ਪੰਜਾਬੀ ਫ਼ਿਲਮਾਂ ‘ਚ ਰਵੀਨਾ ਟੰਡਨ ਕਰਨਾ ਚਾਹੁੰਦੀ ਹੈ ਕੰਮ, ਜਾਣੋ ਕਿਸ ਅਦਾਕਾਰ ਨਾਲ ਕਰਨਾ ਚਾਹੁੰਦੀ ਹੈ ਅਦਾਕਾਰੀ

ਕਈ ਬਾਲੀਵੁੱਡ ਸਿਤਾਰੇ ਵੀ ਪੰਜਾਬੀ ਫ਼ਿਲਮਾਂ ਦਾ ਰੁਖ ਕਰ ਰਹੇ ਹਨ ।ਰਵੀਨਾ ਟੰਡਨ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਲਈ ਵੀ ਜਾਣੀ ਜਾਂਦੀ ਹੈ। ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਵਾਲੀ ਰਵੀਨਾ ਟੰਡਨ ਨੇ ਹੁਣ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਦੀ ਦਿਲਚਸਪੀ ਦਿਖਾਈ ਹੈ।

Written by  Shaminder   |  May 31st 2024 06:08 PM  |  Updated: May 31st 2024 06:08 PM

ਪੰਜਾਬੀ ਫ਼ਿਲਮਾਂ ‘ਚ ਰਵੀਨਾ ਟੰਡਨ ਕਰਨਾ ਚਾਹੁੰਦੀ ਹੈ ਕੰਮ, ਜਾਣੋ ਕਿਸ ਅਦਾਕਾਰ ਨਾਲ ਕਰਨਾ ਚਾਹੁੰਦੀ ਹੈ ਅਦਾਕਾਰੀ

ਹੁਣ ਪੰਜਾਬੀ ਫ਼ਿਲਮਾਂ ਦਾ ਦਾਇਰਾ ਵਧ ਰਿਹਾ ਹੈ ਅਤੇ ਨਿੱਤ ਦਿਨ ਨਵੇਂ-ਨਵੇਂ ਕੰਟੈਂਟ ‘ਤੇ ਫ਼ਿਲਮਾਂ ਬਣ ਰਹੀਆਂ ਹਨ । ਕਈ ਬਾਲੀਵੁੱਡ ਸਿਤਾਰੇ ਵੀ ਪੰਜਾਬੀ ਫ਼ਿਲਮਾਂ ਦਾ ਰੁਖ ਕਰ ਰਹੇ ਹਨ ।ਰਵੀਨਾ ਟੰਡਨ (Raveena Tandon)  ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਦੇ ਲਈ ਵੀ ਜਾਣੀ ਜਾਂਦੀ ਹੈ। ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਵਾਲੀ ਰਵੀਨਾ ਟੰਡਨ ਨੇ ਹੁਣ ਪੰਜਾਬੀ ਫ਼ਿਲਮਾਂ ‘ਚ ਕੰਮ ਕਰਨ ਦੀ ਦਿਲਚਸਪੀ ਦਿਖਾਈ ਹੈ।ਦੱਸ ਦਈਏ ਕਿ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਵਾਲ ਜਵਾਬ ਦਾ ਸੈਸ਼ਨ ਕਰਵਾਇਆ ਸੀ ।

ਹੋਰ ਪੜ੍ਹੋ :  ਸਹਿਜ ਅਰੋੜਾ ਤੇ ਗੁਰਪ੍ਰੀਤ ਦਾ ਨਵਾਂ ਵੀਡੀਓ ਆਇਆ ਸਾਹਮਣੇ, 43 ਡਿਗਰੀ ਤਾਪਮਾਨ ‘ਚ ਵੀਡੀਓ ਸ਼ੂਟ ਕਰਦੇ ਆਏ ਨਜ਼ਰ

ਜਿਸ ‘ਚ ਅਦਾਕਾਰਾ ਦੇ ਇੱਕ ਫੈਨ ਨੇ ਪੁੱਛਿਆ ਕਿ, ਕੀ ਉਹ ਕੋਈ ਪੰਜਾਬੀ ਫ਼ਿਲਮ ‘ਚ ਕੰਮ ਕਰਨਾ ਪਸੰਦ ਕਰਦੇ ਨੇ ਤਾਂ ਅਦਾਕਾਰਾ ਨੇ ਕਿਹਾ ਉਹ ਦਿਲਜੀਤ ਦੋਸਾਂਝ ਦੇ ਨਾਲ ਕੰਮ ਕਰਨਾ ਪਸੰਦ ਕਰੇਗੀ। 

ਰਵੀਨਾ ਟੰਡਨ ਦਾ ਵਰਕ ਫ੍ਰੰਟ 

ਰਵੀਨਾ ਟੰਡਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ।ਜਿਸ ‘ਚ ਮੋਹਰਾ, ਦਿਲਵਾਲੇ, ਅੰਦਾਜ਼ ਅਪਨਾ ਅਪਨਾ, ਦਿਲਵਾਲੇ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ । ਹਾਲ ਹੀ ‘ਚ ਅਦਾਕਾਰਾ ਨੂੰ ਫ਼ਿਲਮਾਂ ‘ਚ ਪਾਏ ਉਸ ਦੇ ਯੋਗਦਾਨ ਦੇ ਲਈ ਪਦਮਸ਼੍ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਰਵੀਨਾ ਟੰਡਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਦੋ ਬੱਚੇ ਹਨ ।ਇੱਕ ਧੀ ਅਤੇ ਪੁੱਤਰ । ਧੀ ਰਾਸ਼ਾ ਤਾਂ ਰਵੀਨਾ ਟੰਡਨ ਦੀ ਕਾਰਬਨ ਕਾਪੀ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network