‘ਤੁਝ ਸੇ ਨਰਾਜ਼ ਨਹੀਂ ਜ਼ਿੰਦਗੀ’ ਫੇਮ ਅਨੂਪ ਘੋਸ਼ਾਲ ਦਾ ਦਿਹਾਂਤ,77 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
‘ਤੁਝ ਸੇ ਨਾਰਾਜ਼ ਨਹੀਂ ਜ਼ਿੰਦਗੀ’ ਫੇਮ ਅਨੂਪ ਘੋਸ਼ਾਲ (Anup Ghoshal) ਦਾ ਦਿਹਾਂਤ (Death)ਹੋ ਗਿਆ ਹੈ । ਉਹ 77 ਸਾਲ ਦੇ ਸਨ ।ਅਨੂਪ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। 77 ਸਾਲ ਦੇ ਅਨੂਪ ਸਿਹਤ ਸਬੰਧੀ ਕਈ ਬੀਮਾਰੀਆਂ ਦਾ ਸਾਹਮਣਾ ਕਰ ਰਹੇ ਸਨ । ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਭਰਤੀ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਰਣਜੀਤ ਕੌਰ ਭਾਬੀ ਦੇ ਨਾਲ ਆਏ ਨਜ਼ਰ,ਭਾਬੀ ਨੇ ਕਿਹਾ ਦਿਲਜੀਤ ਮੇਰਾ ਹੈ ਦਿਓਰ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ
ਮਲਟੀ ਆਰਗਨ ਫੇਲ੍ਹ ਹੋਣ ਕਾਰਨ ਦਿਹਾਂਤ
ਪੀਟੀਆਈ ਦੀ ਇੱਕ ਰਿਪੋਰਟ ਮੁਤਾਬਕ ਅਨੂਪ ਘੋਸ਼ਾਲ ਸਾਊਥ ਕੋਲਕਾਤਾ ਦੇ ਇੱਕ ਨਿੱਜੀ ਹਸਪਤਾਲ ‘ਚ ਭਰਤੀ ਸੀ ਅਤੇ ਮਲਟੀ ਆਰਗਨ ਫੇਲ੍ਹ ਹੋਣ ਦੇ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਉਹ ਆਪਣੇ ਪਿੱਛੇ ਦੇ ਧੀਆਂ ਛੱਡ ਗਏ ਹਨ । ਉਨ੍ਹਾਂ ਦੇ ਦਿਹਾਂਤ ਕਾਰਨ ਬਾਲੀਵੁੱਡ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਅਨੂਪ ਘੋਸ਼ਾਲ ਨੇ ਸੰਗੀਤ ਦੀ ਦੁਨੀਆ ‘ਤੇ ਅਮਿਟ ਛਾਪ ਛੱਡੀ ਹੈ।
ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ ਦੇ ਟਿਕਟ ‘ਤੇ ਉਤਰਪਾੜਾ ਸੀਟ ਤੋਂ 2011 ‘ਚ ਵਿਧਾਨ ਸਭਾ ਦੀ ਚੋਣ ਜਿੱਤ ਕੇ ਰਾਜਨੀਤੀ ‘ਚ ਵੀ ਕਦਮ ਰੱਖਿਆ ਸੀ ।1983 ‘ਚ ਨਸੀਰੂਦੀਨ ਸ਼ਾਹ ਅਤੇ ਸ਼ਬਾਨਾ ਆਜ਼ਮੀ ਦੀ ਫ਼ਿਲਮ ‘ਮਾਸੂਮ’ ਦੇ ਕਾਰਨ ਉਨ੍ਹਾਂ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਕਿਉਂਕਿ ਇਸ ਫ਼ਿਲਮ ‘ਚ ਉਨ੍ਹਾਂ ਦੇ ਵੱਲੋਂ ਗਾਏ ਗਏ ਗੀਤ ‘ਤੁਝ ਸੇ ਨਾਰਾਜ਼ ਨਹੀਂ ਜ਼ਿੰਦਗੀ’ ਦੇ ਨਾਲ ਉਨ੍ਹਾਂ ਨੂੰ ਬਾਲੀਵੁੱਡ ‘ਚ ਪਛਾਣ ਮਿਲੀ ਸੀ । ਇਸ ਸਦਾਬਹਾਰ ਗੀਤ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕਿ ਕਈ ਦਹਾਕੇ ਪਹਿਲਾਂ ਪਸੰਦ ਕੀਤਾ ਜਾਂਦਾ ਸੀ ।
- PTC PUNJABI