Ajay Devgn Birthday: ਅਜੇ ਦੇਵਗਨ ਮਨਾ ਰਹੇ ਨੇ ਆਪਣਾ 55ਵਾਂ ਜਨਮਦਿਨ, ਜਾਣੋ ਬਾਲੀਵੁੱਡ ਦੇ ਸਿੰਘਮ ਬਾਰੇ ਖਾਸ ਗੱਲਾਂ

Reported by: PTC Punjabi Desk | Edited by: Pushp Raj  |  April 02nd 2024 02:44 PM |  Updated: April 02nd 2024 02:44 PM

Ajay Devgn Birthday: ਅਜੇ ਦੇਵਗਨ ਮਨਾ ਰਹੇ ਨੇ ਆਪਣਾ 55ਵਾਂ ਜਨਮਦਿਨ, ਜਾਣੋ ਬਾਲੀਵੁੱਡ ਦੇ ਸਿੰਘਮ ਬਾਰੇ ਖਾਸ ਗੱਲਾਂ

Ajay Devgn Birthday: ਬਾਲੀਵੁੱਡ ਦੇ 'ਸਿੰਘਮ' ਵਜੋਂ ਮਸ਼ਹੂਰ ਅਜੇ ਦੇਵਗਨ (Ajay Devgn) ਫ਼ਿਲਮੀ ਇੰਡਸਟਰੀ ਦੇ ਮਸ਼ਹੂਰ ਸੁਪਰਸਟਾਰ ਚੋਂ ਇੱਕ ਹਨ। ਉਨ੍ਹਾਂ ਨੇ ਆਪਣੀ ਸ਼ਾਨਦਾਰ ਅਦਾਕਾਰੀ ਦੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਅੱਜ ਅਦਾਕਾਰ ਦੇ ਜਨਮਦਿਨ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖਾਸ ਤੇ ਦਿਲਚਸਪ ਗੱਲਾਂ। 

ਅਜੇ ਦੇਵਗਨ ਦਾ ਜਨਮ

ਅਜੇ ਦੇਵਗਨ ਦਾ ਜਨਮ 2 ਅਪ੍ਰੈਲ 1969 ਨੂੰ ਇੱਕ ਪੰਜਾਬੀ ਪਰਿਵਾਰ 'ਚ ਹੋਇਆ ਸੀ। ਦੱਸ ਦਈਏ ਕਿ ਉਹ ਅੰਮ੍ਰਿਤਸਰ, ਪੰਜਾਬ ਦਾ ਵਸਨੀਕ ਹੈ। ਉਸਦੇ ਪਿਤਾ ਵੀਰੂ ਦੇਵਗਨ ਇੱਕ ਸਟੰਟ ਕੋਰੀਓਗ੍ਰਾਫਰ ਸਨ ਜੋ ਫਿਲਮਾਂ 'ਚ ਐਕਸ਼ਨ ਅਤੇ ਸਟੰਟ ਸੀਨ ਫਿਲਮਾਉਂਦੇ ਸਨ। ਉਸ 'ਚ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਸੀ। ਵੈਸੇ ਤਾਂ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਵੀਰੂ ਦੇਵਗਨ ਆਪਣੇ ਬੇਟੇ ਨੂੰ ਸਟਾਰ ਬਣਾਉਣ ਲਈ ਦ੍ਰਿੜ ਸਨ। ਅਜੇ ਦੀ ਮਾਂ ਵੀਨਾ ਦੇਵਗਨ ਫਿਲਮ ਨਿਰਮਾਤਾ ਸੀ। ਉਹ ਫਿਲਮੀ ਪਰਿਵਾਰ ਤੋਂ ਆਉਂਦਾ ਹੈ। ਅਜਿਹੇ 'ਚ ਅਜੇ ਦੇਵਗਨ ਦਾ ਐਕਟਿੰਗ 'ਚ ਆਉਣਾ ਸੁਭਾਵਿਕ ਸੀ।

 

