ਰਿਸ਼ੀ ਕਪੂਰ ਦੇ ਨਾਲ ਪੋਤੀ ਨੂੰ ਵੇਖ ਕੇ ਭਾਵੁਕ ਹੋਈ ਨੀਤੂ ਕਪੂਰ, ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ

Reported by: PTC Punjabi Desk | Edited by: Shaminder  |  February 12th 2024 11:08 AM |  Updated: February 12th 2024 11:08 AM

ਰਿਸ਼ੀ ਕਪੂਰ ਦੇ ਨਾਲ ਪੋਤੀ ਨੂੰ ਵੇਖ ਕੇ ਭਾਵੁਕ ਹੋਈ ਨੀਤੂ ਕਪੂਰ, ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ

ਰਿਸ਼ੀ ਕਪੂਰ (Rishi Kapoor) ਦੀ ਐਡਿਟ ਕੀਤੀ ਹੋਈ ਤਸਵੀਰ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਸ ਤਸਵੀਰ ‘ਚ ਉਹ ਆਪਣੀ ਪੋਤੀ ਰਾਹਾ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਤਸਵੀਰ ਨੂੰ ਕਈ ਸੈਲੀਬ੍ਰੇਟੀਜ਼ ਨੇ ਵੀ ਸ਼ੇਅਰ ਕੀਤਾ ਹੈ। ਪਰ ਇਸ ਤਸਵੀਰ ਨੂੰ ਵੇਖ ਕੇ ਰਿਸ਼ੀ ਕਪੂਰ ਦੀ ਪਤਨੀ ਨੀਤੂ ਕਪੂਰ ਵੀ ਭਾਵੁਕ ਹੋ ਗਏ ।ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਰਾਹਾ ਕਪੂਰ ਅਤੇ ਰਿਸ਼ੀ ਕਪੂਰ ਦੇ ਚਿਹਰਿਆਂ ਨੂੰ ਡਿਜੀਟਲ ਰੂਪ ‘ਚ ਐਡਿਟ ਕੀਤਾ ਗਿਆ ਹੈ । ਸੋਨੀ ਰਾਜ਼ਦਾਨ ਨੇ ਵੀ ਇਸ ਨੂੰ ਸ਼ੇਅਰ ਕੀਤਾ ਹੈ।

Neetu Kapoor Remembers Husband Rishi Kapoor as Ranbir's 'Animal' Hits Theatres

ਹੋਰ ਪੜ੍ਹੋ : ਮੈਂਡੀ ਤੱਖਰ ਦੇ ਵਿਆਹ ‘ਚ ਨਿਸ਼ਾ ਬਾਨੋ, ਗੀਤਾਜ ਬਿੰਦਰਖੀਆ ਕਈ ਸਿਤਾਰਿਆਂ ਨੇ ਕੀਤੀ ਸ਼ਿਰਕਤ, ਵੇਖੋ ਤਸਵੀਰਾਂ

ਨੀਤੂ ਕਪੂਰ ਹੋਈ ਭਾਵੁਕ

ਅਦਾਕਾਰਾ ਨੀਤੂ ਕਪੂਰ ਨੇ ਭਾਵੁਕ ਹੁੰਦੇ ਹੋਏ ਕੈਪਸ਼ਨ ‘ਚ ਲਿਖਿਆ ‘'ਇਹ ਇੰਨੀ ਵਧੀਆ ਐਡੀਟਿੰਗ ਹੈ ਕਿ ਇਸ ਨੇ ਸਾਡੇ ਦਿਲ ਖੁਸ਼ੀਆਂ ਨਾਲ ਭਰ ਦਿੱਤੇ ਹਨ...ਧੰਨਵਾਦ’।ਇਹ ਤਸਵੀਰ ਫੈਨਸ ਨੂੰ ਪਸੰਦ ਆ ਰਹੀ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਪਸੰਦ ਕੀਤਾ ਜਾ ਰਿਹਾ ਹੈ।

Alia Ranbir.jpg

2022 ‘ਚ ਆਲੀਆ ਤੇ ਰਣਬੀਰ ਦਾ ਹੋਇਆ ਸੀ ਵਿਆਹ 

ਰਣਬੀਰ ਕਪੂਰ ਅਤੇ ਆਲੀਆ ਭੱਟ ਦਾ ਵਿਆਹ 2022 ‘ਚ ਹੋਇਆ ਸੀ । ਅਪ੍ਰੈਲ ‘ਚ ਇਸ ਜੋੜੀ ਦਾ ਵਿਆਹ ਹੋਇਆ ਸੀ। ਨਵੰਬਰ ‘ਚ  ਜੋੜੀ ਦੇ ਘਰ ਧੀ ਨੇ ਜਨਮ ਲਿਆ ਸੀ । ਧੀ ਦੇ ਜਨਮ ਤੋਂ ਬਾਅਦ ਕ੍ਰਿਸਮਸ ‘ਤੇ ਇਸ ਜੋੜੀ ਨੇ ਆਪਣੀ ਧੀ ਦਾ ਚਿਹਰਾ ਦੁਨੀਆ ਨੂੰ ਵਿਖਾਇਆ ਸੀ ।

Rishi And Raha.jpgਰਾਹਾ ਵੀ ਮਾਪਿਆਂ ਵਾਂਗ ਬੇਹੱਦ ਕਿਊਟ 

ਰਿਸ਼ੀ ਕਪੂਰ ਦੀ ਪੋਤੀ ਅਤੇ ਰਣਬੀਰ ਕਪੂਰ ਦੀ ਧੀ ਵੀ ਆਪਣੇ ਮਾਪਿਆਂ ਅਤੇ ਦਾਦੇ ਵਾਂਗ ਬਹੁਤ ਹੀ ਖੂਬਸੂਰਤ ਹੈ। ਉਸ ਦੀਆਂ ਅੱਖਾਂ ਆਪਣੇ ਪੜਦਾਦੇ ਰਾਜ ਕਪੂਰ ਵਰਗੀਆਂ ਹਨ ਅਤੇ ਸੋਸ਼ਲ ਮੀਡੀਆ ‘ਤੇ ਰਾਹਾ ਦੇ ਨਾਲ ਉਸ ਦੇ ਦਾਦੇ ਦੀ ਤਸਵੀਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।ਰਣਬੀਰ ਕਪੂਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ‘ਚ ਉਨ੍ਹਾਂ ਨੇ ਆਪਣੀ ਫ਼ਿਲਮ ‘ਐਨੀਮਲ’ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਹਨ । ਇਸ ਫ਼ਿਲਮ ਨੇ ਬਾਕਸ ਆਫ਼ਿਸ ‘ਤੇ ਕਰੋੜਾਂ ਦੀ ਕਮਾਈ ਕੀਤੀ ਹੈ। ਆਲੀਆ ਭੱਟ ਵੀ ਆਪਣੇ ਕਈ ਪ੍ਰੋਜੈਕਟ ‘ਚ ਬਿਜ਼ੀ ਹੈ ਅਤੇ ਹਾਲ ਹੀ ‘ਚ ਉਸ ਨੂੰ ਕਈ ਸਨਮਾਨ ਵੀ ਮਿਲੇ ਹਨ ।   

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network