
Famous Actress Veena Kapoor Murder: ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ ਅਜਿਹੀ ਘਟਨਾ ਵਾਪਰੀ ਹੈ, ਜਿਸ ਨੇ ਟੀਵੀ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇੱਥੋਂ ਦੇ ਇੱਕ ਫਲੈਟ ਵਿੱਚ ਇੱਕ ਬੇਟੇ ਨੇ ਆਪਣੀ 70 ਸਾਲਾ ਮਾਂ ਦਾ ਕਤਲ ਕਰ ਦਿੱਤਾ। ਇਸ ਘਟਨਾ ਵਿੱਚ ਸੀਨੀਅਰ ਸਿਟੀਜ਼ਨ ਦਾ ਕਤਲ ਕੀਤਾ ਗਿਆ ਹੈ, ਉਹ ਕੋਈ ਹੋਰ ਨਹੀਂ ਸਗੋਂ ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਵੀਨਾ ਕਪੂਰ ਸੀ। ਇਹ ਜਾਣਕਾਰੀ ਮਸ਼ਹੂਰ ਟੀਵੀ ਅਦਾਕਾਰਾ ਨੀਲੂ ਕੋਹਲੀ ਨੇ ਮੀਡੀਆ ਨੂੰ ਦਿੱਤੀ ਹੈ।

ਦਰਅਸਲ, ਅਦਾਕਾਰਾ ਨੀਲੂ ਕੋਹਲੀ ਨੇ ਮੀਡੀਆ ਨਾਲ ਗੱਲਬਾਤ 'ਚ ਦੱਸਿਆ ਕਿ ਉਨ੍ਹਾਂ ਨੇ ਵੀਨਾ ਜੀ ਨਾਲ ਟੀਵੀ ਸ਼ੋਅ 'ਮੇਰੀ ਭਾਬੀ' 'ਚ ਕਰੀਬ 5 ਸਾਲ ਕੰਮ ਕੀਤਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸੀਰੀਅਲ ਤੋਂ ਬਾਅਦ ਵੀ ਦੋਹਾਂ ਨੇ ਇੱਕ ਹੋਰ ਸੀਰੀਅਲ 'ਚ ਇਕੱਠੇ ਕੰਮ ਕੀਤਾ ਸੀ। ਨੀਲੂ ਨੇ ਇਹ ਵੀ ਦੱਸਿਆ ਕਿ ਕੋਰੋਨਾ ਤੋਂ ਬਾਅਦ ਉਸ ਦਾ ਵੀਨਾ ਨਾਲ ਸੰਪਰਕ ਟੁੱਟ ਗਿਆ। ਕਿਉਂਕਿ ਉਹ ਆਪਣੇ ਪ੍ਰੋਜੈਕਟ ਵਿੱਚ ਰੁੱਝ ਗਈ ਸੀ, ਹੁਣ ਉਹ ਵਿਸ਼ਵਾਸ ਨਹੀਂ ਕਰ ਸਕਦੀ ਕਿ ਵੀਨਾ ਕਪੂਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ।
ਨੀਲੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਕਰਦੇ ਹੋਏ ਲਿਖਿਆ, 'ਵੀਨਾ ਜੀ, ਤੁਸੀਂ ਇਸ ਤੋਂ ਬਿਹਤਰ ਦੇ ਹੱਕਦਾਰ ਸੀ। ਮੇਰਾ ਦਿਲ ਟੁੱਟ ਗਿਆ, ਤੁਹਾਡੇ ਲਈ ਇਹ ਪੋਸਟ ਕਰ ਰਹੀ ਹਾਂ, ਕੀ ਕਹਾਂ ? ਅੱਜ ਮੇਰੇ ਕੋਲ ਸ਼ਬਦ ਨਹੀਂ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਇੰਨੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਖਰਕਾਰ ਸ਼ਾਂਤੀ ਨਾਲ ਆਰਾਮ ਕਰ ਰਹੇ ਹੋ। ਇਹ ਉਹ ਬੰਗਲਾ ਹੈ ਜੋ ਜੁਹੂ ਵਿੱਚ ਸਥਿਤ ਹੈ ਜਿੱਥੇ ਇਹ ਦਰਦਨਾਕ ਘਟਨਾ ਵਾਪਰੀ ਹੈ। ਇਸ ਪਾਸ਼ ਜੁਹੂ ਇਲਾਕੇ 'ਚ ਇਕ ਵਿਅਕਤੀ ਨੇ ਬੇਸਬਾਲ ਬੈਟ ਨਾਲ ਆਪਣੀ 74 ਸਾਲਾ ਮਾਂ ਦੀ ਹੱਤਿਆ ਕਰ ਦਿੱਤੀ ਅਤੇ ਬਾਅਦ 'ਚ ਉਸ ਦੀ ਲਾਸ਼ ਨੂੰ ਮਾਥੇਰਨ 'ਚ ਸੁੱਟ ਦਿੱਤਾ। ਉਸ ਦੇ ਅਮਰੀਕਾ ਸਥਿਤ ਬੇਟੇ ਨੂੰ ਸ਼ੱਕ ਹੋਇਆ ਅਤੇ ਉਸ ਨੇ ਜੁਹੂ ਪੁਲਿਸ ਨੂੰ ਸੂਚਿਤ ਕੀਤਾ।"

