ਜਨਮਦਿਨ 'ਤੇ ਮਾਂ ਬਗਲਾਮੁਖੀ ਦੇ ਦਰਸ਼ਨਾਂ ਲਈ ਪਹੁੰਚੀ ਅਦਾਕਾਰਾ ਕੰਗਨਾ ਰਣੌਤ, ਭਤੀਜੇ ਨੂੰ ਗੋਦੀ 'ਚ ਲੈ ਕੇ ਕੀਤੇ ਦਰਸ਼ਨ

Written by  Pushp Raj   |  March 23rd 2024 07:26 PM  |  Updated: March 23rd 2024 07:26 PM

ਜਨਮਦਿਨ 'ਤੇ ਮਾਂ ਬਗਲਾਮੁਖੀ ਦੇ ਦਰਸ਼ਨਾਂ ਲਈ ਪਹੁੰਚੀ ਅਦਾਕਾਰਾ ਕੰਗਨਾ ਰਣੌਤ, ਭਤੀਜੇ ਨੂੰ ਗੋਦੀ 'ਚ ਲੈ ਕੇ ਕੀਤੇ ਦਰਸ਼ਨ

Kangana Ranaut visit maa baglamukhi temple : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਹੀ 'ਚ ਕੰਗਨਾ ਆਪਣੇ ਜਨਮਦਿਨ ਮੌਕ ਪਰਿਵਾਰ ਨਾਲ ਮਾਂ ਬਗਲਾਮੁਖੀ ਦੇ ਦਰਸ਼ਨ ਕਰਨ ਪਹੁੰਚੀ, ਜਿੱਥੋਂ ਅਦਾਕਾਰਾ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

 

ਮਾਂ ਬਗਲਾਮੁਖੀ ਦੇ ਦਰਸ਼ਨਾਂ ਲਈ ਪਹੁੰਚੀ ਕੰਗਨਾ ਰਣੌਤ

ਦੱਸ ਦਈਏ ਕਿ ਕੰਗਨਾ ਰਣੌਤ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਬਾਲੀਵੁੱਡ ਸਾਟਰਸ ਤੇ ਵੱਖ -ਵੱਖ ਮੁੱਦਿਆਂ ਨੂੰ ਲੈ ਕੇ ਬੇਹੱਦ ਬੇਬਾਕੀ ਨਾਲ ਆਪਣੀ ਰਾਏ ਦਿੰਦੀ ਹੈ। ਕੰਗਨਾ ਅਕਸਰ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਨਾਂ ਕਿਸੇ ਮੁੱਦੇ 'ਤੇ ਆਪਣੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। 

ਹਾਲ ਹੀ ਵਿੱਚ ਕੰਗਨਾ ਰਣੌਤ ਆਪਣੇ ਜਨਮਦਿਨ ਦੇ ਮੌਕੇ ਉੱਤੇ ਹਿਮਾਚਲ ਪ੍ਰਦੇਸ਼ ਵਿੱਚ ਸਥਿਤ ਮਾਂ ਬਗਲਾਮੁਖੀ ਦੇ ਦਰਸ਼ਨਾਂ ਲਈ ਪਹੁੰਚੀ। ਅਦਾਕਾਰਾ ਨੇ ਇੱਥੇ ਪ੍ਰਾਚੀਨ ਮੰਦਰ ਦੇਵੀ ਸ਼੍ਰੀ ਬਗਲਾਮੁਖੀ ਦਾ ਆਸ਼ੀਰਵਾਦ ਲਿਆ। ਕੰਗਨਾ ਆਪਣੇ ਜਨਮਦਿਨ ਦੇ ਮੌਕੇ 'ਤੇ ਪਰਿਵਾਰ ਨਾਲ ਇੱਥੇ ਪਹੁੰਚੀ। ਮਾਤਾ ਬਗਲਾਮੁਖੀ ਦੇ ਦਰਬਾਰ ਪਹੁੰਚ ਕੇ ਉਸ ਨੇ ਦਰਸ਼ਨ ਕੀਤੇ ਤੇ ਆਪਣੀ ਲੰਬੀ ਉਮਰ ਲਈ ਮਹਾਯੱਗ ਕੀਤਾ।

37ਵਾਂ ਜਨਮਦਿਨ ਮਨਾ ਰਹੀ ਅਦਾਕਾਰਾ

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਕੰਗਨਾ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਬਾਲੀਵੁੱਡ ਅਦਾਕਾਰਾ ਨੂੰ ਬਚਪਨ ਤੋਂ ਹੀ ਐਕਟਿੰਗ ਦਾ ਸ਼ੌਕ ਸੀ। ਇਸ ਦੇ ਨਾਲ ਹੀ ਉਸ ਨੇ ਆਪਣੇ ਜਨੂੰਨ ਨੂੰ ਅੱਗੇ ਵੀ ਜਾਰੀ ਰੱਖਿਆ। ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਚ ਆਪਣੀ ਛਾਪ ਛੱਡੀ ਹੈ। ਫੈਸ਼ਨ, ਬੁਲੇਟ ਰਾਣੀ, ਕੁਈਨ ਤੇ ਮਣੀਕਰਨਿਕਾ ਵਰਗੀਆਂ ਫਿਲਮਾਂ ਨਾਲ ਕੰਗਨਾ ਨੇ ਬਾਲੀਵੁੱਡ 'ਚ ਕੁਈਨ ਦੇ ਰੂਪ 'ਚ ਆਪਣੀ ਜਗ੍ਹਾ ਬਣਾਈ ਹੈ।

 

ਹੋਰ ਪੜ੍ਹੋ : ਫਿਲਮ 'ਸ਼ਾਇਰ' ਤੋਂ ਰਿਲੀਜ਼ ਹੋਇਆ ਗੀਤ 'ਮਹਿਬੂਬ ਜੀ', ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਕੰਗਨਾ ਰਣੌਤ ਦਾ ਵਰਕ ਫਰੰਟ 

ਕੰਗਨਾ ਦੀਆਂ ਫਿਲਮਾਂ 'ਧਾਕੜ', 'ਤੇਜਸ' ਅਤੇ 'ਚੰਦਰਮੁਖੀ 2' ਆਦਿ ਫਲਾਪ ਰਹੀਆਂ ਸਨ। ਇਸ ਦੇ ਨਾਲ ਹੀ ਆਉਣ ਵਾਲੀ ਫਿਲਮ 'ਐਮਰਜੈਂਸੀ' ਤੋਂ ਵੱਡੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਹਨ। ਫਿਲਮ ਨੂੰ ਲੈ ਕੇ ਲੋਕਾਂ 'ਚ ਵੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੇਖਣਾ ਇਹ ਹੋਵੇਗਾ ਕਿ ਕੀ ਇਸ ਵਾਰ ਬਾਕਸ ਆਫਿਸ 'ਤੇ ਕੰਗਨਾ ਦੀ ਫਿਲਮ 'ਐਮਰਜੈਂਸੀ' ਦਾ ਜਾਦੂ ਚੱਲ ਸਕੇਗਾ ਜਾਂ ਨਹੀਂ, ਕੀ ਇਹ ਵੀ ਹੋਰ ਫਿਲਮਾਂ ਵਾਂਗ ਫਲਾਪ ਹੋ ਜਾਵੇਗੀ, ਫਿਲਹਾਲ ਹੀ ਤਾਂ ਫਿਲਮ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network