ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੀ ਨੇ ਮੁੰਬਈ 'ਚ ਆਯੋਜਿਤ ਕੀਤੀ ਵੈਡਿੰਗ ਰਿਸੈਪਸ਼ਨ, ਜੋੜੇ ਦੀਆਂ ਖੂਬਸੂਰਤ ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ
ਸਾਲ 2023 'ਚ ਕਈ ਬਾਲੀਵੁੱਡ ਸੈਲਬਸ ਨੇ ਵਿਆਹ ਕਰਵਾਇਆ, ਪਰ ਇਨ੍ਹਾਂ ਸਾਰਿਆਂ ਚੋਂ ਰਣਦੀਪ ਹੁੱਡਾ (Randeep Hooda ) ਤੇ ਲਿਨ ਲੈਸ਼ਰਾਮ ਦਾ ਵਿਆਹ ਸਭ ਤੋਂ ਵੱਧ ਚਰਚਾ 'ਚ ਰਿਹਾ। ਹਾਲ ਹੀ 'ਚ ਇਸ ਜੋੜੇ ਨੇ ਮੁੰਬਈ ਵਿਖੇ ਆਪਣੀ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ, ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦੀ ਨੇ ਮੁੰਬਈ 'ਚ ਆਯੋਜਿਤ ਕੀਤੀ ਵੈਡਿੰਗ ਰਿਸੈਪਸ਼ਨ, ਜੋੜੇ ਦੀਆਂ ਖੂਬਸੂਰਤ ਤਸਵੀਰਾਂ ਨੇ ਜਿੱਤਿਆ ਫੈਨਜ਼ ਦਾ ਦਿਲ
Randeep Hooda and Lin wedding reception: ਸਾਲ 2023 'ਚ ਕਈ ਬਾਲੀਵੁੱਡ ਸੈਲਬਸ ਨੇ ਵਿਆਹ ਕਰਵਾਇਆ, ਪਰ ਇਨ੍ਹਾਂ ਸਾਰਿਆਂ ਚੋਂ ਰਣਦੀਪ ਹੁੱਡਾ (Randeep Hooda ) ਤੇ ਲਿਨ ਲੈਸ਼ਰਾਮ ਦਾ ਵਿਆਹ ਸਭ ਤੋਂ ਵੱਧ ਚਰਚਾ 'ਚ ਰਿਹਾ। ਹਾਲ ਹੀ 'ਚ ਇਸ ਜੋੜੇ ਨੇ ਮੁੰਬਈ ਵਿਖੇ ਆਪਣੀ ਵੈਡਿੰਗ ਰਿਸੈਪਸ਼ਨ ਦਾ ਆਯੋਜਨ ਕੀਤਾ, ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਸਾਲ 2023 ਦੇ ਅੰਤ ਵਿੱਚ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਨੇ ਆਪਣੇ ਦੋਸਤਾਂ ਲਈ ਵੈਡਿੰਗ ਰਿਸੈਪਸ਼ਨ ਦੀ ਮੇਜ਼ਬਾਨੀ ਵੀ ਕੀਤੀ। ਰਣਦੀਪ ਹੁੱਡਾ ਤੇ ਲਿਨ ਦੀ ਵੈਡਿੰਗ ਰਿਸੈਪਸ਼ਨ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਹਨ।
ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਇੱਕ ਪਾਸੇ ਰਣਦੀਪ ਹੁੱਡਾ ਕਾਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੇ ਕਾਲੇ ਰੰਗ ਦੇ ਬੂਟਾਂ ਨਾਲ ਆਪਣੇ ਆਊਟਫਿੱਟ ਲੁੱਕ ਨੂੰ ਪੂਰਾ ਕੀਤਾ ਹੈ, ਉੱਥੇ ਹੀ ਦੂਜੇ ਪਾਸੇ ਰਣਦੀਪ ਦੀ ਪਤਨੀ ਲਿਨ ਵੀ ਲਾਲ ਤੇ ਮਹਰੂਨ ਰੰਗ ਦੀ ਖੂਬਸੂਰਤ ਸਾੜ੍ਹੀ ਪਹਿਨੇ ਹੋਏ ਨਜ਼ਰ ਆ ਰਹੀ ਹੈ। ਲਿਨ ਨੇ ਹੈਵੀ ਜਿਊਲਰੀ ਤੇ ਮਿਨਿਮਲ ਮੇਅਕਪ ਦੇ ਨਾਲ ਆਪਣੇ ਲੁੱਕ ਨੂੰ ਕੰਪਲੀਟ ਕੀਤਾ ਹੈ। ਇਹ ਜੋੜਾ ਆਪਣੀ ਵੈਡਿੰਗ ਰਿਸੈਪਸ਼ਨ 'ਚ ਬੇਹੱਦ ਖੂਬਸੂਰਤ ਨਜ਼ਰ ਆਇਆ।

ਹੋਰ ਪੜ੍ਹੋ: Birth Anniversary: ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦਾ ਜਨਮਦਿਨ ਅੱਜ, ਅਦਾਕਾਰ ਨੂੰ ਯਾਦ ਕਰ ਭਾਵੁਕ ਹੋਏ ਫੈਨਜ਼
ਦੱਸ ਦਈਏ ਕਿ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦਾ ਵਿਆਹ ਅਨੋਖਾ ਅਤੇ ਖੂਬਸੂਰਤ ਸੀ। ਜੋੜੇ ਨੇ ਇੰਫਾਲ ਵਿੱਚ ਮੇਤੀ ਰੀਤੀ ਰਿਵਾਜਾਂ ਮੁਤਾਬਕ ਵਿਆਹ ਕਰਨ ਦਾ ਫੈਸਲਾ ਕੀਤਾ। ਸਜਾਵਟ, ਮਾਹੌਲ ਅਤੇ ਉਨ੍ਹਾਂ ਦੇ ਵਿਆਹ ਦੇ ਪਹਿਰਾਵੇ ਨੇ ਹਰ ਕਿਸੇ ਦਾ ਧਿਆਨ ਖਿੱਚਿਆ। ਜੋੜੇ ਨੇ ਮੁੰਬਈ ਵਿੱਚ ਆਪਣੇ ਬੀ-ਟਾਊਨ ਦੋਸਤਾਂ ਲਈ ਸ਼ਾਨਦਾਰ ਰਿਸੈਪਸ਼ਨ ਰੱਖੀ, ਇਸ 'ਚ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
