ਆਪਣੇ ਵਿਆਹ ਨੂੰ ਕਿਉਂ ਅਦਾਕਾਰਾ ਤਾਪਸੀ ਪੰਨੂ ਨੇ ਰੱਖਿਆ ਨਿੱਜੀ, ਜਾਣੋ ਅਦਾਕਾਰਾ ਦਾ ਰਿਐਕਸ਼ਨ
ਤਾਪਸੀ ਪੰਨੂ ਨੇ ਬੀਤੀ 22 ਮਾਰਚ ਨੂੰ ਵਿਆਹ ਕਰਵਾ ਲਿਆ। ਪਰ ਇਸ ਵਿਆਹ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ । ਵਿਆਹ ਬਾਰੇ ਉਸ ਵੇਲੇ ਖੁਲਾਸਾ ਹੋਇਆ ਜਦੋਂ ਅਦਾਕਾਰਾ ਦੇ ਵਿਆਹ ਦਾ ਇੱਕ ਵੀਡੀਓ ਵਾਇਰਲ ਹੋਇਆ ।
ਆਪਣੇ ਵਿਆਹ ਨੂੰ ਕਿਉਂ ਅਦਾਕਾਰਾ ਤਾਪਸੀ ਪੰਨੂ ਨੇ ਰੱਖਿਆ ਨਿੱਜੀ, ਜਾਣੋ ਅਦਾਕਾਰਾ ਦਾ ਰਿਐਕਸ਼ਨ
ਤਾਪਸੀ ਪੰਨੂ (Taapsee Pannu) ਨੇ ਬੀਤੇ ਦਿਨੀਂ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਿਆਹ ਕਰਵਾ ਲਿਆ ।ਇਸ ਵਿਆਹ ਨੂੰ ਅਦਾਕਾਰਾ ਨੇ ਬਹੁਤ ਹੀ ਨਿੱਜੀ ਰੱਖਿਆ ਸੀ। ਅਦਾਕਾਰਾ ਨੇ ਆਪਣੇ ਵਿਆਹ ਨੂੰ ਬੇਹੱਦ ਨਿੱਜੀ ਕਿਉਂ ਰੱਖਿਆ ਸੀ । ਇਸ ਬਾਰੇ ਅਦਾਕਾਰਾ ਨੇ ਹੁਣ ਖੁਲਾਸਾ ਕੀਤਾ ਹੈ। ਤਾਪਸੀ ਨੇ ਵਿਆਹ ਦੀਆਂ ਖ਼ਬਰਾਂ ‘ਤੇ ਆਪਣੀ ਚੁੱਪ ਤੋੜਦੇ ਹੋਏ ਕਿਹਾ ਹੈ ਕਿ ‘ਮੈਨੂੰ ਨਹੀਂ ਲੱਗਦਾ ਕਿ ਮੈਨੂੰ ਆਪਣੇ ਨਿੱਜੀ ਜੀਵਨ ਨੂੰ ਲੋਕਾਂ ‘ਚ ਲਿਆਉਣਾ ਚਾਹੀਦਾ ਹੈ।
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਭਾਂਡੇ ਮਾਂਜਣ ਦੀ ਸੇਵਾ ਕਰਦੀ ਨਜ਼ਰ ਆਈ ਨਿਸ਼ਾ ਬਾਨੋ, ਵੇਖੋ ਵੀਡੀਓ
ਮੈਂ ਆਪਣੇ ਵਿਆਹ ਨੂੰ ਜਨਤਕ ਨਹੀਂ ਸੀ ਬਨਾਉਣਾ ਚਾਹੁੰਦੀ’ ।ਦੱਸ ਦਈਏ ਕਿ ਅਦਾਕਾਰਾ ਨੇ ਹਾਲੇ ਤੱਕ ਆਪਣੇ ਵਿਆਹ ਦੀ ਕੋਈ ਵੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਨਹੀਂ ਕੀਤੀ ਹੈ। ਉਸ ਦੇ ਵਿਆਹ ਦੇ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜ਼ਰੂਰ ਵਾਇਰਲ ਹੋਈਆਂ ਸਨ । ਜਿਨ੍ਹਾਂ ‘ਚ ਉਹ ਅਪਣੇ ਪਤੀ ਨੂੰ ਵਰਮਾਲਾ ਪਾਉਂਦੀ ਹੋਈ ਦਿਖਾਈ ਦਿੱਤੀ ਸੀ।
22 ਮਾਰਚ ਨੂੰ ਕਰਵਾਇਆ ਸੀ ਵਿਆਹ
ਅਦਾਕਾਰਾ ਤਾਪਸੀ ਨੇ ਉਦੈਪੁਰ ‘ਚ 22 ਮਾਰਚ ਨੂੰ ਵਿਆਹ ਕਰਵਾਇਆ ਸੀ। ਉਸ ਨੇ ਵਿਦੇਸ਼ੀ ਮੂਲ ਦੇ ਆਪਣੇ ਬੁਆਏ ਫ੍ਰੈਂਡ ਮੈਥਿਆਸ ਬੋ ਦੇ ਨਾਲ ਵਿਆਹ ਕਰਵਾਇਆ ਸੀ । ਤਾਪਸੀ ਪੰਨੂ ਆਪਣੇ ਵਿਆਹ ਦੀ ਕੋਈ ਵੀ ਤਸਵੀਰ ਸਾਂਝਾ ਕਰਨ ਦੇ ਹੱਕ ‘ਚ ਨਹੀਂ ਹੈ । ਇਹ ਜਾਣ ਕੇ ਉਨ੍ਹਾਂ ਦੇ ਫੈਨਸ ਨੂੰ ਕਾਫੀ ਨਿਰਾਸ਼ਾ ਹੋ ਸਕਦੀ ਹੈ ਕਿ ਅਦਾਕਾਰਾ ਦੇ ਸੋਸ਼ਲ ਹੈਂਡਲ ‘ਤੇ ਉਨ੍ਹਾਂ ਦੇ ਵਿਆਹ ਨਾਲ ਸਬੰਧਤ ਕੋਈ ਵੀ ਤਸਵੀਰ ਜਾਂ ਵੀਡੀਓ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗੀ। ਆਪਣੀ ਆਉਣ ਵਾਲੀ ਫ਼ਿਲਮ ‘ਫਿਰ ਆਈ ਹਸੀਨ ਦਿਲਰੁਬਾ’ ਨੂੰ ਲੈ ਕੇ ਸੁਰਖੀਆਂ ‘ਚ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