ਅਜੇ ਦੇਵਗਨ ਦਾ ਅਸਲ ਨਾਂਅ

ਬਹੁਤ ਘੱਟ ਲੋਕਾਂ ਨੂੰ ਇਸ ਬਾਰੇ ਪਤਾ ਹੋਵੇਗਾ ਕਿ ਅਜੇ ਦੇਵਗਨ ਦਾ ਅਸਲੀ ਨਾਂਅ ਵਿਸ਼ਾਲ ਵੀਰੂ ਦੇਵਗਨ ਸੀ। ਉਨ੍ਹਾਂ ਨੇ ਫ਼ਿਲਮਾਂ 'ਚ ਆਉਣ ਲਈ ਆਪਣਾ ਨਾਂ ਬਦਲ ਲਿਆ ਨਾਲ ਹੀ ਉਨ੍ਹਾਂ ਨੂੰ ਬਾਲੀਵੁੱਡ ਦਾ 'ਸਿੰਘਮ' ਵੀ ਕਿਹਾ ਜਾਂਦਾ ਹੈ। ਅਦਾਕਾਰੀ ਤੋਂ ਇਲਾਵਾ ਅਜੇ ਦੇਵਗਨ ਪੜ੍ਹੇ-ਲਿਖੇ ਹਨ। ਦੱਸ ਦਈਏ ਕਿ ਉਨ੍ਹਾਂ ਨੇ ਸਿਲਵਰ ਬੀਚ ਹਾਈ ਸਕੂਲ ਤੋਂ ਪੜ੍ਹਾਈ ਕੀਤੀ। 'ਤੇ ਮੁੰਬਈ ਦੇ ਹੀ ਮਿਠਾਬਾਈ ਕਾਲਜ ਤੋਂ ਗ੍ਰੈਜੂਏਸ਼ਨ ਵੀ ਕੀਤੀ ਹੈ। ਨਾਲ ਹੀ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਸ਼ੋਂਕ ਸੀ।

ਅਜੇ ਦੇਵਗਨ ਦਾ ਫਿਲਮੀ ਸਫ਼ਰ

ਅਜੇ ਦੇਵਗਨ ਨੇ 1991 'ਚ ਫਿਲਮ 'ਫੂਲ ਔਰ ਕਾਂਟੇ' ਨਾਲ ਡੈਬਿਊ ਕੀਤਾ ਸੀ। ਦੱਸ ਦਈਏ ਕਿ ਉਨ੍ਹਾਂ ਦੇ ਪਿਤਾ ਵੀਰੂ ਦੇਵਗਨ ਨੇ ਉਨ੍ਹਾਂ ਨੂੰ ਐਕਸ਼ਨ ਹੀਰੋ ਵਜੋਂ ਪੇਸ਼ ਕੀਤਾ। ਅਜੇ ਨੇ ਬਾਈਕ 'ਤੇ ਸ਼ਾਨਦਾਰ ਐਂਟਰੀ ਕਰਕੇ ਕਾਲਜ 'ਚ ਧਮਾਲ ਮਚਾ ਦਿੱਤੀ ਹੈ। ਉਸ ਨੇ ਇਸ ਫਿਲਮ ਲਈ ਸਰਵੋਤਮ ਪੁਰਸ਼ ਅਦਾਕਾਰ ਡੈਬਿਊ ਲਈ ਫਿਲਮਫੇਅਰ ਅਵਾਰਡ ਜਿੱਤਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸਫਲਤਾ ਮਿਲੀ ਅਤੇ ਅਜੇ ਐਕਸ਼ਨ-ਹੀਰੋ ਬਣ ਕੇ ਬਾਲੀਵੁੱਡ 'ਚ ਹਿੱਟ ਹੋ ਗਏ।

dgx

ਇਸ ਫਿਲਮ ਨੇ ਅਜੇ ਦੇਵਗਨ ਨੂੰ ਬਣਾਇਆ ਸਟਾਰ

ਸਾਲ 1992 'ਚ ਆਈ ਫਿਲਮ 'ਜਿਗਰ' ਨੇ ਉਸ ਨੂੰ ਵੱਡੀ ਕਮਾਈ ਨਾਲ ਰਾਤੋ-ਰਾਤ ਸਟਾਰ ਬਣਾ ਦਿੱਤਾ। ਫਿਲਮ ਨੇ ਉਸ ਸਮੇਂ 7 ਕਰੋੜ ਦੀ ਕਮਾਈ ਕਰਕੇ ਝੰਡੇ ਗੱਡੇ ਸਨ। ਇਸ ਤੋਂ ਬਾਅਦ ਅਜੇ ਦੇਵਗਨ ਨੇ ਆਪਣੇ ਕਰੀਅਰ 'ਚ ਜ਼ਖਮ, ਹਮ ਦਿਲ ਦੇ ਚੁਕੇ ਸਨਮ, ਇਸ਼ਕ, ਕੰਪਨੀ, ਦ ਲੀਜੈਂਡ ਆਫ ਭਗਤ ਸਿੰਘ ਵਰਗੀਆਂ ਕਈ ਸ਼ਾਨਦਾਰ ਫਿਲਮਾਂ ਦੇ ਕੇ ਆਪਣੀ ਅਦਾਕਾਰੀ ਨਾਲ ਦੁਨੀਆ ਨੂੰ ਪ੍ਰਭਾਵਿਤ ਕੀਤਾ।

