ਰਾਖੀ ਸਾਵੰਤ ਨੇ ਮਲਾਇਕਾ ਅਰੋੜਾ ਦੇ ਤੋਰ ਦੀ ਕੀਤੀ ਨਕਲ, ਵੀਡੀਓ ਹੋ ਰਿਹਾ ਵਾਇਰਲ
ਰਾਖੀ ਸਾਵੰਤ (Rakhi Sawant) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਜਿਸ ‘ਚ ਰਾਖੀ ਮਲਾਇਕਾ ਅਰੋੜਾ ਦੀ ਤੋਰ ਦੀ ਨਕਲ ਉਤਾਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਮਲਾਇਕਾ ਦੀ ਨਕਲ ਉਤਾਰਦੀ ਹੋਈ ਰਾਖੀ ਸਾਵੰਤ ਕਹਿੰਦੀ ਹੈ ਕਿ ਉਸ ਨੂੰ ਮਲਾਇਕਾ ਦਾ ਸਟਾਈਲ ਅਤੇ ਚਾਲ ਬਹੁਤ ਪਸੰਦ ਹੈ । ਇਸ ਲਈ ਉਹ ਤਾਂ ਇਸੇ ਤਰ੍ਹਾਂ ਚੱਲੇਗੀ ।
ਹੋਰ ਪੜ੍ਹੋ : ਸੁਖਵਿੰਦਰ ਸੁੱਖੀ ਨੇ ਭਤੀਜੇ ਦੇ ਮੰਗਣੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਭਤੀਜੇ ਨੁੰ ਦਿੱਤੀ ਵਧਾਈ
ਰਾਖੀ ਸਾਵੰਤ ਨੇ ਮੁੜ ਤੋਂ ਮਲਾਇਕਾ ਨਾਲ ਸਬੰਧਤ ਵੀਡੀਓ ਕੀਤਾ ਸਾਂਝਾ
ਰਾਖੀ ਸਾਵੰਤ ਨੇ ਮਲਾਇਕਾ ਅਰੋੜਾ ਦੇ ਨਾਲ ਸਬੰਧਤ ਇੱਕ ਵੀਡੀਓ ਮੁੜ ਤੋਂ ਸਾਂਝਾ ਕੀਤਾ ਹੈ । ਜਿਸ ‘ਚ ਰਾਖੀ ਸਾਵੰਤ ਦੱਸਦੀ ਹੋਈ ਨਜ਼ਰ ਆ ਰਹੀ ਹੈ ਕਿ ਮਲਾਇਕਾ ਦਾ ਸਟਾਈਲ ਤਾਂ ਪੂਰੀ ਤਰ੍ਹਾਂ ਹਿੱਟ ਰਿਹਾ ਹੈ । ਰਾਖੀ ਸਾਵੰਤ ਮੀਡੀਆ ਕਰਮੀਆਂ ਦੇ ਨਾਲ ਮਸਤੀ ਕਰਦੀ ਹੋਈ ਵੀ ਨਜ਼ਰ ਆਈ ।
ਆਦਿਲ ਨਾਲ ਵਿਵਾਦ ਦੇ ਚੱਲਦੇ ਰਾਖੀ ਸੀ ਪ੍ਰੇਸ਼ਾਨ
ਰਾਖੀ ਸਾਵੰਤ ਆਦਿਲ ਦੇ ਨਾਲ ਵਿਆਹ ਤੋਂ ਬਾਅਦ ਕਾਫੀ ਪ੍ਰੇਸ਼ਾਨ ਨਜ਼ਰ ਆਈ । ਉਸ ਨੇ ਆਪਣੇ ਪਤੀ ‘ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਸਨ । ਜਿਸ ਤੋਂ ਬਾਅਦ ਪੁਲਿਸ ਨੇ ਆਦਿਲ ਨੂੰ ਗ੍ਰਿਫਤਾਰ ਕਰ ਲਿਆ ਸੀ ।
ਪਰ ਹੁਣ ਇਸ ਵਿਵਾਦ ਤੋਂ ਬਾਅਦ ਰਾਖੀ ਮੁੜ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਹੋ ਗਈ ਹੈ ਅਤੇ ਖੂਬ ਮਸਤੀ ਕਰਦੀ ਹੋਈ ਨਜ਼ਰ ਆਉਂਦੀ ਹੈ ।
- PTC PUNJABI