ਤਾਪਸੀ ਪੰਨੂ ਨੇ ਪੰਜਾਬੀ ਸਟਾਈਲ ‘ਚ ਰਚਾਇਆ ਵਿਆਹ, ਲਾੜੇ ਨੇ ਸਿਰ ‘ਤੇ ਬੰਨ੍ਹੀ ਦਸਤਾਰ, ਵੇਖੋ ਵੀਡੀਓ
ਤਾਪਸੀ ਪੰਨੂ ਦੇ ਵਿਆਹ ਦਾ ਵੀਡੀਓ ਬੀਤੇ ਦਿਨ ਵਾਇਰਲ ਹੋਇਆ ਸੀ ।ਅਦਾਕਾਰਾ ਨੇ ਪੰਜਾਬੀ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਹੋਰ ਵੀਡੀਓ ਵੀ ਸਾਹਮਣੇ ਆਏ ਹਨ ।
ਤਾਪਸੀ ਪੰਨੂ ਨੇ ਪੰਜਾਬੀ ਸਟਾਈਲ ‘ਚ ਰਚਾਇਆ ਵਿਆਹ, ਲਾੜੇ ਨੇ ਸਿਰ ‘ਤੇ ਬੰਨ੍ਹੀ ਦਸਤਾਰ, ਵੇਖੋ ਵੀਡੀਓ
ਤਾਪਸੀ ਪੰਨੂ (Taapsee Pannu ) ਦੇ ਵਿਆਹ ਦਾ ਵੀਡੀਓ ਬੀਤੇ ਦਿਨ ਵਾਇਰਲ ਹੋਇਆ ਸੀ ।ਅਦਾਕਾਰਾ ਨੇ ਪੰਜਾਬੀ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ। ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਹੋਰ ਵੀਡੀਓ ਵੀ ਸਾਹਮਣੇ ਆਏ ਹਨ । ਜਿਨ੍ਹਾਂ ‘ਚ ਅਦਾਕਾਰਾ ਦਾ ਪਤੀ ਸਿਰ ‘ਤੇ ਦਸਤਾਰ ਸਜਾਏ ਹੋਏ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਪੰਜਾਬੀ ਗਾਇਕੀ ‘ਚ ਵੱਧਦੀ ਲੱਚਰਤਾ ‘ਤੇ ਗੁਰਦਾਸ ਮਾਨ ਨੇ ਜਤਾਈ ਚਿੰਤਾ, ਸਭ ਨੂੰ ਇਕਜੁਟ ਹੋਣ ਦੀ ਅਪੀਲ
ਤਾਪਸੀ ਪੰਨੂ ਦੇ ਵਿਆਹ ਦਾ ਵੀਡੀਓ ਬੀਤੇ ਦਿਨ ਵਾਇਰਲ ਹੋਇਆ ਸੀ। ਜਿਸ ‘ਚ ਅਦਾਕਾਰਾ ਆਪਣੇ ਪਤੀ ਦੇ ਕੋਲ ਨੱਚਦੀ ਹੋਈ ਪਹੁੰਚੀ ਸੀ । ਅਦਾਕਾਰਾ ਨੇ ਲਾਲ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਸੀ ।ਜਿਸ ‘ਚ ਅਦਾਕਾਰਾ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ । ਤਾਪਸੀ ਪੰਨੂ ਦੇ ਵਿਆਹ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਵਾਇਰਲ ਹੋ ਰਹੀਆਂ ਸਨ ।

ਪਰ ਅਦਾਕਾਰਾ ਨੇ ਕਦੇ ਵੀ ਆਪਣੇ ਵਿਆਹ ਬਾਰੇ ਕਿਸੇ ਦੇ ਨਾਲ ਕੋਈ ਵੀ ਗੱਲ ਸਾਂਝੀ ਨਹੀਂ ਸੀ ਕੀਤੀ । ਹਾਲੇ ਤੱਕ ਵੀ ਅਦਾਕਾਰਾ ਨੇ ਆਪਣੇ ਵਿਆਹ ਬਾਰੇ ਕੋਈ ਵੀ ਵੀਡੀਓ ਸਾਂਝੀ ਨਹੀਂ ਕੀਤੀ ।ਪਰ ਉਨ੍ਹਾਂ ਦੇ ਵਿਆਹ ਦੀਆਂ ਕਾਫੀ ਵੀਡੀਓ ਸਾਹਮਣੇ ਆ ਰਹੀਆਂ ਹਨ ।ਤਾਪਸੀ ਪੰਨੂ ਦਾ ਪਤੀ ਵਿਦੇਸ਼ੀ ਮੂਲ ਦਾ ਹੈ ਅਤੇ ਉਸ ਦੇ ਨਾਲ ਅਫੇਅਰ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈਆਂ ਸਨ ।
ਤਾਪਸੀ ਪੰਨੂ ਦਾ ਵਰਕ ਫ੍ਰੰਟ
ਤਾਪਸੀ ਪੰਨੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਹਸੀਨ ਦਿਲਰੁਬਾ,ਬਦਲਾ, ਲੂਪ ਲਪੇਟਾ, ਥੱਪੜ, ਪਿੰਕ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।ਆਉਣ ਵਾਲੇ ਦਿਨਾਂ ‘ਚ ਅਦਾਕਾਰਾ ਹੋਰ ਵੀ ਕਈ ਫ਼ਿਲਮਾਂ ‘ਚ ਨਜ਼ਰ ਆਏਗੀ।
#TaapseePannu leaked video of wedding 💒 pic.twitter.com/y9ZjwrXaTI
— Naresh Meena (@NareshM77011935) April 3, 2024
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
