ਕੰਗਨਾ ਰਣੌਤ ਨੇ ਗਾਇਕ ਸ਼ੁਭ ‘ਤੇ ਸਾਧਿਆ ਨਿਸ਼ਾਨਾ, ਟਵੀਟ ਕਰਕੇ ਕਿਹਾ ‘ਸ਼ਰਮ ਕਰੋ’, ਗਾਇਕ ਨੇ ਦਿੱਤਾ ਜਵਾਬ, ਕਿਹਾ ਨਫਰਤ ਅਤੇ ਨੈਗੇਟਿਵਿਟੀ ਫੈਲਾਉਣਾ ਬੰਦ ਕਰੋ’

ਕੰਗਨਾ ਰਣੌਤ ਨੇ ਗਾਇਕ ਸ਼ੁਭ ਨੂੰ ਲੈ ਕੇ ਇੱਕ ਟਵੀਟ ਕੀਤਾ ਹੈ । ਜਿਸ ‘ਚ ਅਦਾਕਾਰਾ ਨੇ ਇਸ ਟਵੀਟ ‘ਚ ਲਿਖਿਆ 'ਉਨ੍ਹਾਂ ਲੋਕਾਂ ਦੁਆਰਾ ਇੱਕ ਬਜ਼ੁਰਗ ਔਰਤ ਦੀ ਕਾਇਰਤਾਪੂਰਨ ਹੱਤਿਆ ਦਾ ਜਸ਼ਨ ਮਨਾਉਣਾ, ਜਿਨ੍ਹਾਂ ਨੂੰ ਉਸਨੇ ਆਪਣੀ ਸੁਰੱਖਿਆ ਲਈ ਤਾਇਨਾਤ ਕੀਤਾ ਸੀ।

Written by  Shaminder   |  November 01st 2023 02:00 PM  |  Updated: November 01st 2023 04:05 PM

ਕੰਗਨਾ ਰਣੌਤ ਨੇ ਗਾਇਕ ਸ਼ੁਭ ‘ਤੇ ਸਾਧਿਆ ਨਿਸ਼ਾਨਾ, ਟਵੀਟ ਕਰਕੇ ਕਿਹਾ ‘ਸ਼ਰਮ ਕਰੋ’, ਗਾਇਕ ਨੇ ਦਿੱਤਾ ਜਵਾਬ, ਕਿਹਾ ਨਫਰਤ ਅਤੇ ਨੈਗੇਟਿਵਿਟੀ ਫੈਲਾਉਣਾ ਬੰਦ ਕਰੋ’

ਕੰਗਨਾ ਰਣੌਤ (Kangana Ranaut)ਨੇ ਗਾਇਕ ਸ਼ੁਭ (Shubh) ਨੂੰ ਲੈ ਕੇ ਇੱਕ ਟਵੀਟ ਕੀਤਾ ਹੈ । ਜਿਸ ‘ਚ ਅਦਾਕਾਰਾ ਨੇ ਇਸ ਟਵੀਟ ‘ਚ ਲਿਖਿਆ  'ਉਨ੍ਹਾਂ ਲੋਕਾਂ ਦੁਆਰਾ ਇੱਕ ਬਜ਼ੁਰਗ ਔਰਤ ਦੀ ਕਾਇਰਤਾਪੂਰਨ ਹੱਤਿਆ ਦਾ ਜਸ਼ਨ ਮਨਾਉਣਾ, ਜਿਨ੍ਹਾਂ ਨੂੰ ਉਸਨੇ ਆਪਣੀ ਸੁਰੱਖਿਆ ਲਈ ਤਾਇਨਾਤ ਕੀਤਾ ਸੀ। ਜਦੋਂ ਤੁਹਾਡੇ 'ਤੇ ਸੁਰੱਖਿਆ ਲਈ ਭਰੋਸਾ ਕੀਤਾ ਜਾਂਦਾ ਹੈ ਅਤੇ ਤੁਸੀਂ ਉਸ ਭਰੋਸੇ ਦਾ ਫਾਇਦਾ ਉਠਾਉਂਦੇ ਹੋ ਅਤੇ ਕਿਸੇ ਨੂੰ ਉਸੇ ਹਥਿਆਰ ਨਾਲ ਮਾਰ ਦਿੰਦੇ ਹੋ ਜਿਸਦੀ ਸੁਰੱਖਿਆ ਤੁਹਾਨੂੰ ਕਰਨੀ ਚਾਹੀਦੀ ਸੀ, ਤਾਂ ਇਹ ਬਹਾਦਰੀ ਨਹੀਂ ਹੈ, ਇਹ ਸ਼ਰਮਨਾਕ ਅਤੇ ਕਾਇਰਤਾ ਹੈ’।

