਰ ਚੁੱਕੇ ਹਨ। ਹਾਲਾਂਕਿ, ਉਨ੍ਹਾਂ ਨੂੰ 'ਸੁਪਰ ਡਾਂਸਰ' ਵਿੱਚ ਇੱਕ ਹੋਸਟ ਵਜੋਂ ਅਸਲੀ ਪਛਾਣ ਮਿਲੀ। ਉਹ ਇਸ ਵਿੱਚ ਮਾਮਾ ਜੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਏ।

You may also like