ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਧੀ ਮਾਲਤੀ ਦੇ ਦੂਜੇ ਜਨਮਦਿਨ 'ਤੇ ਕੀਤੀ ਖਾਸ ਪੂਜਾ, ਤਸਵੀਰਾਂ ਹੋਇਆਂ ਵਾਇਰਲ

Reported by: PTC Punjabi Desk | Edited by: Pushp Raj  |  January 18th 2024 01:19 PM |  Updated: January 18th 2024 01:19 PM

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਧੀ ਮਾਲਤੀ ਦੇ ਦੂਜੇ ਜਨਮਦਿਨ 'ਤੇ ਕੀਤੀ ਖਾਸ ਪੂਜਾ, ਤਸਵੀਰਾਂ ਹੋਇਆਂ ਵਾਇਰਲ

Malti Marie's 2nd birthday: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਅਕਸਰ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ (Priyanka Chopra) ਤੇ ਨਿਕ ਜੋਨਸ (Nick Jonas) ਨੇ ਆਪਣੀ ਧੀ ਮਾਲਤੀ ਦਾ ਦੂਜਾ ਜਨਮਦਿਨ ਧੂਮਧਾਮ ਨਾਲ ਮਨਾਇਆ। ਇਸ ਦੌਰਾਨ ਪ੍ਰਿਯੰਕਾ ਨੇ ਆਪਣੀ ਧੀ ਮਾਲਤੀ ਦੇ ਲਈ ਖਾਸ ਪੂਜਾ ਦਾ ਵੀ ਆਯੋਜਨ ਕੀਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਕਿ  ਬਾਲੀਵੁੱਡ ਦੀ ਦੇਸੀ ਗਰਲ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਪ੍ਰਿਯੰਕਾ ਚੋਪੜਾ ਅਕਸਰ ਆਪਣੇ ਵਿਚਾਰ, ਤਸਵੀਰਾਂ ਤੇ ਧੀ ਦੀਆਂ ਕਿਊਟ ਵੀਡੀਓ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸ਼ੇਅਰ ਕਰਦੀ ਹੈ।

ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਧੀ ਦੇ ਜਨਮਦਿਨ 'ਤੇ ਕੀਤੀ ਖਾਸ ਪੂਜਾ

ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਲਾਡਲੀ ਧੀ ਮਾਲਤੀ (Malti Marie birthday) ਦੇ ਦੂਜੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ 'ਚ ਮਾਲਤੀ ਦੇ ਜਨਮ ਵਾਲੇ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਬਰਥਡੇਅ ਪਾਰਟੀ ਤੱਕ ਕਈ ਖੂਬਸੂਰਤ ਪਲਾਂ ਨੂੰ ਸ਼ੇਅਰ ਕੀਤਾ ਗਿਆ ਹੈ। 

ਪ੍ਰਿਯੰਕਾ ਚੋਪੜਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਦੇ ਵਿੱਚ ਲਿਖਿਆ, She is our miracle. And she is 2. ❤️????????।' ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਨੇ ਧੀ ਮਾਲਤੀ ਦੇ ਜਨਮਦਿਨ ਦੇ ਮੌਕੇ ਉੱਤੇ ਖਾਸ ਪੂਜਾ ਰੱਖੀ ਸੀ। ਪ੍ਰਿਯੰਕਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਮਾਲਤੀ ਦਾ ਬਹੁਤ ਹੀ ਕਿਊਟ ਅੰਦਾਜ਼ ਵੇਖ ਸਕਦੇ ਹੋ। 

ਮਾਲਤੀ ਦੀਆਂ ਕਿਊਟ ਤਸਵੀਰਾਂ ਹੋਇਆਂ ਵਾਇਰਲ 

ਇਨ੍ਹਾਂ ਤਸਵੀਰਾਂ 'ਚ ਮਾਲਤੀ (Malti Marie) ਹਾਰਟ ਸ਼ੇਪ ਵਾਲੀ ਡਰੈਸ ਪਹਿਨੇ ਤੇ ਗਲੇ ਵਿੱਚ ਮਾਲਾ ਪਹਿਨੇ ਹੋਏ ਨਜ਼ਰ ਆਈ। ਇਸ ਦੇ ਨਾਲ ਹੀ ਮਾਲਤੀ ਆਪਣੇ ਮਾਪੇ ਤੇ ਨਾਨੀ ਨਾਲ ਵੀ ਮੰਦਰ ਵਿੱਚ ਨਜ਼ਰ ਆਈ। ਇੱਕ ਹੋਰ ਤਸਵੀਰ ਦੇ ਵਿੱਚ ਮਾਲਤੀ ਪ੍ਰਿਯੰਕਾ ਦੀ ਗੋਦ ਵਿੱਚ ਭਗਵਾਨ ਅੱਗੇ ਹੱਥ ਜੋੜ ਕੇ ਅਸ਼ੀਰਵਾਦ ਲੈਂਦੀ ਆਈ। ਇਸ ਦੇ ਨਾਲ ਹੀ ਪ੍ਰਿਯੰਕਾ ਨੇ ਮਾਲਤੀ ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। 

ਹੋਰ ਪੜ੍ਹੋ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਕੀਤੀ ਗਈ ਦੀਪਮਾਲਾ ਤੇ ਆਤਿਸ਼ਬਾਜ਼ੀ, ਵੇਖੋ ਮਨਮੋਹਕ ਨਜ਼ਾਰਾ

ਫੈਨਜ਼ ਮਾਲਤੀ ਦੀਆਂ ਇਨ੍ਹਾਂ ਕਿਊਟ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਈ ਫੈਨਜ਼ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੀ ਰੱਜ ਕੇ ਤਾਰੀਫ ਕਰ ਰਹੇ ਹਨ ਕਿ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਇਹ ਜੋੜਾ ਆਪਣੀ ਧੀ ਨੂੰ ਭਾਰਤੀ ਸੰਸਕ੍ਰਿਤੀ ਨਾਲ ਜੋੜੀ ਰੱਖਣ ਦੀਆਂ ਕੋਸ਼ਿਸ਼ਾਂ ਕਰ ਰਹਾ ਹੈ। ਕਈ ਫੈਨਜ਼ ਨੇ ਪ੍ਰਿਯੰਕਾ ਤੇ ਉਸ ਦੇ ਪਰਿਵਾਰ ਦੀ ਵੀ ਸ਼ਲਾਘਾ ਕੀਤੀ ਕਿ ਉਹ ਬੱਚੇ ਦੇ ਜਨਮਦਿਨ ਮੌਕੇ ਭਗਵਾਨ ਦਾ ਅਸ਼ੀਰਵਾਦ ਲੈਣਾ ਬੇਹੱਦ ਜ਼ਰੂਰੀ ਮੰਨਦੇ ਹਨ। ਮਾਲਤੀ ਦੀਆਂ ਇਹ ਕਿਊਟ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network