ਹੋਰ ਪੜ੍ਹੋ :  ਆਪਣੇ ਨਵ-ਜਨਮੇ ਬੱਚੇ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਕੁੱਲ੍ਹੜ ਪੀਜ਼ਾ ਵਾਲੀ ਜੋੜੀ

ਇਸ ਤੋਂ ਇਲਾਵਾ ਅਦਾਕਾਰਾ ਨੇ ਹੋਰ ਵੀ ਬਹੁਤ ਕੁਝ ਲਿਖਿਆ ਹੈ ।ਦੱਸ ਦਈਏ ਕਿ ਗਾਇਕ ਦਾ ਮੁੰਬਈ ‘ਚ ਹੋਣ ਵਾਲਾ ਸ਼ੋਅ ਵੀ ਰੱਦ ਕਰ ਦਿੱਤਾ ਗਿਆ ਸੀ । ਜੋ ਕਿ ਕੁਝ ਸਮਾਂ ਪਹਿਲਾਂ ਹੋਣਾ ਸੀ ।  

ਆਖਿਰ ਸ਼ੁਭ ਨੇ ਕੀਤਾ ਕੀ ਸੀ  !

ਸ਼ੁਭ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਗਾਇਕ ਆਪਣੇ ਸ਼ੋਅ ਦੌਰਾਨ ਇੱਕਠੇ ਹੋਏ ਲੋਕਾਂ ਨੂੰ ਹੂਡੀ ਦਿਖਾ ਰਹੇ ਹਨ । ਅਜਿਹਾ ਕਿਹਾ ਜਾ ਰਿਹਾ ਹੈ ਕਿ ਹੂਡੀ ‘ਤੇ ਪੰਜਾਬ ਦੇ ਨਕਸ਼ੇ ‘ਤੇ ਇੰਦਰਾ ਗਾਂਧੀ ਦੇ ਕਤਲ ਦੀ ਤਰੀਕ ਲਿਖੀ ਹੋਈ ਸੀ ਅਤੇ ਸ਼ੁਭ ਇਸ ਨੂੰ ਦਿਖਾਉਂਦੇ ਹੋਏ ਨਜ਼ਰ ਆਏ ਸਨ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਦਿਲਜੀਤ ਦੋਸਾਂਝ, ਸਿੱਧੂ ਮੂਸੇਵਾਲਾ ਦੇ ਖਿਲਾਫ ਵੀ ਬੋਲਦੀ ਰਹੀ ਹੈ ਅਤੇ ਕਿਸਾਨ ਅੰਦੋਲਨ ਦੇ ਦੌਰਾਨ ਵੀ ਉਹ ਬਿਆਨਬਾਜ਼ੀ ਕਰਦੀ ਰਹੀ ਹੈ । 

ਸ਼ੁਭ ਨੇ ਦਿੱਤਾ ਜਵਾਬ 

ਇਸ ਮਾਮਲੇ ਤੋਂ ਬਾਅਦ ਸ਼ੁਭ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਲੰਡਨ ਸ਼ੋਅ ਦੇ ਦੌਰਾਨ ਉਨ੍ਹਾਂ ‘ਤੇ ਮੋਬਾਈਲ ਫੋਨ, ਜਿਊਲਰੀ, ਕੱਪੜੇ ਤੇ ਹੋਰ ਬਹੁਤ ਕੁਝ ਸੁੱਟਿਆ ਗਿਆ ਹੈ । ਕਿਰਪਾ ਕਰਕੇ ਨਫਰਤ ਅਤੇ ਨੈਗੇਟਿਵਿਟੀ ਫੈਲਾਉਣਾ ਬੰਦ ਕਰੋ । ਕੁਝ ਲੋਕ ਮੇਰੇ ਖਿਲਾਫ ਕੁਝ ਮੁੱਦਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ’ । ਇਸ ਤੋਂ ਇਲਾਵਾ ਸ਼ੁਭ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ । 

 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network