ਹੇਮਾ ਮਾਲਿਨੀ ਮਹਿੰਗੀਆਂ ਕਾਰਾਂ ਨੂੰ ਛੱਡ ਮੈਟਰੋ ਅਤੇ ਆਟੋ ‘ਚ ਸਫ਼ਰ ਕਰਦੀ ਆਈ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਹੇਮਾ ਮਾਲਿਨੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸਾਂਝੇ ਕਰਦੇ ਹੋਏ ਦੱਸਿਆ ਕਿ ‘ਮੇਰੇ ਮੈਟਰੋ ਅਨੁਭਵ ਤੋਂ ਬਾਅਦ ਜੁਹੂ ਤੱਕ ਆਟੋ ਦੁਆਰਾ ਜਾਣ ਦਾ ਫੈਸਲਾ ਕੀਤਾ ਅਤੇ ਉਹ ਪੂਰਾ ਵੀ ਹੋਇਆ ।

Written by  Shaminder   |  April 12th 2023 03:06 PM  |  Updated: April 12th 2023 03:23 PM

ਹੇਮਾ ਮਾਲਿਨੀ ਮਹਿੰਗੀਆਂ ਕਾਰਾਂ ਨੂੰ ਛੱਡ ਮੈਟਰੋ ਅਤੇ ਆਟੋ ‘ਚ ਸਫ਼ਰ ਕਰਦੀ ਆਈ ਨਜ਼ਰ, ਤਸਵੀਰਾਂ ਹੋ ਰਹੀਆਂ ਵਾਇਰਲ

ਡ੍ਰੀਮ ਗਰਲ ਹੇਮਾ ਮਾਲਿਨੀ (Hema Malini) ਨੂੰ ਕੌਣ ਨਹੀਂ ਜਾਣਦਾ । ਅੱਜ ਵੀ ਉਸ ਦੀ ਖ਼ੂਬਸੂਰਤੀ ਦੇ ਲੋਕ ਦੀਵਾਨੇ ਹਨ । ਉਹ ਜਿੱਥੇ ਸਿਆਸਤ ‘ਚ ਸਰਗਰਮ ਹੈ, ਉੱਥੇ ਹੀ ਫ਼ਿਲਮਾਂ ’ਚ ਵੀ ਕੰਮ ਕਰ ਰਹੀ ਹੈ । ਹੁਣ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋਈਆਂ ਹਨ । ਜਿਨ੍ਹਾਂ ‘ਚ ਉਹ ਮੈਟਰੋ ‘ਚ ਸਫਰ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ :  ਜੱਸੀ ਗਿੱਲ ਦੀ ਮਾਂ ਡੇਅਰੀ ‘ਚ ਦੁੱਧ ਵੇਚ ਕੇ ਗਾਇਕ ਦੀਆਂ ਜ਼ਰੂਰਤਾਂ ਕਰਦੀ ਸੀ ਪੂਰੀਆਂ , ਗਾਇਕ ਨੂੰ ਯਾਦ ਆਏ ਸੰਘਰਸ਼ ਦੇ ਦਿਨ

ਜਿਉਂ ਹੀ ਉਸ ਵੱਲੋਂ ਮੈਟਰੋ ਵਿੱਚ ਸਫ਼ਰ ਕਰਨ ਦੀ ਖ਼ਬਰ ਲੋਕਾਂ ਨੂੰ ਲੱਗੀ ਤਾਂ ਪ੍ਰਸ਼ੰਸਕ ਉਸ ਦੇ ਨਾਲ ਤਸਵੀਰਾਂ ਖਿਚਵਾਉਣ ਲਈ ਉਸ ਦੇ ਕੋਲ ਆਉਣ ਲੱਗੇ ਤਾਂ ਹੇਮਾ ਮਾਲਿਨੀ ਨੇ ਵੀ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ । ਉਹ  ਬੜੇ ਹੀ ਆਰਾਮ ਦੇ ਨਾਲ  ਸੈਲਫੀਆਂ ਕਰਵਾਉਂਦੀ ਨਜ਼ਰ ਆਈ । 

ਮੈਟਰੋ ਤੋਂ ਬਾਅਦ ਆਟੋ ‘ਚ ਕੀਤਾ ਸਫ਼ਰ 

ਮੈਟਰੋ ਤੋਂ ਬਾਅਦ ਅਦਾਕਾਰਾ ਆਟੋ ‘ਚ ਸਫ਼ਰ ਕਰਦੀ ਵਿਖਾਈ ਦਿੱਤੀ । ਅਦਾਕਾਰਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸਾਂਝੇ ਕਰਦੇ ਹੋਏ ਦੱਸਿਆ ਕਿ ‘ਮੇਰੇ ਮੈਟਰੋ ਅਨੁਭਵ ਤੋਂ ਬਾਅਦ ਜੁਹੂ ਤੱਕ ਆਟੋ ਦੁਆਰਾ ਜਾਣ ਦਾ ਫੈਸਲਾ ਕੀਤਾ ਅਤੇ ਉਹ ਪੂਰਾ ਵੀ ਹੋਇਆ । ਜਦੋਂ ਮੈਂ ਆਟੋ ਰਾਹੀਂ ਆਪਣੇ ਘਰ ਉੱਤਰੀ ਤਾਂ ਸੁਰੱਖਿਆ ਕਰਮੀਆਂ ਨੂੰ ਉਨ੍ਹਾਂ ਦੀਆਂ ਅੱਖਾਂ ‘ਤੇ ਵਿਸ਼ਵਾਸ਼ ਨਹੀਂ ਹੋਇਆ ਅਤੇ ਕੁੱਲ ਮਿਲਾ ਕੇ ਮੇਰੇ ਲਈ ਇਹ ਸ਼ਾਨਦਾਰ ਅਤੇ ਅਨੰਦਦਾਇਕ ਅਨੁਭਵ ਰਿਹਾ’। 

ਹੇਮਾ ਮਾਲਿਨੀ ਦੀ ਨਿੱਜੀ ਜ਼ਿੰਦਗੀ 

 ਹੇਮਾ ਮਾਲਿਨੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਧੀਆਂ ਹਨ । ਉਨ੍ਹਾਂ ਨੇ ਧਰਮਿੰਦਰ ਦੇ ਨਾਲ ਵਿਆਹ ਕਰਵਾਇਆ ਹੈ । ਉਨ੍ਹਾਂ ਦੀ ਵੱਡੀ ਧੀ ਈਸ਼ਾ ਦਿਓਲ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ । ਹਾਲਾਂਕਿ ਉਸ ਨੇ ਭਰਤ ਤਖਤਾਨੀ ਦੇ ਨਾਲ ਵਿਆਹ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ । ਪਰ ਦੋ ਧੀਆਂ ਦੇ ਜਨਮ ਤੋਂ ਬਾਅਦ ਅਦਾਕਾਰਾ ਮੁੜ ਤੋਂ ਹੁਣ ਫ਼ਿਲਮਾਂ ‘ਚ ਸਰਗਰਮ ਹੋ ਰਹੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network