ਤਲਾਕ ਦੀਆਂ ਖ਼ਬਰਾਂ 'ਤੇ ਨੇਹਾ ਕੱਕੜ ਨੇ ਤੋੜੀ ਚੁੱਪੀ, ਅਦਾਕਾਰਾ ਨੇ ਪਤੀ ਰੋਹਨਪ੍ਰੀਤ ਨੂੰ ਲੈ ਕੇ ਆਖੀ ਇਹ ਗੱਲ

Written by  Pushp Raj   |  February 28th 2024 07:05 AM  |  Updated: February 28th 2024 07:05 AM

ਤਲਾਕ ਦੀਆਂ ਖ਼ਬਰਾਂ 'ਤੇ ਨੇਹਾ ਕੱਕੜ ਨੇ ਤੋੜੀ ਚੁੱਪੀ, ਅਦਾਕਾਰਾ ਨੇ ਪਤੀ ਰੋਹਨਪ੍ਰੀਤ ਨੂੰ ਲੈ ਕੇ ਆਖੀ ਇਹ ਗੱਲ

Neha Kakkar breaks silence on pregnency and divorce romurs: ਨੇਹਾ ਕੱਕੜ ਨੂੰ ਆਖਰੀ ਵਾਰ ਸਾਲ 2022 'ਚ 'ਇੰਡੀਅਨ ਆਈਡਲ' ਸ਼ੋਅ ਦੀ ਮੇਜ਼ਬਾਨੀ ਕਰਦੇ ਦੇਖਿਆ ਗਿਆ ਸੀ। ਇਸ ਤੋਂ ਬਾਅਦ ਨੇਹਾ ਆਪਣੇ ਕੰਸਰਟ ਕਰਦੀ ਰਹੀ ਪਰ ਉਹ ਟੀ. ਵੀ. ਸ਼ੋਅਜ਼ ਤੋਂ ਦੂਰ ਰਹੀ। ਨੇਹਾ ਦੇ ਲੰਬੇ ਬ੍ਰੇਕ ਦੇ ਵਿਚਕਾਰ ਕਦੇ ਉਸ ਦੀ ਪ੍ਰੈਗਨੈਂਸੀ ਦੀਆਂ ਖ਼ਬਰਾਂ ਆਉਂਦੀਆਂ ਹਨ ਤੇ ਕਦੇ ਤਲਾਕ ਦੀਆਂ। ਹੁਣ ਨੇਹਾ ਕੱਕੜ (Neha Kakkar) ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜਦੇ ਹੋਏ ਦੱਸਿਆ ਕਿ ਉਸ ਨੇ ਬ੍ਰੇਕ ਕਿਉਂ ਲਿਆ ਸੀ।

ਹੁਣ ਨੇਹਾ ਨੇ ਇਨ੍ਹਾਂ ਅਫ਼ਵਾਹਾਂ ਬਾਰੇ ਗੱਲ ਕੀਤੀ। ਨੇਹਾ ਨੇ ਦੱਸਿਆ ਕਿ ਉਹ ਇੰਨੀ ਲੰਬੀ ਬ੍ਰੇਕ 'ਤੇ ਕਿਉਂ ਸੀ ਤੇ ਇਨ੍ਹਾਂ ਅਫਵਾਹਾਂ ਦਾ ਉਸ 'ਤੇ ਕੀ ਅਸਰ ਹੋਇਆ।

 

