ਧੀ ਮਾਲਤੀ ਨਾਲ ਰਾਮ ਲਲਾ ਦੇ ਦਰਸ਼ਨਾਂ ਲਈ ਪਹੁੰਚੀ ਅਯੁਧਿਆ ਪਹੁੰਚੇ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ

Written by  Pushp Raj   |  March 21st 2024 11:39 AM  |  Updated: March 21st 2024 11:39 AM

ਧੀ ਮਾਲਤੀ ਨਾਲ ਰਾਮ ਲਲਾ ਦੇ ਦਰਸ਼ਨਾਂ ਲਈ ਪਹੁੰਚੀ ਅਯੁਧਿਆ ਪਹੁੰਚੇ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ

Priyanka Chopra visits Ram Mandir: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ (Priyanka Chopra)  ਵਿਦੇਸ਼ ਜਾਣ ਤੋਂ ਬਾਅਦ ਵੀ ਆਪਣੀ ਦੇਸੀ ਭਾਵਨਾ ਨੂੰ ਨਹੀਂ ਭੁੱਲੀ ਹੈ। ਹਾਲ ਹੀ 'ਚ ਪ੍ਰਿਯੰਕਾ ਚੋਪੜਾ ਆਪਣੇ ਪਤੀ ਤੇ ਧੀ ਨਾਲ ਅਯੁਧਿਆ ਸਥਿਤ ਰਾਮ ਮੰਦਰ ਦੇ ਦਰਸ਼ਨ ਕਰਨ ਪਹੁੰਚੀ, ਜਿੱਥੋਂ ਉਸ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। 

ਰਾਮ ਲਲਾ ਦੇ ਦਰਸ਼ਨ ਕਰਨ ਲਈ ਪਰਿਵਾਰ ਨਾਲ ਅਯੁਧਿਆ ਪਹੁੰਚੀ ਪ੍ਰਿਯੰਕਾ ਚੋਪੜਾ

ਦੱਸ ਦਈਏ ਕਿ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਭਾਰਤ 'ਚ ਹੈ। ਉਹ ਆਪਣੇ ਪਰਿਵਾਰ ਨਾਲ ਅਯੁੱਧਿਆ ਰਾਮ ਨਗਰੀ ਦੀ ਯਾਤਰਾ ਕਰਨ ਪਹੁੰਚੀ।  ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ (Nick Jonas) ਅਤੇ ਬੇਟੀ ਮਾਲਤੀ ਮੈਰੀ  (Malti Marry Chopra) ਨਾਲ ਰਾਮ ਮੰਦਰ ਦੇ ਦਰਸ਼ਨਾਂ ਲਈ ਗਈ। 

 

ਅਯੁਧਿਆ ਪਹੁੰਚ ਕੇ ਪ੍ਰਿਯੰਕਾ ਨੇ ਆਪਣੇ ਪਰਿਵਾਰ ਨਾਲ ਇੱਥੇ ਉਨ੍ਹਾਂ ਰਾਮ ਲਾਲਾ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ। ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਹੈਂਡਲ 'ਤੇ ਰਾਮ ਮੰਦਰ ਯਾਤਰਾ ਦੀਆਂ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।  ਰਾਮ ਮੰਦਰ ਦੀਆਂ ਇਹ ਤਸਵੀਰਾਂ ਸ਼ੇਅਰ ਕਰਦਿਆਂ ਪ੍ਰਿਯੰਕਾ ਨੇ ਕੈਪਸ਼ਨ ਵਿੱਚ ਲਿਖਿਆ, 'ਜੈ ਸ਼੍ਰੀ ਰਾਮ.... ਅਯੁਧਿਆ ਨਗਰੀ....ਮੇਰੀ ਨਿੱਕੀ ਜਿਹੀ ਧੀ ਤੇ ਪਰਿਵਾਰ ਦੇ ਲਈ ਆਸ਼ੀਰਵਾਦ..'। 

ਪ੍ਰਿਯੰਕਾ ਚੋਪੜਾ ਸਣੇ ਨਿੱਕ ਜੋਨਸ ਤੇ ਮਾਲਤੀ ਵੀ ਭਾਰਤੀ ਪਹਿਰਾਵੇ 'ਚ ਆਏ ਨਜ਼ਰ

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੂੰ ਭਗਵਾਨ ਰਾਮ ਦੀ ਭਗਤੀ 'ਚ ਲੀਨ ਦੇਖਿਆ ਜਾ ਸਕਦਾ ਹੈ। ਹਲਕੇ ਪੀਲੇ ਰੰਗ ਦੀ ਸਾੜ੍ਹੀ ਪਹਿਨ ਕੇ ਪ੍ਰਿਯੰਕਾ ਆਪਣੀ ਧੀ ਮਾਲਤੀ ਮੈਰੀ ਨੂੰ ਭਾਰਤੀ ਰੀਤੀ-ਰਿਵਾਜਾਂ ਤੋਂ ਜਾਣੂ ਕਰਵਾ ਰਹੀ ਹੈ।

ਇਨ੍ਹਾਂ ਤਸਵੀਰਾਂ 'ਚ ਉਨ੍ਹਾਂ ਨੂੰ ਭਗਵਾਨ ਰਾਮ ਦੀ ਭਗਤੀ 'ਚ ਲੀਨ ਦੇਖਿਆ ਜਾ ਸਕਦਾ ਹੈ। ਹਲਕੇ ਪੀਲੇ ਰੰਗ ਦੀ ਸਾੜ੍ਹੀ ਪਹਿਨ ਕੇ ਪ੍ਰਿਯੰਕਾ ਆਪਣੀ ਧੀ ਮਾਲਤੀ ਮੈਰੀ ਨੂੰ ਭਾਰਤੀ ਰੀਤੀ-ਰਿਵਾਜਾਂ ਤੋਂ ਜਾਣੂ ਕਰਵਾ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ  ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ, ਮਾਂ ਮਧੂ ਚੋਪੜਾ ਅਤੇ ਧੀ ਮਾਲਤੀ ਮੈਰੀ ਦੇ ਨਾਲ ਨਜ਼ਰ ਆ ਰਹੀ ਹੈ। ਮਾਲਤੀ ਮੈਰੀ ਰਾਮ ਲਾਲਾ ਦੇ ਦਰਸ਼ਨ ਕਰ ਰਹੀ ਹੈ। ਇਸ ਸ਼ੁਭ ਮੌਕੇ 'ਤੇ ਪੂਰੇ ਪਰਿਵਾਰ ਨੇ ਰਵਾਇਤੀ ਭਾਰਤੀ ਕੱਪੜੇ ਪਹਿਨੇ ਹੋਏ ਸਨ। ਨਿਕ ਜੋਨਸ ਵੀ ਕੁੜਤਾ-ਪਜਾਮੇ ਵਿੱਚ ਨਜ਼ਰ ਆ ਰਹੇ ਹਨ। ਪ੍ਰਿਯੰਕਾ ਨੇ ਆਪਣੀ ਬੇਟੀ ਨੂੰ ਗੋਦ 'ਚ ਲੈ ਕੇ ਰਾਮ ਮੰਦਰ ਵਿੱਚ ਦਰਸ਼ਨ ਕਰਵਾ ਰਹੀ ਹੈ। 

 

ਹੋਰ ਪੜ੍ਹੋ : Holi 2024: ਜੇਕਰ ਤੁਸੀਂ ਵੀ ਘਰ 'ਤੇ ਮਨਾਉਣਾ ਚਾਹੁੰਦੇ ਹੋ ਹੋਲੀ ਤਾਂ ਅਪਣਾਓ ਇਹ ਟਿਪਸ

ਫੈਨਜ਼ ਅਦਾਕਾਰਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਮਾਲਤੀ ਉੱਤੇ ਖੂਬ ਪਿਆਰ ਬਰਸਾ ਰਹੇ ਹਨ।  ਫੈਨਜ਼ ਅਦਾਕਾਰਾ ਤੇ ਉਸ ਦੇ ਪਤੀ ਦੀ ਸ਼ਲਾਘਾ ਕਰ ਰਹੇ ਹਨ, ਕਿ ਵਿਦੇਸ਼ 'ਚ ਰਹਿੰਦੇ ਹੋਏ ਵੀ ਇਹ ਕਪਲ ਆਪਣੀ ਧੀ ਨੂੰ ਚੰਗੇ ਸੰਸਕਾਰ ਦੇ ਰਹੇ ਹਨ। 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network