Ranveer Singh: ਰਣਵੀਰ ਸਿੰਘ ਨੇ ਵੇਚੇ ਆਪਣੇ ਮੁੰਬਈ ਸਥਿਤ ਕਰੋੜਾਂ ਰੁਪਏ ਦੀ ਕੀਮਤ ਵਾਲੇ ਦੋ ਫਲੈਟ, ਜਾਣੋ ਵਜ੍ਹਾ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer Singh) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਕਦੇ ਆਪਣੇ ਕੰਮ ਨੂੰ ਲੈ ਕੇ ਤਾਂ ਕਦੇ ਆਪਣੇ ਅਜੀਬ ਫੈਸ਼ਨੇਬਲ ਅੰਦਾਜ਼ ਲਈ। ਹੁਣ ਹਾਲ ਹੀ 'ਚ ਇਹ ਅਦਾਕਾਰ ਇੱਕ ਵਾਰ ਫਿਰ ਸੁਰਖੀਆਂ 'ਚ ਨੇ ਪਰ ਇਸ ਵਾਰ ਇੱਕ ਹੋਰ ਕਾਰਨ ਹੈ। ਦਰਅਸਲ, ਰਣਵੀਰ ਸਿੰਘ ਨੇ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਆਪਣੇ ਦੋ ਅਪਾਰਟਮੈਂਟ ਵੇਚੇ ਦਿੱਤੇ ਹਨ।

Reported by: PTC Punjabi Desk | Edited by: Pushp Raj  |  November 11th 2023 07:51 PM |  Updated: November 11th 2023 07:51 PM

Ranveer Singh: ਰਣਵੀਰ ਸਿੰਘ ਨੇ ਵੇਚੇ ਆਪਣੇ ਮੁੰਬਈ ਸਥਿਤ ਕਰੋੜਾਂ ਰੁਪਏ ਦੀ ਕੀਮਤ ਵਾਲੇ ਦੋ ਫਲੈਟ, ਜਾਣੋ ਵਜ੍ਹਾ

Ranveer Singh News: ਬਾਲੀਵੁੱਡ ਅਦਾਕਾਰ  ਰਣਵੀਰ ਸਿੰਘ (Ranveer Singh) ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਬਣੇ ਰਹਿੰਦੇ ਹਨ।  ਕਦੇ ਆਪਣੇ ਕੰਮ ਨੂੰ ਲੈ ਕੇ ਤਾਂ ਕਦੇ ਆਪਣੇ ਅਜੀਬ ਫੈਸ਼ਨੇਬਲ ਅੰਦਾਜ਼ ਲਈ। ਹੁਣ ਹਾਲ ਹੀ 'ਚ ਇਹ ਅਦਾਕਾਰ ਇੱਕ ਵਾਰ ਫਿਰ ਸੁਰਖੀਆਂ 'ਚ ਨੇ ਪਰ ਇਸ ਵਾਰ ਇੱਕ ਹੋਰ ਕਾਰਨ ਹੈ। ਦਰਅਸਲ, ਰਣਵੀਰ ਸਿੰਘ ਨੇ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਆਪਣੇ ਦੋ ਅਪਾਰਟਮੈਂਟ ਵੇਚੇ ਦਿੱਤੇ ਹਨ। 

ਦਰਅਸਲ, ਰਣਵੀਰ ਸਿੰਘ ਨੇ ਮੁੰਬਈ ਦੇ ਗੋਰੇਗਾਂਵ ਇਲਾਕੇ ਵਿੱਚ ਆਪਣੇ ਦੋ ਅਪਾਰਟਮੈਂਟ ਵੇਚੇ ਹਨ, ਜਿਸ ਤੋਂ ਉਨ੍ਹਾਂ ਨੂੰ ਕੁੱਲ 15.25 ਕਰੋੜ ਰੁਪਏ ਮਿਲੇ ਹਨ।ਰਣਵੀਰ ਸਿੰਘ ਨੇ ਦਸੰਬਰ 2014 ਵਿੱਚ ਵੇਚੇ ਗਏ ਦੋ ਅਪਾਰਟਮੈਂਟਾਂ ਵਿੱਚੋਂ ਇੱਕ 4.64 ਕਰੋੜ ਰੁਪਏ ਵਿੱਚ ਖਰੀਦਿਆ ਸੀ। ਗੋਰੇਗਾਂਵ ਪੂਰਬ ਵਿੱਚ ਆਲੀਸ਼ਾਨ ਓਬਰਾਏ ਐਸਕੁਇਟ ਰਿਹਾਇਸ਼ੀ ਕੰਪਲੈਕਸ ਵਿੱਚ ਸਥਿਤ, ਹਰੇਕ ਅਪਾਰਟਮੈਂਟ ਵਿੱਚ 1,324 ਵਰਗ ਫੁੱਟ ਦਾ ਇੱਕ ਵਿਸ਼ਾਲ ਖੇਤਰ ਅਤੇ ਕੁੱਲ ਛੇ ਪਾਰਕਿੰਗ ਥਾਵਾਂ ਹਨ।

ਮੀਡੀਆ ਰਿਪੋਰਟਸ ਦੇ ਮੁਤਾਬਕ ਹਰੇਕ ਯੂਨਿਟ ਲਈ ਸਟੈਂਪ ਡਿਊਟੀ 45.75 ਲੱਖ ਰੁਪਏ ਸੀ। ਇਸ ਤੋਂ ਇਲਾਵਾ ਰਣਵੀਰ ਅਤੇ ਉਨ੍ਹਾਂ ਦੀ ਪਤਨੀ-ਅਦਾਕਾਰਾ ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਬਾਂਦਰਾ ਬੈਂਡ ਸਟੈਂਡ ਸਥਿਤ ਸਾਗਰ ਰੇਸ਼ਮ ਬਿਲਡਿੰਗ 'ਚ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਕੀਮਤ ਦਾ ਚਾਰ ਮੰਜ਼ਿਲਾ ਸੀ-ਫੇਸਿੰਗ ਪੈਂਟਹਾਊਸ ਖਰੀਦਿਆ ਹੈ।

ਹੋਰ ਪੜ੍ਹੋ: Raghav Chadha Birthday: ਪਰਿਣੀਤੀ ਚੋਪੜਾ ਨੇ ਖ਼ਾਸ ਅੰਦਾਜ਼ 'ਚ ਦਿੱਤੀ ਪਤੀ ਰਾਘਵ ਚੱਢਾ ਨੂੰ ਜਨਮਦਿਨ ਦੀ ਵਧਾਈ

ਰਣਵੀਰ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ  ਰਣਵੀਰ ਦੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' ਹੈ, ਜਿਸ 'ਚ ਉਹ ਸਿੰਬਾ ਦਾ ਕਿਰਦਾਰ ਨਿਭਾਉਣ ਲਈ ਤਿਆਰ ਹਨ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਅਜੇ ਦੇਵਗਨ, ਕਰੀਨਾ ਕਪੂਰ ਖਾਨ, ਟਾਈਗਰ ਸ਼ਰਾਫ ਅਤੇ ਦੀਪਿਕਾ ਪਾਦੂਕੋਣ ਵਰਗੇ ਕਲਾਕਾਰ ਨਜ਼ਰ ਆਉਣਗੇ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network