ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ, ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਕਿਹਾ ਸੀ ਸਸਤੀ ਅਦਾਕਾਰਾ

Written by  Shaminder   |  March 28th 2024 09:58 AM  |  Updated: March 28th 2024 09:58 AM

ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਿਲਾਂ, ਅਦਾਕਾਰਾ ਉਰਮਿਲਾ ਮਾਤੋਂਡਕਰ ਨੂੰ ਕਿਹਾ ਸੀ ਸਸਤੀ ਅਦਾਕਾਰਾ

ਕੰਗਨਾ ਰਣੌਤ (Kangana Ranaut)ਨੂੰ ਬੀਤੇ ਦਿਨੀਂ ਬੀਜੇਪੀ ਤੋਂ ਟਿਕਟ ਮਿਲੀ ਹੈ।ਜਿਸ ਤੋਂ ਬਾਅਦ ਉਸ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਚੁੱਕੀ ਹੈ। ਭਾਜਪਾ ਦੇ ਵੱਲੋਂ ਅਦਾਕਾਰਾ ਨੂੰ ਮੰਡੀ ਤੋਂ ਚੋਣ ਮੈਦਾਨ ‘ਚ ਉਤਾਰਨ ਦਾ ਐਲਾਨ ਬੀਜੇਪੀ ਦੇ ਵੱਲੋਂ ਕੀਤਾ ਗਿਆ ਸੀ । ਪਰ ਇਸ ਨੂੰ ਲੈ ਕੇ ਕੁਝ ਲੋਕ ਅਦਾਕਾਰਾ ਨੂੰ ਟ੍ਰੋਲ ਵੀ ਕਰ ਰਹੇ ਹਨ । ਅਦਾਕਾਰਾ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਉਰਮਿਲਾ (Urmila Matondkar) ‘ਤੇ ਤੰਜ਼ ਕੱਸਦੀ ਨਜ਼ਰ ਆਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇਸ ਵੀਡੀਓ ‘ਚ ਕੰਗਨਾ ਕਹਿ ਰਹੀ ਹੈ ਕਿ ‘ਮੈਂ ਉਰਮਿਲਾ ਦਾ ਇੱਕ ਇੰਟਰਵਿਊ ਦੇਖਿਆ । ਉਹ ਮੇਰੇ ਸੰਘਰਸ਼ ਦਾ ਮਜ਼ਾਕ ਉਡਾ ਰਹੀ ਸੀ ।

Kangana Ranaut birthdaAY.jpg

ਹੋਰ ਪੜ੍ਹੋ : ਰਵਿੰਦਰ ਗਰੇਵਾਲ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ 

ਮੈਨੂੰ ਬਹੁਤ ਦੁੱਖ ਹੋਇਆ’।  ਅਦਾਕਾਰਾ ਨੇ ਅੱਗੇ ਕਿਹਾ ‘ਉਰਮਿਲਾ ਮਾਤੋਡਕਰ ਨੂੰ ਘੱਟ ਤੋਂ ਘੱਟ ਉਨ੍ਹਾਂ ਦੀ ਐਕਟਿੰਗ ਦੇ ਲਈ ਤਾਂ ਟਿਕਟ ਨਹੀਂ ਦਿੱਤਾ ਗਿਆ । ਉਨ੍ਹਾਂ ਦੀਆਂ ਫ਼ਿਲਮਾਂ ਕਿਹੋ ਜਿਹੀਆਂ ਹਨ, ਇਹ ਸਭ ਨੂੰ ਪਤਾ ਹੈ।ਜੇ ਉਸਦੇ ਵਰਗੀ ਹੀਰੋਇਨ ਨੂੰ ਟਿਕਟ ਮਿਲ ਸਕਦਾ ਹੈ ਤਾਂ ਮੈਨੂੰ ਕਿਉਂ ਨਹੀਂ ਮਿਲੇਗਾ’।

Kangana Ranaut 455.jpgਕੰਗਨਾ ਰਣੌਤ ਹੋਈ ਟ੍ਰੋਲ 

ਕੰਗਨਾ ਰਣੌਤ ਦੇ ਇਸ ਬਿਆਨ ਨੂੰ ਲੈ ਕੇ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ ।ਬੀਤੇ ਦਿਨ ਕਾਂਗਰਸ ਦੀ ਇੱਕ ਆਗੂ ਨੇ ਕੰਗਨਾ ਲਈ ਇਤਰਾਜ਼ਯੋਗ ਪੋਸਟ ਕੀਤੀਬ ਸੀ ਅਤੇ ਉਸੇ ਪੋਸਟ ਤੋਂ ਬਾਅਦ ਕੰਗਨਾ ਨੇ ਔਰਤ ਦੀ ਇੱਜ਼ਤ ‘ਤੇ ਹਮਲੇ ਦੀ ਗੱਲ ਆਖੀ ਸੀ । ਜਿਸ ਤੋਂ ਬਾਅਦ ਹੁਣ ਅਦਾਕਾਰਾ ਨੂੰ ਲੋਕ ਟ੍ਰੋਲ ਕਰ ਰਹੇ ਹਨ ।

 

ਕੰਗਨਾ ਰਣੌਤ ਬੇਬਾਕੀ ਲਈ ਮਸ਼ਹੂਰ 

ਕੰਗਨਾ ਰਣੌਤ ਆਪਣੇ ਬੇਬਾਕ ਬੋਲਾਂ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੀ ਹੋਈ ਨਜ਼ਰ ਆਉਂਦੀ ਹੈ। ਪਰ ਕਈ ਵਾਰ ਆਪਣੇ ਇਨ੍ਹਾਂ ਬੇਬਾਕ ਬੋਲਾਂ ਦੇ ਕਾਰਨ ਉਹ ਲੋਕਾਂ ਦੇ ਨਿਸ਼ਾਨੇ ‘ਤੇ ਵੀ ਆ ਜਾਂਦੀ ਹੈ। ਕਿਸਾਨ ਅੰਦੋਲਨ ਦੇ ਦੌਰਾਨ ਵੀ ਅਦਾਕਾਰਾ ਨੇ ਕਿਸਾਨਾਂ ਨੂੰ ਖਾਲਿਸਤਾਨੀ ਦੱਸਿਆ ਸੀ । ਜਿਸ ਕਾਰਨ ਲੋਕਾਂ ਦੇ ਵਿਰੋਧ ਦਾ ਸਾਹਮਣਾ ਉਸ ਨੂੰ ਕਰਨਾ ਪਿਆ ਸੀ ।

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network