ਅਦਾਕਾਰਾ ਤੱਬੂ ਨੇ ਨਹੀਂ ਕਰਵਾਇਆ ਵਿਆਹ, ਤਿੰਨ ਵਾਰ ਪਿਆਰ ‘ਚ ਮਿਲਿਆ ਧੋਖਾ, ਜਾਣੋ ਜਨਮ ਦਿਨ ‘ਤੇ ਅਦਾਕਾਰਾ ਦੀ ਅਧੂਰੀ ਪ੍ਰੇਮ ਕਹਾਣੀ ਬਾਰੇ
ਬਾਲੀਵੁੱਡ ਅਦਾਕਾਰਾ ਤੱਬੂ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਅਧੂਰੀ ਪ੍ਰੇਮ ਕਹਾਣੀ ਦੇ ਬਾਰੇ ਦੱਸਾਂਗੇ । ਅਦਾਕਾਰਾ ਦੀ ਜ਼ਿੰਦਗੀ ‘ਚ ਕਈ ਅਦਾਕਾਰ ਆਏ, ਪਰ ਇਸ ਦੇ ਬਾਵਜੂਦ ਉਸ ਨੇ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਵਾਇਆ ।
ਅਦਾਕਾਰਾ ਤੱਬੂ ਨੇ ਨਹੀਂ ਕਰਵਾਇਆ ਵਿਆਹ, ਤਿੰਨ ਵਾਰ ਪਿਆਰ ‘ਚ ਮਿਲਿਆ ਧੋਖਾ, ਜਾਣੋ ਜਨਮ ਦਿਨ ‘ਤੇ ਅਦਾਕਾਰਾ ਦੀ ਅਧੂਰੀ ਪ੍ਰੇਮ ਕਹਾਣੀ ਬਾਰੇ
ਬਾਲੀਵੁੱਡ ਅਦਾਕਾਰਾ ਤੱਬੂ (Tabu) ਅੱਜ ਆਪਣਾ ਜਨਮ ਦਿਨ (Birthday) ਮਨਾ ਰਹੀ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਅਸੀਂ ਤੁਹਾਨੂੰ ਉਨ੍ਹਾਂ ਦੀ ਅਧੂਰੀ ਪ੍ਰੇਮ ਕਹਾਣੀ ਦੇ ਬਾਰੇ ਦੱਸਾਂਗੇ । ਅਦਾਕਾਰਾ ਦੀ ਜ਼ਿੰਦਗੀ ‘ਚ ਕਈ ਅਦਾਕਾਰ ਆਏ, ਪਰ ਇਸ ਦੇ ਬਾਵਜੂਦ ਉਸ ਨੇ ਕਿਸੇ ਦੇ ਨਾਲ ਵੀ ਵਿਆਹ ਨਹੀਂ ਕਰਵਾਇਆ । ਤੱਬੂ ਦਾ ਅਸਲੀ ਨਾਮ ਤੱਬਸੁਮ ਹਾਸ਼ਮੀ ਹੈ ਅਤੇ ਉਸ ਦਾ ਜਨਮ ਹੈਦਰਾਬਾਦ ‘ਚ ਹੋਇਆ ਸੀ ।
ਤੱਬੂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ ‘ਪਹਿਲਾ ਪਹਿਲਾ ਪਿਆਰ’ ਦੇ ਨਾਲ ਕੀਤੀ ਸੀ । ਪਰ ਉਸ ਨੂੰ ਅਸਲ ਪਛਾਣ ਮਿਲੀ ਫ਼ਿਲਮ ‘ਅਗਨੀਪੱਥ’ ਤੋਂ। ਜਿਸ ਤੋਂ ਬਾਅਦ ਉਸ ਕੋਲ ਫ਼ਿਲਮਾਂ ਦੀ ਲਾਈਨ ਲੱਗ ਗਈ । 
ਤੱਬੂ ਦੀ ਨਿੱਜੀ ਜ਼ਿੰਦਗੀ
ਤੱਬੂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਕਰੀਅਰ ਦੀ ਕਾਮਯਾਬੀ ਵਾਂਗ ਨਿੱਜੀ ਜ਼ਿੰਦਗੀ ‘ਚ ਉਨ੍ਹਾਂ ਨੂੰ ਏਨੀਂ ਕਾਮਯਾਬੀ ਨਹੀਂ ਸੀ ਮਿਲ ਸਕੀ । ਸਭ ਤੋਂ ਪਹਿਲਾਂ ਤੱਬੂ ਸੰਜੇ ਕਪੂਰ ਦੇ ਨਾਲ ਰਿਲੇਸ਼ਨਸ਼ਿਪ ‘ਚ ਆਈ ਸੀ । ਉਨ੍ਹਾਂ ਦਾ ਰਿਲੇਸ਼ਨਸ਼ਿਪ ਫ਼ਿਲਮ ‘ਪ੍ਰੇਮ’ ਦੀ ਸ਼ੂਟਿੰਗ ਦੇ ਸਮੇਂ ਸ਼ੁਰੂ ਹੋਈ ਸੀ । ਪਰ ਬਾਅਦ ‘ਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ । ਜਿਸ ਤੋਂ ਬਾਅਦ ਦੋਵਾਂ ਨੇ ਕਦੇ ਵੀ ਇੱਕ ਦੂਜੇ ਦੇ ਨਾਲ ਗੱਲਬਾਤ ਤੱਕ ਨਹੀਂ ਸੀ ਕੀਤੀ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(1)_eb3925c0b0144c9e0137b17ced5cd285_1280X720.webp)
ਇਸ ਤੋਂ ਬਾਅਦ ਅਦਾਕਾਰਾ ਨੇ ਸਾਜਿਦ ਨਾਡਿਆਡਵਾਲਾ ਨੂੰ ਡੇਟ ਕਰਨਾ ਸ਼ੁਰੂ ਕੀਤਾ ਅਤੇ ਇਸੇ ਦੌਰਾਨ ਸਾਜਿਦ ਦੀ ਪਤਨੀ ਦਿਵਿਆ ਭਾਰਤੀ ਦਾ ਦਿਹਾਂਤ ਹੋ ਗਿਆ ਸੀ । ਜਿਸ ਕਾਰਨ ਉਹ ਡਿਪ੍ਰੈਸ਼ਨ ‘ਚ ਆ ਗਏ । ਦੋਵਾਂ ਨੇ ਆਪਣੀ ਰਿਲੇਸ਼ਨਸ਼ਿਪ ਨੂੰ ਛਿਪਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਮੀਡੀਆ ‘ਚ ਖਬਰ ਨਸ਼ਰ ਹੁੰਦੇ ਹੀ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਗਏ ।
-(1080-×-1080px)-(1280-×-720px)-(720-×-1280px)-(720-×-1280px)-(1280-×-720px)-(2)_bdb9a844de5af4b6e9e0b7641c17afe0_1280X720.webp)
ਸਾਜਿਦ ਤੋਂ ਬਾਅਦ ਤੱਬੂ ਸਾਊਥ ਸਟਾਰ ਨਾਗਾ ਅਰਜੁਨ ਦੇ ਨਾਲ ਵੀ ਦਸ ਸਾਲ ਤੱਕ ਰਿਲੇਸ਼ਨਸ਼ਿਪ ‘ਚ ਰਹੀ । ਉਦੋਂ ਤੱਕ ਅਦਾਕਾਰ ਦਾ ਵਿਆਹ ਹੋ ਚੁੱਕਿਆ ਸੀ ਅਤੇ ਤੱਬੂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਨਾਗਾ ਅਰਜੁਨ ਆਪਣੀ ਪਤਨੀ ਨੂੰ ਕਦੇ ਵੀ ਨਹੀਂ ਛੱਡਣਗੇ । ਇਸ ਲਈ ਤੱਬੂ ਉਨ੍ਹਾਂ ਦੇ ਨਾਲ ਵੀ ਵਿਆਹ ਨਹੀਂ ਸੀ ਕਰਵਾ ਸਕੀ । ਇਸ ਤਰ੍ਹਾਂ ਤੱਬੂ ਦੀ ਪ੍ਰੇਮ ਕਹਾਣੀ ਹਮੇਸ਼ਾ ਦੇ ਲਈ ਅਧੂਰੀ ਰਹਿ ਗਈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112

ਹੋਰ ਪੜ੍ਹੋ :