ਸੁਸ਼ਮਿਤਾ ਸੇਨ ਆਪਣੀ ਗੋਦ ਲਈ ਧੀ ਦੇ ਨਾਲ ਪੈਰਿਸ ‘ਚ ਡਾਂਸ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਸ਼ਮਿਤਾ ਸੇਨ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਜਿੱਥੇ ਉਨ੍ਹਾਂ ਦੀ ਗੋਦ ਲਈ ਧੀ ਅਲੀਸਾ ਵੀ ਉਨ੍ਹਾਂ ਦੇ ਨਾਲ ਮੌਜੂਦ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।

Written by  Shaminder   |  July 06th 2023 05:27 PM  |  Updated: July 06th 2023 05:27 PM

ਸੁਸ਼ਮਿਤਾ ਸੇਨ ਆਪਣੀ ਗੋਦ ਲਈ ਧੀ ਦੇ ਨਾਲ ਪੈਰਿਸ ‘ਚ ਡਾਂਸ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

ਸੁਸ਼ਮਿਤਾ ਸੇਨ(Sushmita sen) ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਜਿੱਥੇ ਉਨ੍ਹਾਂ ਦੀ ਗੋਦ ਲਈ ਧੀ ਅਲੀਸਾ ਵੀ ਉਨ੍ਹਾਂ ਦੇ ਨਾਲ ਮੌਜੂਦ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ ।ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਾਂ ਧੀ ਬਹੁਤ ਹੀ ਖੁਸ਼ ਦਿਖਾਈ ਦੇ ਰਹੀਆਂ ਹਨ । ਸੁਸ਼ਮਿਤਾ ਸੇਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵਿਦੇਸ਼ ਪੜ੍ਹਨ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਮੇਰੀ ਸ਼ੋਨਾ ਦੀ ਪੈਰਿਸ ਦੀ ਪਹਿਲੀ ਯਾਤਰਾ’। 

ਹੋਰ ਪੜ੍ਹੋ : ਜਾਣੋ ਸਰਕਾਰੀ ਨੌਕਰੀ ਛੱਡ ਰੁਪਿੰਦਰ ਕੌਰ ਉਰਫ ਬਾਣੀ ਸੰਧੂ ਕਿਵੇਂ ਬਣੀ ਗਾਇਕਾ

ਯੂਰਪ ‘ਚ ਵੈਕੇਸ਼ਨ ‘ਤੇ ਹੈ ਸੁਸ਼ਮਿਤਾ 

ਅਦਾਕਾਰਾ ਸੁਸ਼ਮਿਤਾ ਸੇਨ ਇਨ੍ਹੀਂ ਦਿਨੀਂ ਵਿਦੇਸ਼ ‘ਚ ਹਨ। ਉਹ ਆਪਣੀ ਧੀ ਅਲੀਸਾ ਨੂੰ ਵਿਦੇਸ਼ ‘ਚ ਪੜ੍ਹਾਈ ਦੇ ਲਈ ਸੈਟਲ ਕਰਨ ਦੇ ਲਈ ਉੱਥੇ ਮੌਜੂਦ ਹੈ । ਹੁਣ ਅਲੀਸਾ ਅਗਲੀ ਪੜ੍ਹਾਈ ਵਿਦੇਸ਼ ‘ਚ ਹੀ ਕਰੇਗੀ ।

ਸੁਸ਼ਮਿਤਾ ਦੇ ਵੱਲੋਂ  ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਪ੍ਰਤੀਕਰਮ ਦਿੱਤੇ ਜਾ ਰਹੇ ਹਨ।ਇੱਕ ਨੇ ਲਿਖਿਆ ‘ਕਿੰਨੀਆਂ ਖੁਸ਼ਕਿਸਮਤ ਹਨ ਇਹ ਧੀਆਂ’। ਜਦੋਂਕਿ ਇੱਕ ਹੋਰ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਪ੍ਰੇਰਣਾਦਾਇਕ’ ਇਸ ਤੋਂ ਇਲਾਵਾ ਹੋਰ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ‘ਤੇ ਕਮੈਂਟਸ ਕੀਤੇ ਹਨ । 

ਸੁਸ਼ਮਿਤਾ ਸੇਨ ਨੂੰ ਕੁਝ ਸਮਾਂ ਪਹਿਲਾਂ ਆਇਆ ਸੀ ਹਾਰਟ ਅਟੈਕ

ਅਦਾਕਾਰਾ ਸੁਸ਼ਮਿਤਾ ਸੇਨ ਨੂੰ ਕੁਝ ਮਹੀਨੇ ਪਹਿਲਾਂ ਹਾਰਟ ਅਟੈਕ ਵੀ ਆਇਆ ਸੀ । ਜਿਸ ਬਾਰੇ ਅਦਾਕਾਰਾ ਨੇ ਜਾਣਕਾਰੀ ਸਾਂਝੀ ਕੀਤੀ ਸੀ।ਪਰ ਹੁਣ ਅਦਾਕਾਰਾ ਬਿਲਕੁਲ ਫਿੱਟ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network