Watch Video: ਨੇਹਾ-ਰੋਹਨਪ੍ਰੀਤ ਦਾ ਗੀਤ 'Gham Khushiyan' ਹੋਇਆ ਰਿਲੀਜ਼, ਜੋੜੀ ਨੇ ਆਪਣੇ ਰੋਮਾਂਟਿਕ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

Reported by: PTC Punjabi Desk | Edited by: Pushp Raj  |  February 14th 2023 05:46 PM |  Updated: February 14th 2023 05:59 PM

Watch Video: ਨੇਹਾ-ਰੋਹਨਪ੍ਰੀਤ ਦਾ ਗੀਤ 'Gham Khushiyan' ਹੋਇਆ ਰਿਲੀਜ਼, ਜੋੜੀ ਨੇ ਆਪਣੇ ਰੋਮਾਂਟਿਕ ਅੰਦਾਜ਼ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ

Neha Kakkar-Rohanpreet New Song Gam Khushiyan: ਬਾਲੀਵੁੱਡ ਦੀ ਕਿਊਟ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦੋਵੇਂ ਹੀ ਅਕਸਰ ਸੋਸ਼ਲ ਮੀਡੀਆ 'ਤੇ ਛਾਏ ਰਹਿੰਦੇ ਹਨ। ਉਹ ਨਾ ਸਿਰਫ ਆਪਣੀ ਗਾਇਕੀ ਸਗੋਂ ਕਿਊਟ ਅੰਦਾਜ਼ ਨਾਲ ਵੀ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ। ਹਾਲ ਹੀ ਵਿੱਚ ਇਸ ਪਿਆਰੀ ਜੋੜੀ ਦਾ ਨਵਾਂ ਗੀਤ 'ਗਮ ਖੁਸ਼ੀਆਂ' ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।

image From instagram

ਦੱਸ ਦੇਈਏ ਕਿ ਨੇਹਾ ਕੱਕੜ ਅਤੇ ਰਹੋਨਪ੍ਰੀਤ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਸੋਸ਼ਲ ਮੀਡੀਆ ਦੇ ਰਾਹੀਂ ਆਪਣੇ ਫੈਨਜ਼ ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਨਾਲ ਜੁੜੀ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਇਸ ਗਾਇਕ ਜੋੜੀ ਦਾ ਨਵਾਂ ਗੀਤ ਰਿਲੀਜ਼ ਹੋ ਚੁੱਕਾ ਹੈ।

image source: YouTube

ਨੇਹਾ ਕੱਕੜ ਤੇ ਰੋਹਪ੍ਰੀਤ ਸਿੰਘ ਦੇ ਇਸ ਨਵੇਂ ਗੀਤ 'ਗਮ ਖੁਸ਼ੀਆਂ ' ਨੇ ਵੈਲਨਟਾਈਨ ਡੇ ਸੈਲੀਬ੍ਰੇਸ਼ਨ ਵਿੱਚ ਪਿਆਰ ਦੇ ਰੰਗ ਭਰ ਦਿੱਤੇ ਹਨ। ਗੀਤ ਵਿੱਚ ਤੁਸੀ ਨੇਹਾ ਅਤੇ ਰੋਹਨਪ੍ਰੀਤ ਨੂੰ ਰੋਮਾਂਸ ਕਰਦੇ ਹੋਏ ਦੇਖ ਸਕਦੇ ਹੋ। ਨੇਹਾ ਦੀ ਗਾਇਕੀ ਅਤੇ ਰੋਹਨਪ੍ਰੀਤ ਦਾ ਲੁੱਕ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

ਦੱਸ ਦੇਈਏ ਕਿ ਇਸ ਗੀਤ ਨੂੰ ਨੇਹਾ ਕੱਕੜ ਦੇ ਨਾਲ-ਨਾਲ ਅਰਿਜੀਤ ਸਿੰਘ ਨੇ ਆਪਣੀ ਰੋਮਾਂਟਿਕ ਆਵਾਜ਼ ਦਿੱਤੀ ਹੈ। ਜਿਸ ਨੇ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ ਹੈ। ਵੀਡੀਓ ਵਿੱਚ ਆਪਣੀ ਸ਼ਾਨਦਾਰ ਕਿਊਟਨੈਸ ਨਾਲ ਨੇਹਾ ਬੇਹੱਦ ਪਿਆਰੀ ਨਜ਼ਰ ਆ ਰਹੀ ਹੈ।

Neha kakkar and rohanpreet Image Source : Instagram

ਹੋਰ ਪੜ੍ਹੋ: Dream Girl 2 Teaser: ਆਯੁਸ਼ਮਾਨ ਖੁਰਾਨਾ ਨੇ 'ਪੂਜਾ' ਬਣ ਪਹਿਨਿਆ ਲਹਿੰਗਾ-ਚੋਲੀ, 'ਪਠਾਨ' ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ

ਇਸ ਗੀਤ ਨੂੰ ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਲਈ ਬਣਾਇਆ ਹੈ। ਨੇਹਾ ਲਈ ਗੀਤ ਉੱਤੇ ਕੰਮ ਕਰਨ ਬਾਰੇ ਗੱਲ ਕਰਦੇ ਹੋਏ, ਰੋਹਨਪ੍ਰੀਤ ਨੇ ਕਿਹਾ, "ਜਿਵੇਂ ਕਿ ਮੈਂ ਨੇਹਾ ਨੂੰ ਵੈਲੇਨਟਾਈਨ ਡੇਅ 'ਤੇ ਇੱਕ ਬਹੁਤ ਹੀ ਖਾਸ ਅਤੇ ਵਿਲੱਖਣ ਤੋਹਫਾ ਦੇਣਾ ਚਾਹੁੰਦਾ ਸੀ, ਮੈਂ ਇਸ ਗੀਤ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।'' ਇਸ ਗੀਤ ਰਾਹੀਂ ਰੋਹਨਪ੍ਰੀਤ ਨੇ ਨੇਹਾ ਲਈ ਆਪਣੇ ਪਿਆਰ ਨੂੰ ਬੇਹੱਦ ਖਾਸ ਤਰੀਕੇ ਨਾਲ ਪੇਸ਼ ਕੀਤਾ ਹੈ। ਦੋਵਾਂ ਦੇ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਉਹ ਕਮੈਂਟ ਕਰਕੇ ਦੋਹਾਂ ਨੂੰ ਵਧਾਈ ਦੇ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network