ਅਦਾਕਾਰਾ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, 'ਪੁੱਛਗਿੱਛ ਦੌਰਾਨ ਵੀਨਾ ਦੇ ਬੇਟੇ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਗੁੱਸੇ 'ਚ ਆ ਕੇ ਆਪਣੀ ਮਾਂ ਦੇ ਸਿਰ 'ਤੇ ਬੇਸਬਾਲ ਦੇ ਬੈਟ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।''
ਬੇਟੇ ਨੇ ਕਿਉਂ ਕੀਤਾ ਮਾਂ ਦਾ ਕਤਲ?
ਮੁੰਬਈ ਪੁਲਿਸ ਮੁਤਾਬਕ ਦੋਸ਼ੀ ਪੁੱਤਰ ਨੇ ਮੁੰਬਈ ਦੇ ਪਾਸ਼ ਇਲਾਕੇ ਜੁਹੂ 'ਚ 12 ਕਰੋੜ ਦੇ ਫਲੈਟ 'ਤੇ ਕਬਜ਼ਾ ਕਰਨ ਲਈ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ। ਮਾਂ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪੁੱਤਰ ਨੇ ਲਾਸ਼ ਨੂੰ ਡੱਬੇ 'ਚ ਪਾ ਕੇ ਮੁੰਬਈ ਤੋਂ 90 ਕਿਲੋਮੀਟਰ ਦੂਰ ਮਾਥੇਰਨ ਦੇ ਜੰਗਲਾਂ 'ਚ ਸੁੱਟ ਦਿੱਤਾ।

ਹੋਰ ਪੜ੍ਹੋ: ਬ੍ਰੇਅਕਪ ਦੀਆਂ ਖਬਰਾਂ ਵਿਚਾਲੇ ਰੌਕੀ ਨਾਲ ਛੁੱਟੀਆਂ ਦਾ ਮਜ਼ਾ ਲੈਂਦੀ ਨਜ਼ਰ ਆਈ ਹਿਨਾ ਖ਼ਾਨ, ਵੇਖੋ ਤਸਵੀਰਾਂ
ਪੁਲਿਸ ਮੁਤਾਬਕ ਵੀਨਾ ਦੇ ਛੋਟੇ ਬੇਟੇ ਸਚਿਨ ਕਪੂਰ ਨੇ 12 ਕਰੋੜ ਦੇ ਇਸ ਘਰ ਦੇ ਅੰਦਰ ਹੀ ਉਸ ਦਾ ਕਤਲ ਕੀਤਾ ਹੈ। ਕਤਲ ਬੇਸਬਾਲ ਦੇ ਬੈਟ ਨਾਲ ਲਗਾਤਾਰ ਕਈ ਵਾਰ ਕਰਕੇ ਕੀਤਾ ਗਿਆ ਹੈ। ਕਤਲ ਕਰਨ ਤੋਂ ਬਾਅਦ ਦੋਸ਼ੀ ਪੁੱਤਰ ਨੇ ਆਪਣੀ ਮਾਂ ਦੀ ਲਾਸ਼ ਨੂੰ ਫਰਿੱਜ ਦੇ ਡੱਬੇ 'ਚ ਪੈਕ ਕਰ ਦਿੱਤਾ, ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨਾ ਹੋਵੇ। ਕਤਲ ਕਰਨ ਮਗਰੋ ਦੋਸ਼ੀ ਵੱਲੋਂ ਲਾਸ਼ ਨੂੰ ਲੁੱਕੋ ਕੇ ਰੱਖਣ ਲਈ ਨੌਕਰ ਦਾ ਸਹਾਰਾ ਲਿਆ ਸੀ। ਫਿਲਹਾਲ ਦੋਵੇਂ ਮੁਲਜ਼ਮ ਪੁਲਿਸ ਦੀ ਹਿਰਾਸਤ ਵਿੱਚ ਹਨ।
View this post on Instagram