ਪੰਜਾਬ ‘ਚ ਸਥਿਤ ਘਰਾਂ ‘ਚ ਲੱਗੀ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਹੈ ਸ਼ਾਹਰੁਖ ਖ਼ਾਨ, ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਸਟਾਰਰ ਫ਼ਿਲਮ ‘ਡੰਕੀ’
ਸ਼ਾਹਰੁਖ ਖ਼ਾਨ (Shahrukh khan )ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਡੰਕੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦਾ ਜਾਦੂ ਫੈਨਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਕਰੋੜਾਂ ਦੀ ਕਮਾਈ ਕਰ ਲਈ ਹੈ।ਇਨ੍ਹੀਂ ਦਿਨੀਂ ਸ਼ਾਹਰੁਖ ਫ਼ਿਲਮ ਦੀ ਖੂਬ ਪ੍ਰਮੋਸ਼ਨ ਕਰ ਰਹੇ ਹਨ ਅਤੇ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਹੈਟ੍ਰਿਕ ਲਗਾਉਣ ਦੀ ਤਿਆਰੀ ‘ਚ ਹੈ। ਦੁਬਈ ‘ਚ ਉਹ ਆਪਣੀ ਫ਼ਿਲਮ ਦੇ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ ।ਕਿਉਂਕਿ ਜਵਾਨ ਤੋਂ ਬਾਅਦ ਸ਼ਾਹਰੁਖ ਖ਼ਾਨ ਦੀ ਇਸ ਸਾਲ ਦੀ ਇਹ ਆਖਰੀ ਫ਼ਿਲਮ ਹੈ । ਜਿਸ ਨੂੰ ਲੈ ਕੇ ਅਦਾਕਾਰ ਪ੍ਰਮੋਸ਼ਨ ‘ਚ ਪੂਰੇ ਜ਼ੋਰ ਸ਼ੋਰ ਦੇ ਨਾਲ ਜੁਟਿਆ ਹੋਇਆ ਹੈ।
ਹੋਰ ਪੜ੍ਹੋ : ਮਲਾਇਕਾ ਅਰੋੜਾ ਦੇ ਨਾਲ ਤਸਵੀਰ ਕਲਿੱਕ ਕਰਵਾਉਂਦੇ ਵਿਕਲਾਂਗ ਫੈਨ ਨੇ ਕੀਤੀ ਇਹ ਗਲਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਰਾਜ ਕੁਮਾਰ ਹਿਰਾਨੀ ਨੇ ਕੀਤੀ ਕਹਾਣੀ ਰਿਵੀਲ
ਰਾਜ ਕੁਮਾਰ ਹਿਰਾਨੀ ਅਤੇ ਫ਼ਿਲਮ ਦੇ ਹੋਰ ਸਟਾਰਸ ਨੇ ਗੱਲਬਾਤ ਦੌਰਾਨ ਫ਼ਿਲਮ ਦੀ ਕਹਾਣੀ ਬਾਰੇ ਦਰਸ਼ਕਾਂ ਨੂੰ ਦੱਸਿਆ । ਰਾਜ ਕੁਮਾਰ ਹਿਰਾਨੀ ਨੇ ਦੱਸਿਆ ਕਿ ਇੱਕ ਵਾਰ ਉਹ ਜਦੋਂ ਉਹ ਪੰਜਾਬ ‘ਚ ਗਏ ਤਾਂ ਉਹ ਜਲੰਧਰ ਕੋਲੋਂ ਗੁਜ਼ਰੇ ਤਾਂ ਉੱਥੇ ਹਰ ਤੀਜੇ ਘਰ ‘ਚ ਅਜੀਬੋ ਗਰੀਬ ਤਰੀਕੇ ਦੀਆਂ ਪਾਣੀ ਦੀਆਂ ਟੈਂਕੀਆਂ ਵੇਖੀਆਂ ।
ਜਿਸ ਨੂੰ ਵੇਖ ਕੇ ਉਨ੍ਹਾਂ ਨੇ ਇਸ ਪਿੱਛੇ ਦੀ ਕਹਾਣੀ ਜਾਨਣੀ ਚਾਹੀ ਤਾਂ ਉਨ੍ਹਾਂ ਨੂੰ ਇਸ ਦੇ ਪਿਛੋਕੜ ਬਾਰੇ ਪਤਾ ਲੱਗਿਆ ਕਿ ਕਿਸ ਤਰ੍ਹਾਂ ਜਦੋਂ ਪੰਜਾਬ ਦੇ ਕਿਸੇ ਘਰ ਦਾ ਕੋਈ ਬੱਚਾ ਜਾਂ ਜੀਅ ਵਿਦੇਸ਼ ਚਲਾ ਜਾਂਦਾ ਹੈ ਤਾਂ ਉਹ ਆਪਣੀ ਕੋਠੀ ਦੀ ਛੱਤ ‘ਤੇ ਵੱਡੇ ਵੱਡੇ ਪਲੇਨ ਬਣਾ ਲੈਂਦਾ ਹੈ । ਜੇ ਕੋਈ ਅਮਰੀਕਾ ਗਿਆ ਹੈ ਤਾਂ ਸਟੈਚੂ ਆਫ ਲਿਬਰਟੀ ਬਣਾ ਲੈਂਦਾ ਹੈ ਅਤੇ ਕੋਈ ਕੁਝ ਹੋਰ ।ਇਸੇ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਇਹ ਫ਼ਿਲਮ ਬਣਾਈ ਹੈ।
- PTC PUNJABI