ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ IVF ਨਾਲ ਸਬੰਧਤ ਮਾਮਲੇ 'ਚ ਮਿਲ ਸਕਦੀ ਹੈ ਰਾਹਤ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
Sidhu Moosewala parents IVF treatment case : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਕਤਲ ਦੇ ਦੁੱਖ ਤੋਂ ਬਾਅਦ ਉਸ ਦੇ ਪਰਿਵਾਰ ‘ਚ ਇੱਕ ਵਾਰ ਫਿਰ ਖੁਸ਼ੀਆਂ ਵਾਪਸ ਪਰਤੀਆਂ ਹਨ। ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ (Sidhu Moosewala parents) ਇੱਕ ਵਾਰ ਫਿਰ ਮਾਤਾ-ਪਿਤਾ ਬਣੇ ਹਨ। ਮੂਸੇਵਾਲਾ ਦੀ ਮਾਤਾ ਨੇ ਆਈਵੀਐਫ ਯਾਨੀ ਇਨ ਵਿਟਰੋ ਫਰਟੀਲਾਈਜੇਸ਼ਨ ਤਕਨੀਕ ਰਾਹੀਂ 17 ਮਾਰਚ ਨੂੰ ਬੱਚੇ ਨੂੰ ਦਿੱਤਾ।
ਹਾਲਾਂਕਿ ਬੱਚੇ ਦੇ ਜਨਮ ਤੋਂ ਬਾਅਦ ਹੀ ਮੂਸੇਵਾਲਾ ਪਰਿਵਾਰ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਬੀਤੀ ਦਿਨੀਂ ਬਲਕੌਰ ਸਿੰਘ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਏ ਸਨ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਆਈਵੀਐਫ ਰਿਪੋਰਟ IVF ਅਤੇ ਬੱਚੇ ਦੇ ਹੋਰ ਦਸਤਾਵੇਜਾਂ ਦੀ ਰਿਪੋਰਟ ਮੰਗ ਕੇ ਪਰੇਸ਼ਾਨ ਕਰ ਰਿਹਾ ਹੈ।
ਭਾਰਤ ਵਿੱਚ ਆਈਵੀਐਫ ਰਾਹੀਂ ਜਨਮ ਦੇਣ ਨੂੰ ਲੈ ਕੇ ਕਈ ਨਿਯਮ ਹਨ, ਜਿਸ ਦੀ ਪਾਲਨਾ ਕਰਨੀ ਜ਼ਰੂਰੀ ਹੈ ਅਤੇ ਅਜੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਹੈ ਕਿ ਮਾਤਾ ਚਰਨ ਕੌਰ ਨੇ ਜਿਸ ਆਈਵੀਐਫ ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ ਕਿ ਉਹ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ।
ਹਾਲਾਂਕਿ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਬੀਤੇ ਦਿਨੀਂ ਵੀਡੀਓ ਜਾਰੀ ਕਰ ਦੱਸਿਆ ਸੀ, ਕਿ ਉਨ੍ਹਾਂ ਦੇ ਨਵ ਜਨਮੇ ਨਿੱਕੇ ਬੱਚੇ ਯਾਨੀ ਕਿ ਨਿੱਕੇ ਸ਼ੁਭਦੀਪ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਸਿੱਧੂ ਮੂਸੇਵਾਲੇ ਦੇ ਚਾਚਾ ਚਮਕੌਰ ਸਿੰਘ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਇਸ ਤਕਨੀਕ ਦਾ ਇਸਤੇਮਾਲ ਵਿਦੇਸ਼ ‘ਚ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਲੈ ਕੇ 3 ਮਹੀਨੇ ਵਿਦੇਸ਼ ‘ਚ ਪ੍ਰਕਿਰਿਆ ਚੱਲੀ ਸੀ ਅਤੇ ਵਿਦੇਸ਼ ਤੋਂ ਭਾਰਤ ਆਉਣ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਹਸਪਤਾਲ ‘ਚ ਖੁੱਦ ਨੂੰ ਰਜ਼ਿਸਟਰਡ ਵੀ ਕਰਵਾਇਆ ਸੀ।
