ਸ਼ਾਹਿਦ ਕਪੂਰ ਨੇ ਸਾਂਝੀ ਕੀਤੀ ਨਵੀਂ ਵੀਡੀਓ, ਨਜ਼ਰ ਆਇਆ ਅਦਾਕਾਰ ਦਾ ਮਸਤੀ ਭਰਿਆ ਅੰਦਾਜ਼
ਸ਼ਾਹਿਦ ਕਪੂਰ ਨੇ ਸਾਂਝੀ ਕੀਤੀ ਨਵੀਂ ਵੀਡੀਓ, ਨਜ਼ਰ ਆਇਆ ਅਦਾਕਾਰ ਦਾ ਮਸਤੀ ਭਰਿਆ ਅੰਦਾਜ਼
Shahid Kapoor viral Video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਿਦ ਕਪੂਰ (Shahid Kapoor) ਫੈਨਜ਼ ਦੇ ਪਸੰਦੀਦਾ ਅਦਾਕਾਰਾਂ ਚੋਂ ਇੱਕ ਹਨ। ਉਹ ਹਾਲ ਹੀ 'ਚ ਕ੍ਰਿਤੀ ਸੈਨਨ (Kirti Sanon) ਨਾਲ ਆਪਣੀ ਆਉਣ ਵਾਲੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ' ਦੀ ਰਿਲੀਜ਼ ਦੀ ਤਿਆਰੀ ਕਰ ਰਿਹਾ ਹੈ।ਸ਼ਾਹਿਦ ਕਪੂਰ ਆਪਣੀਆਂ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਸ਼ਾਹਿਦ ਡਾਂਸ, ਐਕਟਿੰਗ ਅਤੇ ਕਾਮੇਡੀ ਅੰਦਾਜ਼ ਲਈ ਮਸ਼ਹੂਰ ਹਨ।
ਸ਼ਾਹਿਦ ਕਪੂਰ ਬਣੇ ਖੜੂਸ ਭੂਆ
ਹਾਲ ਹੀ 'ਚ ਸ਼ਾਹਿਦ ਕਪੂਰ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜੋ ਕਿ ਉਨ੍ਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਸੀ। ਇਸ ਵੀਡੀਓ 'ਚ ਅਦਾਕਾਰ ਨੇ ਆਪਣੇ ਚਹੇਤੇ ਰਿਸ਼ਤੇਦਾਰ ਦੀ ਝਲਕ ਦਿਖਾਈ ਹੈ। ਉਨ੍ਹਾਂ ਨੇ ਦੱਸਿਆ ਕਿ ਰਿਸ਼ਤੇਦਾਰ ਆਂਟੀਆਂ ਕਿਹੋ ਜਿਹੀਆਂ ਹੁੰਦੀਆਂ ਹਨ। ਇਹ ਵੀਡੀਓ ਦੇਖ ਕੇ ਫੈਨਜ਼ ਦੇ ਢਿੱਡੀ ਪੀੜਾਂ ਪੈ ਗਈਆਂ। ਸ਼ਾਹਿਦ ਨੇ ਇੱਕ ਕੈਪਸ਼ਨ ਦੇ ਨਾਲ ਵੀਡੀਓ ਪੋਸਟ ਕੀਤਾ ਜਿਸ ਵਿੱਚ ਲਿਖਿਆ ਹੈ, "ਮੇਰਾ ਪਸੰਦੀਦਾ ਰਿਸ਼ਤੇਦਾਰ..." ਸ਼ਾਹਿਦ ਆਪਣੇ 'ਪਸੰਦੀਦਾ ਰਿਸ਼ਤੇਦਾਰ' ਦੀ ਨਕਲ ਕਰਦੇ ਹੋਏ ਉਸ ਦੇ ਭਾਰ ਬਾਰੇ ਸ਼ਰਮਿੰਦਾ ਕਰਦੇ ਹਨ। ਵੀਡੀਓ ਵਿੱਚ ਡਾਇਲਾਗ ਹੈ, "ਤੂੰ ਮੋਟਾ ਕਿਨਾ ਹੋ ਗਿਆ, ਕਮੀਜ਼ ਵੀ ਨਹੀਂ ਆਂਦੀ, ਪੈਂਟ ਵੀ ਨੀਂ ਫਸਦੀ, ਮੋਟਾ ਕਿੰਨਾ ਹੋ ਗਿਆ।" ਇਸ ਡਾਇਲਾਗ ਤੋਂ ਵੀ ਵੱਧ ਸ਼ਾਹਿਦ ਦੇ ਮਜ਼ਾਕੀਆ ਅੰਦਾਜ਼ ਅਤੇ ਅਦਾਕਾਰੀ ਤੁਹਾਡਾ ਦਿਲ ਜਿੱਤ ਲਵੇਗੀ।
