ਕਰੋੜਾਂ ਦਰਸ਼ਕਾਂ ਦੇ ਦਿਲਾਂ ‘ਚ ਵੱਸਣ ਵਾਲੇ ਸ਼ਾਹਰੁਖ ਖ਼ਾਨ ਮਹਿਜ਼ ਛੇ ਲੋਕਾਂ ਨੂੰ ਕਰਦੇ ਹਨ ਫਾਲੋ, ਜਾਣੋ ਕੌਣ ਹਨ

ਸ਼ਾਹਰੁਖ ਖ਼ਾਨ ਬਾਲੀਵੁੱਡ ਦੇ ਹਿੱਟ ਸਟਾਰਸ ਚੋਂ ਇੱਕ ਹਨ। ਸੋਸ਼ਲ ਮੀਡੀਆ ‘ਤੇ ਕਰੋੜਾਂ ‘ਚ ਉਨ੍ਹਾਂ ਦੀ ਫੈਨ ਫਾਲੋਵਿੰਗ ਹੈ। ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਤੇ ਰਾਜ ਕਰਦੇ ਆ ਰਹੇ ਹਨ । ਉਨ੍ਹਾਂ ਦੀ ਹਾਲ ਦੇ ਸਾਲਾਂ ‘ਚ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ ।

Reported by: PTC Punjabi Desk | Edited by: Shaminder  |  June 12th 2024 04:51 PM |  Updated: June 12th 2024 04:51 PM

ਕਰੋੜਾਂ ਦਰਸ਼ਕਾਂ ਦੇ ਦਿਲਾਂ ‘ਚ ਵੱਸਣ ਵਾਲੇ ਸ਼ਾਹਰੁਖ ਖ਼ਾਨ ਮਹਿਜ਼ ਛੇ ਲੋਕਾਂ ਨੂੰ ਕਰਦੇ ਹਨ ਫਾਲੋ, ਜਾਣੋ ਕੌਣ ਹਨ

ਸ਼ਾਹਰੁਖ ਖ਼ਾਨ (Shahrukh khan) ਬਾਲੀਵੁੱਡ ਦੇ ਹਿੱਟ ਸਟਾਰਸ ਚੋਂ ਇੱਕ ਹਨ। ਸੋਸ਼ਲ ਮੀਡੀਆ ‘ਤੇ ਕਰੋੜਾਂ ‘ਚ ਉਨ੍ਹਾਂ ਦੀ ਫੈਨ ਫਾਲੋਵਿੰਗ ਹੈ। ਉਹ ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਤੇ ਰਾਜ ਕਰਦੇ ਆ ਰਹੇ ਹਨ । ਉਨ੍ਹਾਂ ਦੀ ਹਾਲ ਦੇ ਸਾਲਾਂ ‘ਚ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ । ਜਿਨ੍ਹਾਂ ਦੇ ਨਾਲ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ‘ਚ ਧੱਕ ਪਾਈ ਹੈ। ਕਰੋੜਾਂ ਦੀ ਗਿਣਤੀ ‘ਚ ਦਰਸ਼ਕ ਉਨ੍ਹਾਂ ਨੂੰ ਫਾਲੋ ਕਰਦੇ ਹਨ । ਪਰ ਛੇ ਵਿਅਕਤੀ ਅਜਿਹੇ ਹਨ,ਜਿਨ੍ਹਾਂ ਨੂੰ ਕਿੰਗ ਖ਼ਾਨ ਇੰਸਟਾਗ੍ਰਾਮ ‘ਤੇ ਫਾਲੋ ਕਰਦੇ ਹਨ ਆਓ ਫਿਰ ਦੱਸਦੇ ਹਾਂ ਉਹ ਛੇ ਖੁਸ਼ਕਿਸਮਤ ਲੋਕ ਕੌਣ ਹਨ । 

 ਹੋਰ ਪੜ੍ਹੋ  :  ਪਰਨਾਜ਼ ਰੰਧਾਵਾ ਨੇ ਵੀਡੀਓ ‘ਚ ਨਜ਼ਰ ਆਉਣ ਵਾਲੀ ਕੁੜੀ ਦੇ ਬਾਰੇ ਕੀਤਾ ਖੁਲਾਸਾ, ਲੋਕ ਮਾਰਦੇ ਸੀ ਮਿਹਣੇ ‘ਕਾਲੀ ਕਲੂਟੀ, ਦੋ ਕੌਡੀ ਦੀ ਕੁੜੀ ਨਾਲ ਤੈਨੂੰ ਸ਼ਰਮ…’

