ਪਹਿਲੀ ਵਾਰ ਰਣਬੀਰ ਕਪੂਰ ਦੀ ਧੀ ਦੇ ਨਾਲ ਤਸਵੀਰ ਹੋਈ ਵਾਇਰਲ, ਏਅਰਪੋਰਟ ‘ਤੇ ਧੀ ਨੂੰ ਗਲ ਨਾਲ ਲਾਈ ਆਏ ਨਜ਼ਰ

ਧੀ ਨੂੰ ਦੋਵੇਂ ਜਣੇ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ । ਹੁਣ ਅਦਾਕਾਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਰਣਬੀਰ ਕਪੂਰ ਆਪਣੀ ਧੀ ਨੂੰ ਗਲ ਨਾਲ ਲਾਈ ਖੜੇ ਨਜ਼ਰ ਆ ਰਹੇ ਹਨ ।

Written by  Shaminder   |  March 07th 2023 01:58 PM  |  Updated: March 07th 2023 01:58 PM

ਪਹਿਲੀ ਵਾਰ ਰਣਬੀਰ ਕਪੂਰ ਦੀ ਧੀ ਦੇ ਨਾਲ ਤਸਵੀਰ ਹੋਈ ਵਾਇਰਲ, ਏਅਰਪੋਰਟ ‘ਤੇ ਧੀ ਨੂੰ ਗਲ ਨਾਲ ਲਾਈ ਆਏ ਨਜ਼ਰ

ਰਣਬੀਰ ਕਪੂਰ (Ranbir kapoor)ਅਤੇ ਆਲੀਆ ਭੱਟ (Alia Bhatt) ਦੇ ਘਰ ਕੁਝ ਸਮਾਂ ਪਹਿਲਾਂ ਹੀ ਧੀ ਨੇ ਜਨਮ ਲਿਆ ਹੈ । ਧੀ ਨੂੰ ਦੋਵੇਂ ਜਣੇ ਸੋਸ਼ਲ ਮੀਡੀਆ ਤੋਂ ਦੂਰ ਹੀ ਰੱਖਦੇ ਹਨ । ਹੁਣ ਅਦਾਕਾਰ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਰਣਬੀਰ ਕਪੂਰ ਆਪਣੀ ਧੀ ਨੂੰ ਗਲ ਨਾਲ ਲਾਈ ਖੜੇ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ : ਕੰਗਨਾ ਰਣੌਤ ਦਾ ਖਾਲਿਸਤਾਨੀਆਂ ‘ਤੇ ਸਾਧਿਆ ਨਿਸ਼ਾਨਾ’ ਕਿਹਾ ‘ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨੇ ਸਰਕਾਰ’

ਹਾਲਾਂਕਿ ਇਸ ਤਸਵੀਰ ‘ਚ ਉਨ੍ਹਾਂ ਦੀ ਧੀ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ । ਕਿਉਂਕਿ ਜਿਸ ਫੈਨ ਪੇਜ ਦੇ ਵੱਲੋਂ ਇਸ ਨੂੰ ਸਾਂਝਾ ਕੀਤਾ ਗਿਆ ਹੈ । ਉਸ ਦੇ ਵੱਲੋਂ ਰਾਹਾ ਦਾ ਚਿਹਰਾ ਦਿਲ ਵਾਲੇ ਇਮੋਜੀ ਦੇ ਨਾਲ ਛਿਪਾ ਦਿੱਤਾ ਹੈ । 

ਹੋਰ ਪੜ੍ਹੋ : ਪ੍ਰਸਿੱਧ ਅਦਾਕਾਰਾ ਅਨਿਕਾ ਦੇ ਨਾਲ ਸਾਬਕਾ ਬੁਆਏ ਫ੍ਰੈਂਡ ਨੇ ਕੀਤੀ ਦਰਿੰਦਗੀ, ਅਦਾਕਾਰਾ ਨੇ ਕਿਹਾ ‘ਮੇਰੇ ਅਤੇ ਪਰਿਵਾਰ ‘ਤੇ ਉਛਾਲਿਆ ਜਾ ਰਿਹਾ ਚਿੱਕੜ’

ਤਸਵੀਰ ‘ਤੇ ਪ੍ਰਸ਼ੰਸਕਾਂ ਨੇ ਕੀਤੀ ਪਿਆਰ ਦੀ ਵਰਖਾ

ਇਸ ਤਸਵੀਰ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਪ੍ਰਸ਼ੰਸਕਾਂ ਨੂੰ ਇਹ ਤਸਵੀਰ ਕਾਫੀ ਪਸੰਦ ਵੀ ਆ ਰਹੀ ਹੈ । ਪ੍ਰਸ਼ੰਸਕਾਂ ਦੇ ਵੱਲੋਂ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ ਅਤੇ ਪਿਉ ਧੀ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ । 

ਰਣਬੀਰ ਕਪੂਰ ਅਤੇ ਆਲੀਆ ਨੇ ਬਾਲੀਵੁੱਡ ਨੂੰ ਦਿੱਤੀਆਂ ਕਈ ਹਿੱਟ ਫ਼ਿਲਮਾਂ 

 ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਬਾਲੀਵੁੱੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਆਲੀਆ ਭੱਟ ਦੀ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਨੇ ਵੀ ਬਾਕਸ ਆਫਿਸ ‘ਤੇ ਵਧੀਆ ਕਲੈਕਸ਼ਨ ਕੀਤੀ ਸੀ । ਜਿਸ ਦੇ ਲਈ ਉਸ ਨੂੰ ਅਵਾਰਡ ਦੇ ਨਾਲ ਵੀ ਨਵਾਜ਼ਿਆ ਗਿਆ ਹੈ । ਇਸ ਦੇ ਨਾਲ ਹੀ ਰਣਬੀਰ ਕਪੂਰ ਨੇ ‘ਬ੍ਰਹਮਾਸਤਰ’ ਫ਼ਿਲਮ ਦੇ ਨਾਲ ਖੂਬ ਸੁਰਖੀਆਂ ਵਟੋਰੀਆਂ ਹਨ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network