ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀਆਂ ਧੀ ਮਾਲਤੀ ਦੀਆਂ ਥ੍ਰੋਅਬੈਕ ਤਸਵੀਰਾਂ, ਧੀ 'ਤੇ ਪਿਆਰ ਲੁਟਾਉਂਦੀ ਆਈ ਨਜ਼ਰ

Written by  Pushp Raj   |  February 27th 2024 12:20 PM  |  Updated: February 27th 2024 12:20 PM

ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀਆਂ ਧੀ ਮਾਲਤੀ ਦੀਆਂ ਥ੍ਰੋਅਬੈਕ ਤਸਵੀਰਾਂ, ਧੀ 'ਤੇ ਪਿਆਰ ਲੁਟਾਉਂਦੀ ਆਈ ਨਜ਼ਰ

Priyanka Chopra Daughter Malti Pics: ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੀ ਪਛਾਣ ਬਨਾਉਣ ਵਾਲੀ ਅਭਿਨੇਤਰੀ ਪ੍ਰਿਯੰਕਾ ਚੋਪੜਾ ਹੁਣ ਇੱਕ ਗਲੋਬਲ ਆਈਕਨ ਬਣ ਗਈ। ਪ੍ਰਿਯੰਕਾ ਚੋਪੜਾ  (Priyanka Chopra)  ਇਨ੍ਹੀਂ ਦਿਨੀਂ ਆਪਣੇ ਮਦਰਹੁੱਡ ਸਮੇਂ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀ ਧੀ ਮਾਲਤੀ ਮੈਰੀ ਚੋਪੜਾ (Malti Marry Chopra)  ਦੀ ਥ੍ਰੋਅਬੈਕ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।  ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ (Nick Jonas) ) ਆਪਣੀ ਧੀ ਮਾਲਤੀ ਦੇ ਜਨਮ ਤੋਂ ਬਾਅਦ ਕਾਫੀ ਖੁਸ਼ ਹਨ। ਹਾਲ ਹੀ ਵਿੱਚ ਇਸ ਜੋੜੇ ਨੇ ਧੀ ਦਾ ਦੂਜਾ ਜਨਮਦਿਨ ਸੈਲੀਬ੍ਰੇਟ ਕੀਤਾ।

 ਪ੍ਰਿਯੰਕਾ ਚੋਪੜਾ ਨੇ ਸਾਂਝੀ ਕੀਤੀਆਂ ਧੀ ਮਾਲਤੀ ਦੀਆਂ ਥ੍ਰੋਅਬੈਕ ਤਸਵੀਰਾਂ 

 ਪ੍ਰਿਯੰਕਾ ਚੋਪੜਾ ਅਕਸਰ ਆਪਣੀ ਧੀ ਮਾਲਤੀ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਹ ਇੱਕ ਆਮ ਕਹਾਵਤ ਹੈ ਕਿ ਜਦੋਂ ਅਸੀਂ ਖੁਸ਼ ਹੁੰਦੇ ਹਾਂ, ਤਾਂ ਸਮਾਂ ਜਲਦ ਹੀ ਪਰ ਲਾ ਕੇ ਉਡ ਜਾਂਦਾ ਹੈ। ਸ਼ਾਇਦ ਅਜਿਹਾ ਹੀ ਅੰਤਰਰਾਸ਼ਟਰੀ ਸਨਸਨੀ ਪ੍ਰਿਯੰਕਾ ਚੋਪੜਾ ਨਾਲ ਹੋਇਆ ਹੈ। ਹੁਣ ਉਹ ਵਿਸ਼ਵਾਸ ਨਹੀਂ ਕਰ ਪਾ ਰਹੀ ਕਿ ਉਸ ਦੀ ਧੀ ਮਾਲਤੀ ਮੈਰੀ ਨੂੰ ਉਸ ਦੇ ਜੀਵਨ ਵਿੱਚ ਦਾਖਲ ਹੋਏ ਦੋ ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ।  

ਹਾਲ ਹੀ ਵਿੱਚ ਪ੍ਰਿਯੰਕਾ ਚੋਪੜਾ ਨੇ ਆਪਣੀ ਧੀ ਮਾਲਤੀ ਦੀ ਥ੍ਰੋਅਬੈਕ ਕਿਊਟ ਤਸਵੀਰਾਂ ਸ਼ੇਅਰ ਕੀਤੀਆਂ ਹਨ।  ਇਸ ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ 2 ਸਾਲ ਦੀ ਮਾਲਤੀ ਆਪਣੇ ਮਾਂ ਦੀ ਗੋਦ ਵਿੱਚ ਬੈਠੀ ਹੋਈ। ਇਸ ਦੇ ਨਾਲ ਹੀ ਇੱਕ ਤਸਵੀਰ ਵਿੱਚ ਮਾਲਤੀ ਆਪਣੇ ਨਿੱਕੇ ਹੱਥਾਂ ਨਾਲ ਮਾਂ ਪ੍ਰਿੰਯਕਾ ਦਾ ਚਿਹਰਾ ਛੂਹ ਰਹੀ ਹੈ।

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਪ੍ਰਿਯੰਕਾ ਚੋਪੜਾ ਨੇ ਕੈਪਸ਼ਨ ਵਿੱਚ ਲਿਖਿਆ, ' Time really flies. ???????????????? starting the week right. #mondaymusings #nostalgia.' । ਕੁਝ ਦਿਨ ਪਹਿਲਾਂ ਪ੍ਰਿਯੰਕਾ ਨੇ ਮਾਲਤੀ ਦੀ ਵੀਡੀਓ ਵੀ ਸ਼ੇਅਰ ਕੀਤੀ ਸੀ, ਜਿਸ ਉਹ ਚਿੱਟੇ ਤੇ ਕਾਲੇ ਦੀ ਡਰੈਸ ਪਹਿਨ ਕੇ ਆਪਣੇ ਪਰਿਵਾਰ ਨਾਲ ਖੇਡਦੀ ਤੇ ਆਨੰਦ ਮਾਣਦੀ ਨਜ਼ਰ ਆ ਰਹੀ ਸੀ। 

ਹੋਰ ਪੜ੍ਹੋ: ਪੰਕਜ ਉਧਾਸ ਦੀਆਂ ਇਹ ਸਦਾਬਹਾਰ ਗ਼ਜ਼ਲਾਂ, ਜੋ ਅੱਜ ਵੀ ਨੇ ਲੋਕਾਂ ਦੀ ਜ਼ੁਬਾਨ 'ਤੇ

ਫੈਨਜ਼ ਪ੍ਰਿਯੰਕਾ ਚੋਪੜਾ ਵੱਲੋਂ ਸਾਂਝੀ ਕੀਤੀ ਗਈ ਮਾਲਤੀ ਦੀਆਂ ਇਹ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਅਦਾਕਾਰਾ ਤੇ ਉਸ ਦੇ ਪਤੀ ਦੀ ਸ਼ਲਾਘਾ ਕਰ ਰਹੇ ਹਨ, ਕਿ ਵਿਦੇਸ਼ 'ਚ ਰਹਿੰਦੇ ਹੋਏ ਵੀ ਇਹ ਕਪਲ ਆਪਣੀ ਧੀ ਨੂੰ ਚੰਗੇ ਸੰਸਕਾਰ ਦੇ ਰਹੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network