ਕਰੀਨਾ ਕਪੂਰ ਨੂੰ ਈਵੈਂਟ ‘ਚ ਬੁਲਾ ਕੇ ਸਾਹਮਣੇ ਰੱਖ ਦਿੱਤੀਆਂ ਜੁੱਤੀਆਂ, ਅਦਾਕਾਰਾ ਨੇ ਕਿਹਾ ‘ਮੁਝੇ ਬੁਲਾ ਕੇ ਜੂਤੇ ਖਿਲਾ ਰਹੇ ਹੋ’

ਕਰੀਨਾ ਕਪੂਰ ਅਜਿਹੀ ਅਦਾਕਾਰਾ ਹੈ, ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਉਸ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਉਸ ਦੀ ਅਦਾਕਾਰੀ ਦੇ ਨਾਲ-ਨਾਲ ਉਸ ਦੀ ਖੂਬਸੂਰਤੀ ਦੇ ਵੀ ਚਰਚੇ ਹੁੰਦੇ ਰਹਿੰਦੇ ਹਨ । ਪਰ ਇੱਕ ਈਵੈਂਟ ਦੌਰਾਨ ਉਸ ਦੇ ਨਾਲ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਵੇਖ ਕੇ ਉਹ ਹੈਰਾਨ ਰਹਿ ਜਾਂਦੀ ਹੈ।

Reported by: PTC Punjabi Desk | Edited by: Shaminder  |  March 29th 2023 03:31 PM |  Updated: March 29th 2023 05:19 PM

ਕਰੀਨਾ ਕਪੂਰ ਨੂੰ ਈਵੈਂਟ ‘ਚ ਬੁਲਾ ਕੇ ਸਾਹਮਣੇ ਰੱਖ ਦਿੱਤੀਆਂ ਜੁੱਤੀਆਂ, ਅਦਾਕਾਰਾ ਨੇ ਕਿਹਾ ‘ਮੁਝੇ ਬੁਲਾ ਕੇ ਜੂਤੇ ਖਿਲਾ ਰਹੇ ਹੋ’

ਕਰੀਨਾ ਕਪੂਰ (Kareena Kapoor) ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਹੁਣ ਉਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਕਿਸੇ ਈਵੈਂਟ ‘ਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਹੋਈ ਹੈ । ਪਰ ਇਸ ਦੌਰਾਨ ਉਸ ਦੇ ਅੱਗੇ ਕੁਝ ਅਜਿਹਾ ਪਰੋਸ ਦਿੱਤਾ ਜਾਂਦਾ ਹੈ ਕਿ ਜਿਸ ਨੂੰ ਵੇਖ ਕੇ ਕਰੀਨਾ ਹੱਸ ਪੈਂਦੀ ਹੈ ਅਤੇ ਇਸ ਵੀਡੀਓ ‘ਚ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਕਿ ‘ਯਹਾਂ ਬੁਲਾ ਕੇ ਮੁਝੇ ਜੂਤੇ ਖਿਲਾ ਰਹੇ ਹੋ।

ਹੋਰ ਪੜ੍ਹੋ : ਜਸਬੀਰ ਜੱਸੀ ਆਪਣੇ ਖੇਤਾਂ ‘ਚ ਟ੍ਰੈਕਟਰ ਚਲਾਉਂਦੇ ਆਏ ਨਜ਼ਰ, ਕਿਹਾ ‘ਸਾਡੇ ਹੱਥ ਕਦੇ ਤਲਵਾਰ, ਕਦੇ ਹਲ ਦੀਆਂ ਮੁੰਨੀਆਂ

ਇਸ ਵੀਡੀਓ ‘ਚ ਕਰੀਨਾ ਕਪੂਰ ਦੇ ਵੱਲੋਂ ਇੱਕ ਫੁੱਟਵਿਅਰ ਬ੍ਰਾਂਡ ਨੂੰ ਪ੍ਰਮੋਟ ਕਰਨ ਦਾ ਹੈ । ਦਰਅਸਲ ਇਹ ਵੀਡੀਓ ਜੁੱਤੀਆਂ ‘ਚ ਸ਼ੇਪ ‘ਚ ਬਣਾਇਆ ਗਿਆ ਕੇਕ ਸੀ । ਜਿਸ ਨੂੰ ਵੇਖ ਕੇ ਕਰੀਨਾ ਹੈਰਾਨ ਹੋਣ ਦੇ ਨਾਲ ਨਾਲ ਖੁਸ਼ ਵੀ ਨਜ਼ਰ ਆਈ ।

ਕਰੀਨਾ ਕਪੂਰ ਕਈ ਹਿੱਟ ਫ਼ਿਲਮਾਂ ‘ਚ ਆ ਚੁੱਕੀ ਹੈ ਨਜ਼ਰ

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਅਭਿਸ਼ੇਕ ਦੇ ਨਾਲ ਫ਼ਿਲਮ ‘ਰਿਫਿਊਜੀ’ ‘ਚ ਨਜ਼ਰ ਆਈ ਸੀ ।

ਇਸੇ ਫ਼ਿਲਮ ਦੇ ਨਾਲ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆਈ ਸੀ। ਜਿਸ ‘ਚ ਥ੍ਰੀ ਇਡੀਅਟਸ, ਮੈਂ ਪ੍ਰੇਮ ਕੀ ਦੀਵਾਨੀ, ਚਮੇਲੀ,ਲਾਲ ਸਿੰਘ ਚੱਢਾ, ਉੜਤਾ ਪੰਜਾਬ ਸਣੇ ਕਈ ਫ਼ਿਲਮਾਂ ‘ਚ ਉਸ ਨੇ ਕੰਮ ਕੀਤਾ । 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network