ਗੌਰੀ ਖ਼ਾਨ 

ਫਾਲੋ ਕਰਨ ਵਾਲਿਆਂ ਦੀ ਲਿਸਟ ‘ਚ ਸਭ ਤੋਂ ਪਹਿਲਾ ਨਾਂਅ ਆਉਂਦਾ ਹੈ ਸ਼ਾਹਰੁਖ ਖ਼ਾਨ ਦੀ ਪਤਨੀ ਗੌਰੀ ਖ਼ਾਨ ਦਾ । ਇੰਸਟਾਗ੍ਰਾਮ ਅਕਾਊਂਟ ‘ਤੇ ਸ਼ਾਹਰੁਖ ਆਪਣੀ ਪਤਨੀ ਨੂੰ ਫਾਲੋ ਕਰਦੇ ਹਨ ।ਗੌਰੀ ਖ਼ਾਨ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਅੱਲ੍ਹੜ ਉਮਰ ‘ਚ ਹੀ ਹੋਈ ਸੀ ਅਤੇ ਗੌਰੀ ਦੇ ਨਾਲ ਵਿਆਹ ਕਰਵਾਉਣ ਦੇ ਲਈ ਉਨ੍ਹਾਂ ਨੂੰ ਕਈ ਪਾਪੜ ਵੇਲਣੇ ਪਏ ਸਨ। 

 ਆਰੀਅਨ ਖ਼ਾਨ 

ਸ਼ਾਹਰੁਖ ਖ਼ਾਨ ਆਪਣੇ ਪੁੱਤਰ ਆਰੀਅਨ ਖ਼ਾਨ ਨੂੰ ਵੀ ਫਾਲੋ ਕਰਦੇ ਹਨ। ਆਰੀਅਨ ਦੇ ਸੋਸ਼ਲ ਮੀਡੀਆ ਪਲੈਟਫਾਰਮ ‘ਤੇ ਦੋ ਮਿਲੀਅਨ ਤੋਂ ਜ਼ਿਆਦਾ ਫਾਲੋਵਰਸ ਹਨ ।ਆਰੀਅਨ ਲੇਖਨ ਦੇ ਖੇਤਰ ‘ਚ ਕੰਮ ਕਰ ਰਹੇ ਹਨ ।

 ਸੁਹਾਨਾ ਖ਼ਾਨ 

ਫਾਲੋ ਕਰਨ ਵਾਲਿਆਂ ਦੀ ਲਿਸਟ ‘ਚ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਵੀ ਸ਼ਾਮਿਲ ਹੈ । ਸੁਹਾਨਾ ਖ਼ਾਨ ਦੀ ਪਿਤਾ ਦੇ ਨਾਲ ਬਹੁਤ ਵਧੀਆ ਬਾਂਡਿੰਗ ਹੈ । 

ਆਲੀਆ ਛਿਬਾ 

ਸ਼ਾਹਰੁਖ ਖ਼ਾਨ ਆਪਣੇ ਪਰਿਵਾਰ ਦੇ ਬਹੁਤ ਨਜ਼ਦੀਕ ਹਨ ਅਤੇ ਚੌਥੇ ਜਿਹੜੇ ਵਿਅਕਤੀ ਨੂੰ ਉਹ ਇੰਸਟਾਗ੍ਰਾਮ ਅਕਾਊਂਟ ‘ਤੇ ਫਾਲੋ ਕਰਦੇ ਹਨ ਉਨ੍ਹਾਂ ‘ਚ ਚੌਥਾ ਵਿਅਕਤੀ ਵੀ ਉਨ੍ਹਾਂ ਦੇ ਪਰਿਵਾਰ ਦਾ ਹੀ ਮੈਂਬਰ ਹੈ। ਸ਼ਾਹਰੁਖ ਆਲੀਆ ਛਿੱਬਾ ਗੌਰੀ ਖ਼ਾਨ ਦੇ ਭਰਾ ਦੀ ਧੀ ਹੈ। 

ਪੂਜਾ ਦਦਲਾਨੀ 

ਫਾਲੋ ਕਰਨ ਵਾਲਿਆਂ ਦੀ ਲਿਸਟ ‘ਚ ਪੰਜਵੇਂ ਸਥਾਨ ‘ਤੇ ਸ਼ਾਹਰੁਖ ਦੀ ਮੈਨੇਜਰ ਪੂਜਾ ਦਦਲਾਨੀ ਹੈ।ਪੂਜਾ ੨੦੧੨ ਤੋਂ ਸ਼ਾਹਰੁਖ ਖ਼ਾਨ ਦੀ ਮੈਨੇਜਰ ਹੈ ਅਤੇ ਅਕਸਰ ਸਮਾਰੋਹਾਂ ‘ਚ ਸ਼ਾਹਰੁਖ ਦੇ ਨਾਲ ਨਜ਼ਰ ਆਉਂਦੀ ਹੈ। 

  ਕਾਜਲ ਆਨੰਦ 

ਸ਼ਾਹਰੁਖ ਖ਼ਾਨ ਛੇਵੇਂ ਜਿਸ ਵਿਅਕਤੀ ਨੂੰ ਫਾਲੋ ਕਰਦੇ ਹਨ ।ਉਸ ‘ਚ ਕਾਜਲ ਅਨੰਦ ਹੈ । ਕਾਜਲ ਸੈਲੀਬ੍ਰੇਟੀਜ਼ ਪਾਰਟੀ ‘ਚ ਮੇਜ਼ਬਾਨੀ ਕਰਨ ਲਈ ਮਸ਼ਹੂਰ ਹੈ ਅਤੇ ਸ਼ਾਹਰੁਖ ਦੀ ਵਧੀਆ ਦੋਸਤ ਵੀ ਹੈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network