
Sharmila Tagore's Birthday: ਹਿੰਦੀ ਫ਼ਿਲਮ ਇੰਡਸਟਰੀ ਦੀ ਦਿੱਗਜ ਅਦਾਕਾਰਾ ਸ਼ਰਮੀਲਾ ਟੈਗੋਰ ਨੇ ਵੀਰਵਾਰ ਨੂੰ ਆਪਣਾ 78ਵਾਂ ਜਨਮਦਿਨ ਧੂਮਧਾਮ ਨਾਲ ਮਨਾਇਆ। ਇਸ ਖਾਸ ਮੌਕੇ 'ਤੇ ਸ਼ਰਮੀਲਾ ਟੈਗੋਰ ਦੀ ਪੋਤੀ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਵੀ ਉਨ੍ਹਾਂ ਨੂੰ ਖ਼ਾਸ ਅੰਦਾਜ਼ ਵਿੱਚ ਜਨਮਦਿਨ ਦੀ ਵਧਾਈ ਦਿੱਤੀ।

ਦੱਸ ਦੇਈਏ ਕਿ ਸਾਰਾ ਅਲੀ ਖ਼ਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਆਪਣੀ ਨਿੱਜ਼ੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸਾਰਾ ਅਲੀ ਖ਼ਾਨ ਨੇ ਆਪਣੀ ਦਾਦੀ ਸ਼ਰਮੀਲਾ ਟੈਗੋਰ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਾਦੀ ਲਈ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਸਾਰਾ ਨੇ ਦਾਦੀ ਸ਼ਰਮੀਲਾ ਟੈਗੋਰ ਦੀਆਂ ਤਸਵੀਰਾਂ ਦਾ ਇੱਕ ਕੋਲਾਜ ਸ਼ੇਅਰ ਕੀਤਾ ਹੈ।

ਸ਼ੇਅਰ ਕੀਤੇ ਕੋਲਾਜ ਵਿੱਚ, ਇੱਕ ਤਾਜ਼ਾ ਤਸਵੀਰ ਦੇ ਨਾਲ ਦਾਦੀ ਅਤੇ ਪੋਤੀ ਦੋਵਾਂ ਦੀ ਇੱਕ ਥ੍ਰੋਬੈਕ ਤਸਵੀਰ ਵੀ ਹੈ। ਇੰਸਟਾਗ੍ਰਾਮ ਸਟੋਰੀ ਨੂੰ ਸ਼ੇਅਰ ਕਰਦੇ ਹੋਏ, ਸਾਰਾ ਨੇ ਦਾਦੀ ਲਈ ਇੱਕ ਖ਼ਾਸ ਨੋਟ ਵੀ ਲਿਖਿਆ। ਸਾਰਾ ਨੇ ਆਪਣੇ ਇਸ ਨੋਟ ਵਿੱਚ ਲਿਖਿਆ, "ਜਨਮਦਿਨ ਮੁਬਾਰਕ ਮੇਰੀ ਪਿਆਰੀ ਵੱਡੀ ਅੰਮਾ। ਸਾਡੇ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਮੈਂ ਅਸਲ ਵਿੱਚ ਤੁਹਾਡੇ ਵਾਂਗ ਮਹਿਜ਼ 1/10 ਨੰਬਰ ਹਾਂ।" ਕਿਉਂ ਨਹੀਂ, ਪਰ ਮੈਂ ਤੁਹਾਡੇ ਵਾਂਗ ਬਨਣਾ ਚਾਹੁੰਦੀ ਹਾਂ।"
ਇਸ ਦੌਰਾਨ ਸ਼ਰਮੀਲਾ ਟੈਗੋਰ ਦੀ ਬੇਟੀ ਸਬਾ ਅਲੀ ਖ਼ਾਨ ਨੇ ਵੀ ਉਨ੍ਹਾਂ ਲਈ ਇੱਕ ਪੋਸਟ ਪਾਈ ਹੈ। ਸ਼ੇਅਰ ਕੀਤੀ ਪੋਸਟ 'ਤੇ ਸ਼ਰਮੀਲਾ ਟੈਗੋਰ ਦੀਆਂ ਪੁਰਾਣੀਆਂ ਤਸਵੀਰਾਂ ਸਨ ਅਤੇ ਉਨ੍ਹਾਂ ਨੇ ਇਸ ਦਾ ਕੈਪਸ਼ਨ ਦਿੱਤਾ: "ਜਨਮਦਿਨ ਮੁਬਾਰਕ ਅੰਮਾ! ਯਾਦਾਂ... ਪਲ, ਬਸ... ਜ਼ਿੰਦਗੀ ਭਰ ਦੀਆਂ ਯਾਦਾਂ।"
View this post on Instagram
ਦੱਸ ਦੇਈਏ ਕਿ ਸ਼ਰਮੀਲਾ ਟੈਗੋਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1959 ਦੀ ਬੰਗਾਲੀ ਫ਼ਿਲਮ ਅਪੁਰ ਸੰਸਾਰ ਤੋਂ ਮਸ਼ਹੂਰ ਫ਼ਿਲਮਕਾਰ ਸਤਿਆਜੀਤ ਰੇ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1964 'ਚ ਆਈ ਫ਼ਿਲਮ 'ਕਸ਼ਮੀਰ ਕੀ ਕਲੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ। ਉਨ੍ਹਾਂ ਨੇ 'ਆਰਾਧਨਾ', 'ਚੁਪਕੇ ਚੁਪਕੇ', 'ਅਮਰ ਪ੍ਰੇਮ' ਵਰਗੀਆਂ ਕਈ ਸਫਲ ਬਾਲੀਵੁੱਡ ਫ਼ਿਲਮਾਂ 'ਚ ਕੰਮ ਕੀਤਾ ਹੈ।

ਹੋਰ ਪੜ੍ਹੋ: ਜੈਜ਼ੀ ਬੀ ਨੇ ਸਿੱਧੂ ਮੂਸੇਵਾਲਾ ਬਾਰੇ ਕਹੀ ਅਜਿਹੀ ਗੱਲ, ਜਿਸ ਨੂੰ ਸੁਣ ਫੈਨਜ਼ ਹੋਏ ਭਾਵੁਕ, ਦੇਖੋ ਵੀਡੀਓ
ਦਾਦੀ ਦੇ ਜਨਮਦਿਨ 'ਤੇ ਸਾਰਾ ਅਲੀ ਖ਼ਾਨ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਲੋਕ ਕਮੈਂਟ ਕਰਕੇ ਸਾਰਾ ਦੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, "ਸਾਰਾ ਬਹੁਤ ਚੰਗੀ ਹੈ ਤੇ ਆਪਣੇ ਤੋਂ ਵੱਡੀਆਂ ਦਾ ਸਨਮਾਨ ਕਰਨਾ ਜਾਣਦੀ ਹੈ। " ਹੋਰਨਾਂ ਕਈ ਯੂਜ਼ਰਸ ਨੇ ਸਾਰਾ ਦੀ ਪੋਸਟ 'ਤੇ ਕਮੈਂਟ ਕਰਕੇ ਸ਼ਰਮੀਲਾ ਟੈਗੋਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।
View this post on Instagram