ਵੀਡੀਓ ਸ਼ੇਅਰ ਕਰਨ ਦੇ ਕੁਝ ਹੀ ਮਿੰਟਾਂ 'ਚ ਫੈਨਜ਼ ਨੇ ਸ਼ਾਹਿਦ ਦੀ ਇਸ ਵੀਡੀਓ ਨੂੰ ਕਾਫੀ ਪਿਆਰ ਦਿੱਤਾ। ਫੈਨਜ਼ ਨੇ ਸ਼ਾਹਿਦ ਦੀ ਐਕਟਿੰਗ ਅਤੇ ਐਕਸਪ੍ਰੈਸ਼ਨ ਦੀ ਤਾਰੀਫ ਕੀਤੀ। ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਐਕਟਿੰਗ ਦੇ ਕਾਇਲ ਹੋ ਗਏ ਹਨ। ਇੱਕ ਨੇ ਲਿਖਿਆ, "ਮੇਰੀ ਗੁਆਂਢੀ ਮਾਸੀ," ਜਦੋਂ ਕਿ ਇੱਕ ਹੋਰ ਫੈਨ ਨੇ ਕਮੈਂਟ ਕੀਤਾ, "ਤੁਹਾਡੇ ਸਮੀਕਰਨ ਸਹੀ ਹਨ।"
ਹੋਰ ਪੜ੍ਹੋ: ਬਿੱਗ ਬੌਸ ਜਿੱਤਣ ਤੋਂ ਬਾਅਦ ਮੁਨੱਵਰ ਫਾਰੂਕੀ ਨੇ ਬੇਟੇ ਨਾਲ ਮਨਾਇਆ ਆਪਣਾ ਜਨਮਦਿਨ, ਵੀਡੀਓ ਹੋਈ ਵਾਇਰਲ
ਸ਼ਾਹਿਦ ਕਪੂਰ ਦਾ ਵਰਕ ਫਰੰਟ
ਸ਼ਾਹਿਦ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਅਗਲੀ ਫਿਲਮ 'ਤੇਰੀ ਬਾਤੋਂ ਮੇਂ ਐਸਾ ਉਲਝਾ ਜੀਆ, ਐਨ ਇੰਪਾਸੀਬਲ ਲਵ ਸਟੋਰੀ' ਦੀ ਪ੍ਰਮੋਸ਼ਨ ਕਰ ਰਿਹਾ ਹੈ। ਫਿਲਮ 'ਚ ਉਨ੍ਹਾਂ ਨਾਲ ਕ੍ਰਿਤੀ ਸੈਨਨ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਦੋਵੇਂ ਪਹਿਲੀ ਵਾਰ ਇਕੱਠੇ ਕੰਮ ਕਰ ਰਹੇ ਹਨ। ਅਮਿਤ ਜੋਸ਼ੀ ਅਤੇ ਅਰਾਧਨਾ ਸ਼ਾਹ ਦੀ ਇਸ ਫਿਲਮ 'ਚ ਡਿੰਪਲ ਕਪਾੜੀਆ ਅਤੇ ਧਰਮਿੰਦਰ ਵੀ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣਗੇ। ਇਹ ਫਿਲਮ ਇਸ ਵੈਲੇਨਟਾਈਨ ਡੇਅ (Valentine day) ਹਫਤੇ 9 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