ਭਾਰਤ ‘ਚ ਅੰਡਰ ਸੈਕਸ਼ਨ 21(G)(i) ਅਸਿਸਟੈਂਟ ਰਿਪ੍ਰੋਡਕਟੀਵ ਟੈਕਨੋਲਜੀ ਰੈਗੂਲੇਸ਼ਨ ਐਕਟ 2021 ਦੇ ਅਨੁਸਾਰ ਬੱਚਾ ਪੈਦਾ ਕਰਨ ਲਈ ਮਹਿਲਾਵਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਹੋਣੀ ਚਾਹੀਦੀ ਹੈ, ਜਦਕਿ ਵਿਦੇਸ਼ ‘ਚ 50 ਸਾਲ ਤੋਂ ਵੱਧ ਉਮਰ ਦੀਆੰ ਔਰਤਾਂ ਵੀ ਆਈਵੀਐਫ ਤਕਨੀਕ ਰਾਹੀਂ ਜਨਮ ਦੇ ਸਕਦੀਆਂ ਹਨ।
ਮਸ਼ਹੂਰ ਕਾਨੂੰਨੀ ਮਾਹਰ ਤੇ ਸੁਪਰੀਮ ਕੋਰਟ ਦੇ ਐਡਵੋਕੇਟ ਐਚ ਐਸ ਫੁਲਕਾ (H S Phoolka) ਨੇ ਆਪਣੇ ਅਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਟਵੀਟ ਸਾਂਝਾ ਕਰਦੇ ਹੋਏ ਇਸ ਐਕਟ ਬਾਰੇ ਡਿਟੇਲ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ।
Govt has no power to question any couple. Under Assisted Reproductive Technology Act 2021 conditions apply only to Clinics. Sec.21 restrictions apply to Clinics only. There is no restriction on Couple using IVF technology. Hence govt cannot question @iBalkaurSidhu https://t.co/F0NQEmz3Dc
— H S Phoolka (@hsphoolka) March 20, 2024
ਉਨ੍ਹਾਂ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ, 'ਸਰਕਾਰ ਕੋਲ ਕਿਸੇ ਵੀ ਜੋੜੇ ਤੋਂ ਪੁੱਛਗਿੱਛ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਸਿਸਟਡ ਰੀਪ੍ਰੋਡਕਟਿਵ ਟੈਕਨਾਲੋਜੀ ਐਕਟ 2021 ਅਧੀਨ ਇਹ ਸ਼ਰਤਾਂ ਸਿਰਫ਼ ਕਲੀਨਿਕਾਂ 'ਤੇ ਲਾਗੂ ਹੁੰਦੀਆਂ ਹਨ। Sec.21 ਪਾਬੰਦੀਆਂ ਸਿਰਫ਼ ਕਲੀਨਿਕਾਂ 'ਤੇ ਲਾਗੂ ਹੁੰਦੀਆਂ ਹਨ। ਆਈਵੀਐਫ ਤਕਨੀਕ ਦੀ ਵਰਤੋਂ ਕਰਨ ਵਾਲੇ ਜੋੜੇ 'ਤੇ ਇਸ ਐਕਟ ਨੂੰ ਲੈ ਕੇ ਕੋਈ ਪਾਬੰਦੀ ਨਹੀਂ ਹੈ। ਇਸ ਲਈ ਸਰਕਾਰ ਸਵਾਲ ਨਹੀਂ ਕਰ ਸਕਦੀ @iBalkaurSidhu।'
ਹੋਰ ਪੜ੍ਹੋ : ਧੀ ਮਾਲਤੀ ਨਾਲ ਰਾਮ ਲਲਾ ਦੇ ਦਰਸ਼ਨਾਂ ਲਈ ਪਹੁੰਚੀ ਅਯੁਧਿਆ ਪਹੁੰਚੇ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ
ਕੀ ਸਿੱਧੂ ਦੇ ਮਾਪਿਆਂ 'ਤੇ ਲਾਗੂ ਹੋਵੇਗਾ ਇਹ ਭਾਰਤੀ ਐਕਟ ? ਮਾਹਿਰਾਂ ਮੁਤਾਬਕ 2022 ‘ਚ ਪਾਸ ਕੀਤੇ ਗਏ ਕਾਨੂੰਨ ਅਨੁਸਾਰ ਜੇਕਰ ਕੋਈ ਮਹਿਲਾ ਵਿਦੇਸ਼ ‘ਚ ਪ੍ਰੈਗਨੇਂਟ ਹੁੰਦੀ ਹੈ ਤਾਂ ਉਸ ਦੀ ਡਿਲੀਵਰੀ ਭਾਰਤ ‘ਚ ਸੰਭਵ ਹੈ। ਹੁਣ ਇਸ ਬਾਰੇ ਖੁਲਾਸਾ ਹੋ ਚੁੱਕਾ ਹੈ ਕਿ ਸਿੱਧੂ ਦੇ ਮਾਪਿਆਂ ਨੇ ਇਹ ਪ੍ਰਕੀਰਿਆ ਵਿਦੇਸ਼ ਵਿੱਚ ਕਰਵਾਈ ਹੈ। ਮਾਤਾ ਚਰਨ ਕੌਰ - IVF ਰਾਹੀਂ ਵਿਦੇਸ਼ ‘ਚ ਪ੍ਰੈਗਨੇਂਟ ਹੋਈ ਸੀ ਤੇ ਮਹਿਜ਼ ਬੱਚੇ ਦਾ ਜਣੇਪਾ ਭਾਰਤ 'ਚ ਹੋਇਆ ਹੈ। ਇਹੀ ਕਾਰਨ ਹੈ ਕਿ ਮੂਸੇਵਾਲਾ ਪਰਿਵਾਰ ਨੇ ਇਹ ਤਕਨੀਕ ਵਿਦੇਸ਼ ‘ਚ ਇਸਤੇਮਾਲ ਕੀਤੀ ਅਤੇ ਅਜਿਹੇ ‘ਚ ਉਨ੍ਹਾਂ ਤੇ ਭਾਰਤੀ ਕਾਨੂੰਨ ਲਾਗੂ ਨਹੀਂ ਹੋਵੇਗਾ ਅਤੇ ਇਸ ਸਬੰਧੀ ਉਨ੍ਹਾਂ ਇਸ ਮਾਮਲੇ ਵਿੱਚ ਵੱਡੀ ਰਾਹਤ ਮਿਲ ਸਕਦੀ ਹੈ।
-