ਇਸੇ ਹਫ਼ਤੇ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਕਰ ਸਕਦੇ ਨੇ ਮੰਗਣੀ, ਖ਼ਬਰਾਂ ਹੋ ਰਹੀਆਂ ਵਾਇਰਲ

ਮੀਡੀਆ ਰਿਪੋਟਸ ਮੁਤਾਬਕ ਇਹ ਜੋੜੀ ਇਸੇ ਹਫ਼ਤੇ ਮੰਗਣੀ ਕਰਵਾ ਸਕਦੀ ਹੈ।ਦੱਸਿਆ ਜਾ ਰਿਹਾ ਹੈ ਕਿ ਮੰਗਣੀ ਦੀ ਰਸਮ ਬਹੁਤ ਹੀ ਨਿੱਜੀ ਹੋ ਸਕਦੀ ਹੈ । ਜਿਸ ‘ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।

Written by  Shaminder   |  April 04th 2023 12:45 PM  |  Updated: April 04th 2023 12:45 PM

ਇਸੇ ਹਫ਼ਤੇ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਕਰ ਸਕਦੇ ਨੇ ਮੰਗਣੀ, ਖ਼ਬਰਾਂ ਹੋ ਰਹੀਆਂ ਵਾਇਰਲ

ਅਦਾਕਾਰਾ ਪਰੀਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ (Raghav Chadha)ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ‘ਚ ਹਨ ।ਦੋਵਾਂ ਦੀ ਮੰਗਣੀ ਦੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਖ਼ਬਰਾਂ ਮੁਤਾਬਕ ਇਹ ਜੋੜੀ ਜਲਦ ਹੀ ਮੰਗਣੀ ਕਰਵਾ ਸਕਦੀ ਹੈ । ਮੀਡੀਆ ਰਿਪੋਟਸ ਮੁਤਾਬਕ ਇਹ ਜੋੜੀ ਇਸੇ ਹਫ਼ਤੇ ਮੰਗਣੀ ਕਰਵਾ ਸਕਦੀ ਹੈ।ਦੱਸਿਆ ਜਾ ਰਿਹਾ ਹੈ ਕਿ ਮੰਗਣੀ ਦੀ ਰਸਮ ਬਹੁਤ ਹੀ ਨਿੱਜੀ ਹੋ ਸਕਦੀ ਹੈ । ਜਿਸ ‘ਚ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ।  

ਹੋਰ ਪੜ੍ਹੋ :  ਗਾਇਕੀ ਦੇ ਖੇਤਰ ਤੋਂ ਬਾਅਦ ਹੁਣ ਇਸ ਖੇਤਰ ‘ਚ ਬਾਣੀ ਸੰਧੂ ਕਰਨ ਜਾ ਰਹੀ ਸ਼ੁਰੂਆਤ

ਪਰੀਣੀਤੀ ਅਤੇ ਰਾਘਵ ਨੂੰ ਰੈਸਟੋਰੈਂਟ ‘ਚ ਕੀਤਾ ਗਿਆ ਸੀ ਸਪਾਟ

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਸ ਜੋੜੀ ਨੂੰ ਰੈਸਟੋਰੈਂਟ ਅਤੇ ਫਿਰ ਏਅਰਪੋਰਟ ‘ਤੇ ਸਪਾਟ ਕੀਤਾ ਗਿਆ ਸੀ ।ਦੱਸਿਆ ਜਾ ਰਿਹਾ ਹੈ ਦੋਵੇਂ ਜਣੇ ਵਿਦੇਸ਼ ‘ਚ ਇੱਕਠੇ ਪੜ੍ਹਦੇ ਸਨ ਅਤੇ ਪਹਿਲਾਂ ਤੋਂ ਹੀ ਬਹੁਤ ਚੰਗੀ ਤਰ੍ਹਾਂ ਇੱਕ ਦੂਜੇ ਨੂੰ ਜਾਣਦੇ ਹਨ । 

ਪ੍ਰਿਯੰਕਾ ਅਤੇ ਨਿੱਕ ਜੋਨਸ ਦੀ ਭਾਰਤ ਫੇਰੀ ਕਾਰਨ ਵਧੀ ਹਲਚਲ

ਪਰੀਣੀਤੀ ਚੋਪੜਾ ਦੀ ਭੈਣ ਪ੍ਰਿਯੰਕਾ ਚੋਪੜਾ ਵੀ ਇਨ੍ਹੀਂ ਦਿਨੀਂ ਆਪਣੇ ਪਤੀ ਅਤੇ ਧੀ ਦੇ ਨਾਲ ਭਾਰਤ ਪਹੁੰਚ ਚੁੱਕੀ ਹੈ । ਜਿਸ ਕਾਰਨ ਇਨ੍ਹਾਂ ਅਫਵਾਹਾਂ ਨੂੰ ਹੋਰ ਬਲ ਮਿਲਿਆ ਹੈ ਕਿ ਦੋਵੇਂ ਜਣੇ ਸ਼ਾਇਦ ਪਰੀਣੀਤੀ ਦੀ ਮੰਗਣੀ ਦੇ ਲਈ ਹੀ ਭਾਰਤ ਆਏ ਹਨ । ਪਰੀਣੀਤੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੇ ਕਈ ਪ੍ਰੋਜੈਕਟਸ ‘ਚ ਰੁੱਝੇ ਹੋਏ ਹਨ ।

ਹਾਲ ਹੀ ‘ਚ ਉਨ੍ਹਾਂ ਨੇ ਦਿਲਜੀਤ ਦੋਸਾਂਝ ਦੇ ਨਾਲ ਚਮਕੀਲਾ ਦੀ ਸ਼ੂਟਿੰਗ ਪੂਰੀ ਕੀਤੀ ਹੈ । ਇਸ ਤੋਂ ਇਲਾਵਾ ਉਹ ਕੈਪਸੂਲ ਗਿੱਲ ਸਣੇ ਹੋਰ ਕਈ ਪ੍ਰੋਜੈਕਟਸ ‘ਚ ਵੀ ਕੰਮ ਕਰ ਰਹੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network