ਅਜੇ ਦੇਵਗਨ ਦੀ ਨੈੱਟਵਰਥ

ਅਜੇ ਦੇਵਗਨ ਇੱਕ ਬਹੁਮੁਖੀ ਅਦਾਕਾਰ ਹੈ। ਉਸ ਨੇ ਕਾਮੇਡੀ, ਐਕਸ਼ਨ, ਗੰਭੀਰ ਭੂਮਿਕਾਵਾਂ ਅਤੇ ਖਲਨਾਇਕ ਦੀਆਂ ਭੂਮਿਕਾਵਾਂ ਬਹੁਤ ਵਧੀਆ ਢੰਗ ਨਾਲ ਨਿਭਾਈਆਂ ਹਨ। ਇਕ ਰਿਪੋਰਟ ਮੁਤਾਬਕ ਉਹ ਹੁਣ ਤੱਕ 100 ਤੋਂ ਜ਼ਿਆਦਾ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਅਜਿਹੇ 'ਚ ਉਨ੍ਹਾਂ ਦਾ ਸਟਾਰਡਮ ਵੀ ਕਾਬਲੇ ਤਾਰੀਫ ਹੈ। ਦਸ ਦਈਏ ਕਿ ਅੱਜ ਉਹ ਅਦਾਕਾਰ ਹੋਣ ਦੇ ਨਾਲ-ਨਾਲ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ। ਅਜੇ ਦੇਵਗਨ ਇੱਕ ਫਿਲਮ ਲਈ ਲਗਭਗ 60 ਕਰੋੜ ਰੁਪਏ ਲੈਂਦੇ ਹਨ। ਰਿਪੋਰਟ ਮੁਤਾਬਕ ਅਜੇ ਦੇਵਗਨ ਦੀ ਕੁੱਲ ਜਾਇਦਾਦ 427 ਕਰੋੜ ਰੁਪਏ ਦੇ ਕਰੀਬ ਹੈ। ਉਸ ਕੋਲ ਮੁੰਬਈ 'ਚ ਇੱਕ ਆਲੀਸ਼ਾਨ ਬੰਗਲਾ, ਲੰਡਨ 'ਚ ਇੱਕ ਘਰ ਅਤੇ ਰੋਲਸ ਰਾਇਸ ਵਰਗੀਆਂ ਲਗਜ਼ਰੀ ਕਾਰਾਂ ਹਨ।

ਹੋਰ ਪੜ੍ਹੋ : Resham Singh Anmol Birthday: ਜਾਣੋ ਕਿੰਝ ਕੁਲਦੀਪ ਮਾਣਕ ਤੋਂ ਮਿਲੇ ਥਾਪੜੇ ਨੇ ਬਣਾਇਆ ਰੇਸ਼ਮ ਸਿੰਘ ਅਨਮੋਲ ਨੂੰ 'ਦਿ ਕਿੰਗ ਆਫ ਸਟੇਜ'

ਅਜੇ ਦੇਵਗਨ ਨੂੰ ਮਿਲੇ ਕਈ ਐਵਾਰਡਸ 

ਅਜੇ ਦੇਵਗਨ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਅਤੇ ਸਿਨੇਮਾ 'ਚ ਸ਼ਾਨਦਾਰ ਯੋਗਦਾਨ ਲਈ ਕਈ ਵੱਡੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਆਪਣੇ ਕਰੀਅਰ 'ਚ ਹੁਣ ਤੱਕ 32 ਐਵਾਰਡ ਜਿੱਤ ਚੁੱਕੇ ਹਨ। ਇਸ 'ਚ 4 ਫਿਲਮਫੇਅਰ ਐਵਾਰਡ, 4 ਨੈਸ਼ਨਲ ਐਵਾਰਡ ਸ਼ਾਮਲ ਹਨ। ਭਾਰਤ ਸਰਕਾਰ ਨੇ ਵੀ ਉਨ੍ਹਾਂ ਨੂੰ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network