ਕੀ ਸ਼ੁਭਮਨ ਗਿੱਲ ਤੇ ਸਾਰਾ ਅਲੀ ਖ਼ਾਨ ਦਾ ਹੋਇਆ ਬ੍ਰੇਅਕਪ ? ਦੋਹਾਂ ਸਟਾਰਸ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਕੀਤਾ ਅਨਫਾਲੋ

ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਦਾ ਨਾਂਅ ਅਕਸਰ ਸਾਰਾ ਤੇਂਦੁਲਕਰ ਤੇ ਸਾਰਾ ਅਲੀ ਖ਼ਾਨ ਦੋਹਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਜਿੱਥੇ ਕਈ ਫੈਨਜ਼ ਇਹ ਗੱਲ ਤੋਂ ਕਨਫਯੂਜ਼ ਸਨ ਕਿ ਸ਼ੁਭਮਨ ਕਿਸ ਸਾਰਾ ਨੂੰ ਡੇਟ ਕਰ ਰਹੇ ਹਨ ਉੱਥੇ ਹੀ ਕੁਝ ਦਾ ਕਹਿਣਾ ਹੈ ਸ਼ੁਭਮਨ ਗਿੱਲ ਸਾਰਾ ਅਲੀ ਖ਼ਾਨ ਨੂੰ ਡੇਟ ਕਰ ਰਹੇ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਸਟਾਰ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਦਿੱਤਾ ਹੈ, ਜਿਸ ਮਗਰੋਂ ਫੈਨਜ਼ ਇਹ ਕਿਆਸ ਲਾ ਰਹੇ ਹਨ ਦੋਹਾਂ ਦਾ ਬ੍ਰੇਅਕਪ ਹੋ ਗਿਆ।

Written by  Pushp Raj   |  May 27th 2023 07:02 PM  |  Updated: May 27th 2023 07:04 PM

ਕੀ ਸ਼ੁਭਮਨ ਗਿੱਲ ਤੇ ਸਾਰਾ ਅਲੀ ਖ਼ਾਨ ਦਾ ਹੋਇਆ ਬ੍ਰੇਅਕਪ ? ਦੋਹਾਂ ਸਟਾਰਸ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਕੀਤਾ ਅਨਫਾਲੋ

Shubman Gill -Sara Ali Khan Breakup: ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ ਨੂੰ ਕਈ ਵਾਰ ਇਕੱਠੇ ਸਪਾਟ ਕੀਤਾ ਗਿਆ ਸੀ। ਦੋਵਾਂ ਨੂੰ ਡਿਨਰ ਡੇਟ ਤੋਂ ਬਾਅਦ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਸ਼ੁਭਮਨ-ਸਾਰਾ ਨੇ ਕਾਫੀ ਸੁਰਖੀਆਂ ਬਿਟੋਰੀਆਂ ਸਨ। ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਸਨ ਕਿ ਦੋਵੇਂ ਇੱਕ ਦੂਜੇ ਨੇ ਡੇਟ ਕਰ ਰਹੇ ਹਨ, ਪਰ ਹਾਲ ਹੀ 'ਚ ਦੋਹਾਂ ਸਟਾਰਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਮਗਰੋਂ ਫੈਨਜ਼ ਇਹ ਕਿਆਸ ਲਾ ਰਹੇ ਹਨ ਕਿ ਦੋਹਾਂ ਨੇ ਬ੍ਰੇਕਅਪ ਕਰ ਲਿਆ ਹੈ। 

IPL 2023 'ਚ ਗੁਜਰਾਤ ਟਾਈਟਨਸ ਲਈ ਖੇਡ ਰਹੇ ਨੌਜਵਾਨ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਮੈਚ ਦੇ ਨਾਲ-ਨਾਲ ਆਪਣੇ ਪਰਸਨਲ ਲਾਈਫ ਲਈ ਵੀ ਸੁਰਖੀਆ 'ਚ ਬਣੇ ਰਹਿੰਦੇ ਹਨ। ਜਿੱਥੇ ਉਹ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਲੋਕਾਂ ਦਾ ਦਿਲ ਜਿੱਤ ਰਹੇ ਹਨ ਉਥੇ ਹੀ ਸਾਰਾ ਅਲੀ ਖਾਨ ਨਾਲ ਉਨ੍ਹਾਂ ਦੀ ਬ੍ਰੇਕਅੱਪ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੋਵਾਂ ਬਾਰੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਵੱਖ ਹੋ ਗਏ ਹਨ। ਇੰਨਾ ਹੀ ਨਹੀਂ ਸ਼ਭਮਨ ਅਤੇ ਸਾਰਾ ਨੇ ਇਕ ਦੂਜੇ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਵੀ ਕਰ ਦਿੱਤਾ ਹੈ।

