ਕੀ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆਉਣਗੇ PM ਮੋਦੀ? ਕਪਿਲ ਦੇ ਸੱਦੇ ‘ਤੇ PM ਵੱਲੋਂ ਮਿਲਿਆ ਇਹ ਜਵਾਬ...

Written by  Entertainment Desk   |  March 12th 2023 02:58 PM  |  Updated: March 12th 2023 02:58 PM

ਕੀ ਕਪਿਲ ਸ਼ਰਮਾ ਦੇ ਸ਼ੋਅ 'ਚ ਨਜ਼ਰ ਆਉਣਗੇ PM ਮੋਦੀ? ਕਪਿਲ ਦੇ ਸੱਦੇ ‘ਤੇ PM ਵੱਲੋਂ ਮਿਲਿਆ ਇਹ ਜਵਾਬ...

Kapil Sharma news: ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਜਵਿਗਾਟੋ' ਨੂੰ ਲੈ ਕੇ ਸੁਰਖੀਆਂ 'ਚ ਹਨ। ਆਪਣੀ ਫ਼ਿਲਮ ਦੀ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਕਾਮੇਡੀਅਨ ਕਪਿਲ ਸ਼ਰਮਾ ਦੇ ਸ਼ੋਅ ਦਾ ਕਪਿਲ ਸ਼ਰਮਾ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਸ਼ਾਹਰੁਖ ਖ਼ਾਨ, ਸਲਮਾਨ ਖ਼ਾਨ, ਅਕਸ਼ੇ ਕੁਮਾਰ, ਅਮਿਤਾਭ ਬੱਚਨ, ਰਾਮ ਚਰਨ ਅਤੇ ਜੂਨੀਅਰ ਐਨਟੀਆਰ ਵਰਗੇ ਸਿਤਾਰੇ ਆਪਣੀਆਂ ਫ਼ਿਲਮਾਂ ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਤੇ ਆਉਂਦੇ ਰਹਿੰਦੇ ਹਨ। ਹੁਣ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਆਪਣੇ ਸ਼ੋਅ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਸੀ। 

ਇੱਕ ਇੰਟਰਵਿਊ ਦੌਰਾਨ ਕਪਿਲ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਸ਼ੋਅ 'ਚ ਨਰਿੰਦਰ ਮੋਦੀ ਨੂੰ ਹੋਸਟ ਕਰਨਾ ਪਸੰਦ ਕਰਨਗੇ। ਉਨ੍ਹਾਂ ਕਿਹਾ, 'ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ 'ਤੇ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਰ, ਤੁਸੀਂ ਸਾਡੇ ਸ਼ੋਅ 'ਤੇ ਵੀ ਆਓਗੇ। ਉਨ੍ਹਾਂ ਨੇ ਮੈਨੂੰ ਨਾਂਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਸ ਸਮੇਂ ਮੇਰੇ ਵਿਰੋਧੀ ਬਹੁਤ ਕਾਮੇਡੀ ਕਰ ਰਹੇ ਹਨ... ਕੁਝ ਇਸ ਤਰ੍ਹਾਂ ਕਿਹਾ। ਕਦੇ ਆਵਾਂਗੇ ਇਸ ਲਈ ਉਸ ਨੇ ਨਾਂਹ ਨਹੀਂ ਕੀਤੀ। ਜੇਕਰ ਉਹ ਆਉਂਣਗੇ ਤਾਂ ਇਹ ਸਾਡੀ ਖੁਸ਼ਕਿਸਮਤ ਹੋਵੇਗੀ।

ਇਸ ਦਿਨ ਕਪਿਲ ਸ਼ਰਮਾ ਦੀ ਫਿਲਮ ਰਿਲੀਜ਼ ਹੋਵੇਗੀ

ਦੱਸ ਦੇਈਏ ਕਿ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਨਵੀਂ ਫਿਲਮ 'ਜਵਿਗਾਟੋ' ਨੂੰ ਲੈ ਕੇ ਸੁਰਖੀਆਂ 'ਚ ਹਨ। ਇਸ 'ਚ ਉਹ ਡਿਲੀਵਰੀ ਬੁਆਏ ਦੀ ਭੂਮਿਕਾ 'ਚ ਨਜ਼ਰ ਆਉਣਗੇ। ਨੰਦਿਤਾ ਦਾਸ ਦੁਆਰਾ ਨਿਰਦੇਸ਼ਿਤ, ਇਹ ਫਿਲਮ 17 ਮਾਰਚ, 2023 ਨੂੰ ਸਿਨੇਮਾਘਰਾਂ ਵਿੱਚ ਆਵੇਗੀ। ਜਿਸ ਨੂੰ ਲੈ ਕੇ ਜਵਿਗਾਟੋ ਦੀ ਪੂਰੀ ਟੀਮ ਪੱਬਾਂ ਭਾਰ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network