ਸਾਰਾ ਅਲੀ ਖਾਨ ਨੇ ਦਾਦੀ ਸ਼ਰਮਿਲਾ ਟੈਗੋਰ ਨੂੰ ਕਾਪੀ ਕਰਕੇ ਰੀਕ੍ਰੀਏਟ ਕੀਤਾ ਇਹ ਗੀਤ

Written by  Pushp Raj   |  February 26th 2024 07:05 AM  |  Updated: February 26th 2024 07:05 AM

ਸਾਰਾ ਅਲੀ ਖਾਨ ਨੇ ਦਾਦੀ ਸ਼ਰਮਿਲਾ ਟੈਗੋਰ ਨੂੰ ਕਾਪੀ ਕਰਕੇ ਰੀਕ੍ਰੀਏਟ ਕੀਤਾ ਇਹ ਗੀਤ

Sara Ali Khan recreate grandmother Song: ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ (Sara Ali Khan) ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। ਹਾਲ ਹੀ 'ਚ ਸੋਸ਼ਲ ਮੀਡੀਆ ਉੱਤੇ ਸਾਰਾ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ 'ਚ ਉਹ ਆਪਣੀ ਦਾਦੀ ਸ਼ਰਮਿਲਾ ਟੈਗੋਰ ਦੇ ਲੁੱਕ ਤੇ ਇੱਕ ਗੀਤ ਨੂੰ ਰੀਕ੍ਰੀਏਟ ਕਰਦੀ ਹੋਈ ਨਜ਼ਰ ਆ ਰਹੀ ਹੈ।

ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿ ਸਾਰਾ ਅਲੀ ਖਾਨ ਬੇਹੱਦ ਖੂਬਸੂਰਤ ਹੈ। ਜਿੱਥੇ ਇੱਕ ਪਾਸੇ ਉਹ ਆਪਣੀ ਮਾਂ ਅੰਮ੍ਰਿਤਾ ਸਿੰਘ (Amrita singh) ਵਾਂਗ ਹੁਬਹੂ ਦਿਖਾਈ ਦਿੰਦੀ ਹੈ, ਉੱਥੇ ਹੀ ਸਾਰਾ ਤੇ  ਉਸ ਦੀ ਬਾਲੀਵੁੱਡ ਦੀ  ਦਿੱਗਜ਼ ਅਦਾਕਾਰਾ ਦਾਦੀ ਸ਼ਰਮੀਲਾ ਟੈਗੋਰ ਨਾਲ ਵੀ ਬਹੁਤ ਗੱਲਾਂ ਮਿਲਦੀਆਂ ਹਨ। ਇਸ ਵੀਡੀਓ ਨੂੰ ਦੇਖ ਕੇ  ਤੁਹਾਨੂੰ ਇਸ ਗੱਲ 'ਤੇ ਯਕੀਨ ਹੋ ਜਾਵੇਗਾ।

 

ਸਾਰਾ ਨੇ ਦਾਦੀ ਸ਼ਰਮਿਲਾ ਟੈਗੋਰ ਦਾ ਇਹ ਲੁੱਕ ਕੀਤਾ ਰੀਕ੍ਰੀਏਟ

ਹਾਲ ਹੀ 'ਚ ਸਾਰਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਇੱਕ ਸ਼ਾਨਦਾਰ ਗੁਲਾਬੀ ਜਾਰਜਟ ਸਾੜ੍ਹੀ ਵਿੱਚ ਨਜ਼ਰ ਆ ਰਹੀ ਹੈ ਜੋ ਕਿ ਰੈਟਰੋ ਲੁੱਕਸ ਦੀ ਯਾਦ ਦਿਵਾਉਂਦੀ ਹੈ। ਸਾਰਾ ਆਪਣੀ ਦਾਦੀ ਸ਼ਰਮੀਲਾ ਟੈਗੋਰ (Sharmila Tagore)  ਨੂੰ ਕਾਪੀ ਕਰਦੀ ਤੇ ਉਨ੍ਹਾਂ ਦੇ ਲੁੱਕਸ ਨੂੰ ਰੀਕ੍ਰੀਏਟ ਕਰਦੀ ਨਜ਼ਰ ਆ ਰਹੀ ਹੈ।