ਤਲਾਕ-ਪ੍ਰੈਗਨੈਂਸੀ ਦੀਆਂ ਅਫਵਾਹਾਂ  ਨੇਹਾ ਕੱਕੜ ਨੇ ਤੋੜੀ ਚੁੱਪੀ ਪਿਛਲੇ ਸਾਲ ਨੇਹਾ ਦੇ ਤਲਾਕ ਦੀਆਂ ਖ਼ਬਰਾਂ ਆਈਆਂ ਸਨ ਤੇ ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਨੇਹਾ ਗਰਭਵਤੀ ਹੈ। ਇਸ 'ਤੇ ਗਾਇਕ ਨੇ ਕਿਹਾ, ''ਜਦੋਂ ਤੋਂ ਮੇਰਾ ਵਿਆਹ ਹੋਇਆ ਹੈ, ਉਦੋਂ ਤੋਂ ਸਿਰਫ਼ ਦੋ ਹੀ ਅਫਵਾਹਾਂ ਹਨ। ਇਕ ਇਹ ਕਿ ਮੈਂ ਗਰਭਵਤੀ ਹਾਂ ਤੇ ਦੂਜੀ ਇਹ ਕਿ ਮੇਰਾ ਮੇਰੇ ਪਤੀ ਰੋਹਨਪ੍ਰੀਤ ਸਿੰਘ  ਨਾਲ ਤਲਾਕ ਹੋ ਰਿਹਾ ਹੈ। ਅਜਿਹੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਲੋਕ ਚੁਗਲੀ ਲਈ ਕੁਝ ਵੀ ਕਹਿੰਦੇ ਹਨ ਪਰ ਮੈਂ ਇਸ ਸਭ ਵੱਲ ਧਿਆਨ ਨਾ ਦੇਣ ਦੀ ਕੋਸ਼ਿਸ਼ ਕਰਦੀ ਹਾਂ ਕਿਉਂਕਿ ਮੈਨੂੰ ਪਤਾ ਹੈ ਕਿ ਸੱਚਾਈ ਕੀ ਹੈ।''

 

ਹੋਰ ਪੜ੍ਹੋ: ਇਸ਼ਕਬਾਜ਼ ਫੇਮ ਅਦਾਕਾਰਾ ਨੇਹਾ ਲਕਸ਼ਮੀ ਅਈਅਰ ਨੇ ਰੁਦਰੇਸ਼ ਜੋਸ਼ੀ ਨਾਲ ਕਰਵਾਇਆ ਵਿਆਹ, ਤਸਵੀਰਾਂ ਹੋਈਆਂ ਵਾਇਰਲ

ਬ੍ਰੇਕ 'ਤੇ ਕੀ ਬੋਲੀ ਨੇਹਾ ਕੱਕੜ?ਇੱਕ ਮੀਡੀਆ ਹਾਊਸ ਨਨਾਲ ਗੱਲਬਾਤ ਕਰਦਿਆਂ ਨੇਹਾ ਕੱਕੜ ਨੇ ਕਿਹਾ, ''ਇਹ ਬ੍ਰੇਕ ਮੇਰੇ ਲਈ ਬਹੁਤ ਜ਼ਰੂਰੀ ਸੀ, ਕਿਉਂਕਿ ਮੈਂ ਮਾਨਸਿਕ ਤੇ ਸਰੀਰਕ ਤੌਰ 'ਤੇ ਬਹੁਤ ਥੱਕ ਗਈ ਸੀ। ਮੈਂ ਉਹ ਵਿਅਕਤੀ ਹਾਂ, ਜੋ ਜਦੋਂ ਵੀ ਕੋਈ ਸ਼ੋਅ ਕਰਦੀ ਹੈ ਤਾਂ ਉਸ ਨੂੰ 100 ਫ਼ੀਸਦੀ ਦਿੰਦੀ ਹੈ।  ਫਿਰ ਇੱਕ ਪੁਆਇੰਟ ਅਜਿਹਾ ਆਇਆ ਜਦੋਂ ਕੁਝ ਵੀ ਮੇਰੇ ਵੱਸ 'ਚ ਨਹੀਂ ਸੀ। ਮੈਂ ਛੋਟੀ ਉਮਰ ਤੋਂ ਇਸ ਇੰਡਸਟਰੀ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸ ਲਈ ਮੈਨੂੰ ਆਪਣੀ ਮਾਨਸਿਕ ਤੇ ਸਰੀਰਕ ਸਿਹਤ ਲਈ ਅਜਿਹਾ ਕਰਨਾ ਪਿਆ ਪਰ ਹੁਣ ਮੈਂ ਮੁੜ ਵਾਪਸ ਕਰਨ ਲਈ ਤਿਆਰ ਹਾਂ।''

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network