ਸ਼ੁਭਮਨ ਗਿੱਲ ਅਤੇ ਸਾਰਾ ਅਲੀ ਖਾਨ ਨੂੰ ਕਈ ਵਾਰ ਇਕੱਠੇ ਸਪੋਟ ਕੀਤਾ ਗਿਆ ਸੀ। ਦੋਵਾਂ ਨੂੰ ਡਿਨਰ ਡੇਟ ਤੋਂ ਬਾਅਦ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ ਸੀ। ਇਸ ਦੌਰਾਨ ਸ਼ੁਭਮਨ-ਸਾਰਾ ਨੇ ਕਾਫੀ ਸੁਰਖੀਆਂ ਬਿਟੋਰੀਆਂ ਸਨ। ਫੈਨਜ਼ ਇਹ ਅੰਦਾਜ਼ਾ ਲਗਾ ਰਹੇ ਸਨ ਕਿ ਦੋਵੇਂ ਇੱਕ ਦੂਜੇ ਨੇ ਡੇਟ ਕਰ ਰਹੇ ਹਨ।

ਇਨ੍ਹਾਂ ਹੀ ਨਹੀਂ ਸ਼ੁਭਮਨ ਗਿੱਲ ਨੇ ਸੋਨਮ ਬਾਜਵਾ ਦੇ ਪੰਜਾਬੀ ਚੈਟ ਸ਼ੋਅ 'ਦਿਲ ਦੀਆਂ ਗੱਲਾਂ ਸੀਜ਼ਨ 2' 'ਚ ਆਪਣੇ 'ਤੇ ਸਾਰਾ ਦੇ ਰਿਸ਼ਤੇ ਬਾਰੇ ਗੱਲ ਕੀਤੀ ਸੀ। ਚੈਟ ਸ਼ੋਅ ਦੌਰਾਨ ਜਦੋਂ ਸੋਨਮ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਨੂੰ ਬਾਲੀਵੁੱਡ 'ਚ ਸਭ ਤੋਂ ਫਿੱਟ ਅਦਾਕਾਰਾ ਕੌਣ ਲੱਗਦੀ ਹੈ, ਜਿਸ 'ਤੇ ਸ਼ੁਭਮਨ ਨੇ ਤੁਰੰਤ ਸਾਰਾ ਦਾ ਨਾਂ ਲਿਆ। ਬਾਅਦ ਵਿਚ ਸੋਨਮ ਨੇ ਉਸ ਨੂੰ ਪੁੱਛਿਆ, 'ਕੀ ਤੁਸੀਂ ਸਾਰਾ ਨੂੰ ਡੇਟ ਕਰ ਰਹੇ ਹੋ?' ਜਿਸ ਦਾ ਉਸਨੇ ਜਵਾਬ ਦਿੱਤਾ, "ਹੋ ਸਕਦਾ ਹੈ ਅਤੇ ਸ਼ਾਇਦ ਨਹੀਂ।"

ਹੋਰ ਪੜ੍ਹੋ: Bipasha Basu: ਬੇਟੀ ਦੇ ਜਨਮ ਤੋਂ 6 ਮਹੀਨੇ ਬਾਅਦ ਜਿੰਮ 'ਚ ਵਰਕਆਊਟ ਕਰਦੀ ਨਜ਼ਰ ਆਈ ਬਿਪਾਸ਼ਾ ਬਾਸੂ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਸ਼ੁਬਮਨ-ਸਾਰਾ ਦੇ ਬ੍ਰੇਕਅੱਪ ਤੋਂ ਬਾਅਦ ਸ਼ੁਭਮਨ ਦਾ ਨਾਂ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਵੀ ਜੁੜ ਗਿਆ ਹੈ। ਇੰਨਾ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਸਾਰਾ ਅਲੀ ਖਾਨ ਦੇ ਕਾਰਨ ਹੀ ਸ਼ੁਭਮਨ ਨੇ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨੂੰ ਛੱਡ ਦਿੱਤਾ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network