ਸਾਰਾ ਇਹ ਵੀਡੀਓ ਸਾਂਝਾ ਕਰਕੇ ਆਪਣੇ ਫੈਨਜ਼ ਨੂੰ ਵੀ ਖੁਸ਼ ਕਰ ਦਿੱਤਾ ਹੈ, ਜਿੱਥੇ ਉਸ ਨੇ ਫਿਲਮ ਹਮਜੋਲੀ ਦੇ ਸੁਪਰਹਿੱਟ ਗੀਤ 'ਢਲ ਗਿਆ ਦਿਨ ਹੋ ਗਈ ਰਾਤ' ਤੋਂ ਬੈਡਮਿੰਟਨ ਸੀਨ ਨੂੰ ਰੀਕ੍ਰੀਏ ਕੀਤਾ ਹੈ , ਉੱਥੇ ਹੀ ਸਾਰਾ ਵੀਡੀਓ ਵਿੱਚ, ਆਪਣੀ ਦਾਦੀ ਵੱਲੋਂ ਫਿਲਮ ਦੀ ਗੀਤ ਵਿੱਚ ਲੁੱਕਸ ਤੋਂ ਲੈ ਕੇ ਗੀਤ ਦੇ ਡਾਂਸ ਸਟੈਪਸ ਨੂੰ ਕਾਪੀ ਕੀਤਾ ਹੈ।ਫੈਨਜ਼ ਨੂੰ ਸਾਰਾ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।

ਵੱਡੀ ਗਿਣਤੀ ਵਿੱਚ ਫੈਨਜ਼ ਸਾਰਾ  ਦੇ ਚੁਲਬੁਲੇਪਨ ਤੇ ਬੇਬਾਕ ਅੰਦਾਜ਼ ਦੀ ਤਾਰੀਫ ਕਰ ਰਹੇ ਹਨ, ਕਿ ਸਾਰਾ ਕਦੇ ਵੀ ਖ਼ੁਦ ਉੱਤੇ ਐਕਸਪੈਰੀਮੈਂਟ ਕਰਨ ਤੋਂ ਪਿੱਛੇ ਨਹੀਂ ਹੱਟਦੀ। ਇੱਕ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ ,'ਈਸਟ ਔਰ ਵੈਸਟ ਸਾਰਾ ਇਜ਼ ਦ ਬੈਸਟ।' ਕਈ ਲੋਕਾਂ ਨੇ ਕਮੈਂਟ ਵਿੱਚ ਲਿਖਿਆ ਵਾਹ ਸਾਰਾ ਨੇ ਮੁੜ ਬਾਲੀਵੁੱਡ ਦੇ ਸੁਨਹਿਰੀ ਯੁੱਗ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। 

 

 

ਹੋਰ ਪੜ੍ਹੋ: Birth Anniversary: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਦਿਵਿਆ ਭਾਰਤੀ ਜਿਸ ਨੇ ਛੋਟੇ ਜਿਹੇ ਕਰੀਅਰ 'ਚ ਕਮਾਇਆ ਵੱਡਾ ਨਾਂਅ

ਸਾਰਾ ਅਲੀ ਖਾਨ ਦਾ ਵਰਕ ਫਰੰਟ

ਸਾਰਾ ਅਲੀ ਖਾਨ,  ਆਖਰੀ ਵਾਰ ਵਿੱਕੀ ਕੌਸ਼ਲ (Vicky Kaushal) ਦੇ ਨਾਲ ਜ਼ਾਰਾ ਹਟਕੇ ਜ਼ਰਾ ਬਚਕੇ ਵਿੱਚ ਨਜ਼ਰ ਆਈ ਸੀ, ਫਿਲਮਾਂ ਦੀ ਇੱਕ ਰੋਮਾਂਚਕ ਲਾਈਨਅੱਪ ਲਈ ਤਿਆਰ ਹੋ ਰਹੀ ਹੈ। ਉਸ ਦੇ ਆਉਣ ਵਾਲੇ ਪ੍ਰੋਜੈਕਟ ਮਰਡਰ ਮੁਬਾਰਕ, ਪੰਕਜ ਤ੍ਰਿਪਾਠੀ, ਕਰਿਸ਼ਮਾ ਕਪੂਰ ਅਤੇ ਵਿਜੇ ਵਰਮਾ ਇੱਕਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ।  ਸਾਰਾ ਦੀ ਇੱਕ ਹੋਰ ਬਹੁਤ-ਉਡੀਕੀ ਜਾਣ ਵਾਲੀ ਫਿਲਮ 'ਐ ਵਤਨ ਮੇਰੇ ਵਤਨ ਹੈ'। ਇਹ ਫਿਲਮ  ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ। ਇਸ ਫਿਲਮ ਵਿੱਚ ਸਾਰਾ ਨੇ ਸਾਹਸੀ ਸੁਤੰਤਰਤਾ ਸੈਨਾਨੀ ਊਸ਼ਾ ਮਹਿਤਾ ਦਾ ਕਿਰਦਾਰ ਨਿਭਾਇਆ ਹੈ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network