Rani Mukherjee Birthday: ਰਾਣੀ ਮੁਖਰਜੀ ਨੇ ਪੈਪਰਾਜ਼ੀਸ ਨਾਲ ਕੇਕ ਕੱਟ ਕੇ ਮਨਾਇਆ ਆਪਣਾ ਬਰਥਡੇਅ, ਵੇਖ ਵੀਡੀਓ
Rani Mukherjee Birthday celebration: ਬਾਲੀਵੁੱਡ ਦੀ ਖੂਬਸੂਰਤ ਅਭਿਨੇਤਰੀ ਰਾਣੀ ਮੁਖਰਜੀ (Rani Mukherjee) ਦਾ ਅੱਜ ਜਨਮਦਿਨ ਹੈ। ਹਾਲ ਹੀ 'ਚ ਅਦਾਕਾਰਾ ਨੇ ਪੈਪਰਾਜੀਸ ਨਾਲ ਕੇਕ ਕੱਟ ਕੇ ਆਪਣਾ ਬਰਥਡੇਅ ਸੈਲੀਬ੍ਰੇਟ ਕਰਦੀ ਨਜ਼ਰ ਆਈ, ਅਦਾਕਾਰਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਰਾਣੀ ਮੁਖਰਜੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਪੇਜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਪੈਪਰਾਜ਼ੀ ਨਾਲ ਆਪਣਾ ਜਨਮਦਿਨ ਦਾ ਜਸ਼ਨ ਮਨਾ ਰਹੀ ਹੈ। ਦਰਅਸਲ, 21 ਮਾਰਚ ਨੂੰ ਰਾਣੀ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਇਸ ਲਈ ਅਦਾਕਾਰਾ ਨੇ ਅੱਜ ਪੈਪਰਾਜ਼ੀਸ ਨਾਲ ਆਪਣੇ ਜਨਮਦਿਨ ਦਾ ਕੇਕ ਕੱਟਿਆ ਹੈ।
ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋਏ ਕਿ ਰਾਣੀ ਸਿੰਪਲ ਲੁੱਕ ਵਿੱਚ ਵੀ ਬੇਹੱਦ ਖੂਬਸੂਰਤ ਤੇ ਕੂਲ ਨਜ਼ਰ ਆ ਰਹੀ ਹੈ। ਉਸ ਨੇ ਚਿੱਟੇ ਰੰਗ ਦੀ ਕਮੀਜ਼ ਨੂੰ ਡੈਨਿਮ ਜੀਨਸ ਦੇ ਨਾਲ ਕੈਰੀ ਕੀਤਾ ਹੈ। ਇਸ ਦੇ ਨਾਲ ਹੀ ਆਪਣੇ ਵਾਲਾਂ ਨੂੰ ਖੁਲ੍ਹਾ ਰੱਖਿਆ ਹੈ ਤੇ ਗਲੇ ਵਿੱਚ ਮੋਤੀਆਂ ਦੀ ਮਾਲਾ ਪਾਈ ਹੈ ਤੇ ਸਨਗਲਾਸ ਲਗਾਏ ਹੋਏ ਹਨ।
ਹਾਲਾਂਕਿ ਰਾਣੀ ਨੇ ਲਾਈਟ ਮੇਅਕਪ ਲੁੱਕ ਵਿੱਚ ਨਜ਼ਰ ਆ ਰਹੀ ਹੈ, ਪਰ ਰਾਣੀ ਵੱਲੋਂ ਲਗਾਇਆ ਗਿਆ ਚਸ਼ਮਾ ਉਸ ਦੇ ਚੇਹਰੇ ਨੂੰ ਇੱਕ ਬੇਹੱਦ ਪਿਆਰਾ ਲੁੱਕ ਦੇ ਰਿਹਾ ਹੈ। ਜਿਸ 'ਚ ਉਹ ਬੇਹੱਦ ਕਿਊਟ ਲੱਗ ਰਹੀ ਹੈ।
ਰਾਣੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਤੇ ਕੇਕ ਕੱਟਦੇ ਹੋਏ ਉਨ੍ਹਾਂ ਨੂੰ ਧੰਨਵਾਦ ਕਿਹਾ ਅਤੇ ਆਪਣੇ ਘਰ ਪਾਰਟੀ ਵਿੱਚ ਆਉਣ ਦਾ ਸੱਦਾ ਵੀ ਦਿੱਤੀ। ਫੈਨਜ਼ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਕਮੈਂਟ ਕਰਕੇ ਅਦਾਕਾਰਾ ਨੂੰ ਉਸ ਦੇ ਜਨਮਦਿਨ ਮੌਕੇ ਵਧਾਈ ਦੇ ਰਹੇ ਹਨ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ IVF ਨਾਲ ਸਬੰਧਤ ਮਾਮਲੇ 'ਚ ਮਿਲ ਸਕਦੀ ਹੈ ਰਾਹਤ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਰਾਣੀ ਮੁਖਰਜੀ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਰਾਣੀ ਮੁਖਰਜੀ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਨੂੰ ਦਿੱਤੀਆਂ ਹਨ । ਜਿਸ ‘ਚ ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਵੀਰ ਜ਼ਾਰਾ, ਬੰਟੀ ਔਰ ਬਬਲੀ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।
-