ਅਦਾਕਾਰਾ ਤੱਬੂ ਨੇ ਆਪਣੇ ਦਮ ‘ਤੇ ਬਣਾਈ ਕਰੋੜਾਂ ਦੀ ਜਾਇਦਾਦ, ਜਨਮ ਦਿਨ ‘ਤੇ ਜਾਣੋਂ ਜਿਉਂਦੀ ਹੈ ਕਿਸ ਤਰ੍ਹਾਂ ਦੀ ਲਗਜ਼ਰੀ ਲਾਈਫ

written by Shaminder | November 04, 2022 05:17pm

ਅਦਾਕਾਰਾ ਤੱਬੂ (Tabu) ਜਿਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ ।ਇਨ੍ਹੀਂ ਦਿਨੀਂ ਅਦਾਕਾਰਾ ਆਪਣੀ ਫ਼ਿਲਮ ‘ਦ੍ਰਿਸ਼ਯਮ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਅਦਾਕਾਰ ਅਜੇ ਦੇਵਗਨ ਨਜ਼ਰ ਆਉਣਗੇ । ਅੱਜ ਅਦਾਕਾਰਾ ਆਪਣਾ ਜਨਮ ਦਿਨ ਮਨਾ ਰਹੀ ਹੈ ।

Tabu ,, Image Source : Instagram

ਹੋਰ ਪੜ੍ਹੋ : ਜਲਦ ਮੰਮੀ ਬਣਨ ਜਾ ਰਹੀ ਅਦਾਕਾਰਾ ਬਿਪਾਸ਼ਾ ਬਸੂ ਨੇ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਕਿਹਾ ‘ਆਪਣੇ ਆਪ ਨੂੰ ਹਰ ਸਮੇਂ ਕਰੋ ਪਿਆਰ’

ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਕਮਾਈ ਦੇ ਬਾਰੇ ਦੱਸਣ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਅਦਾਕਾਰਾ ਨੇ ਆਪਣੇ ਦਮ ‘ਤੇ ਬਾਲੀਵੁੱਡ ‘ਚ ਪਛਾਣ ਬਣਾਈ ਅਤੇ ਅੱਜ ਉਹ ਕਰੋੜਾਂ ਦੀ ਮਾਲਕ ਹੈ ।ਪਰ ਉਸ ਨੇ ਇਹ ਜਾਇਦਾਦ ਆਪਣੇ ਦਮ ‘ਤੇ ਬਣਾਈ ਹੈ ।ਤੱਬੂ ਦਾ ਅਸਲੀ ਨਾਂ ਤਬੱਸੁਮ ਫਾਤਿਮਾ ਹਾਸ਼ਮੀ ਹੈ, ਉਸ ਦਾ ਜਨਮ 4 ਨਵੰਬਰ 1970 ਨੂੰ ਹੈਦਰਾਬਾਦ 'ਚ ਹੋਇਆ ਸੀ।

Tabu Image Source : Instagram

ਹੋਰ ਪੜ੍ਹੋ : ਅਦਾਕਾਰਾ ਕੰਗਨਾ ਰਣੌਤ ਦਾ ਪੈਰ ਫਿਸਲਿਆ, ਨਦੀ ‘ਚ ਡਿੱਗੀ ਅਦਾਕਾਰਾ, ਫੋਟੋ ਸਾਂਝੀ ਕਰ ਖੁਦ ਕੀਤਾ ਖੁਲਾਸਾ

ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੀ ਹੈ। ਤੱਬੂ ਦਾ ਹਾਲੇ ਤੱਕ ਵਿਆਹ ਨਹੀਂ ਹੋਇਆ ਹੈ ਅਤੇ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਹਿਜ਼ ਪੰਦਰਾਂ ਸਾਲ ਦੀ ਉਮਰ ‘ਚ ਕਰ ਦਿੱਤੀ ਸੀ । ਖ਼ਬਰਾਂ ਮੁਤਾਬਕ ਉਹ ਇੱਕ ਫ਼ਿਲਮ ਦੇ ਲਈ ਦੋ ਤੋਂ ਚਾਰ ਕਰੋੜ ਰੁਪਏ ਚਾਰਜ ਕਰਦੀ ਹੈ।ਖਬਰਾਂ ਮੁਤਾਬਕ ਅਦਾਕਾਰਾ ਦੀ ਮਹੀਨਾਵਾਰ ਕਮਾਈ 25 ਲੱਖ ਦੇ ਕਰੀਬ ਹੈ।

Tabu

ਇੱਕ ਅਭਿਨੇਤਰੀ ਹੋਣ ਦੇ ਨਾਲ, ਉਹ ਇੱਕ ਕਾਰੋਬਾਰੀ ਔਰਤ ਵੀ ਹੈ ਅਤੇ ਅਭਿਨੇਤਰੀ ਦੀ ਕੁੱਲ ਜਾਇਦਾਦ ਲਗਭਗ 22 ਕਰੋੜ ਰੁਪਏ ਹੈ। ਅਦਾਕਾਰਾ ਨੂੰ ਅਜੇ ਦੇਵਗਨ ਬਹੁਤ ਪਸੰਦ ਹਨ ਅਤੇ ਉਨ੍ਹਾਂ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਅਜੇ ਦੇਵਗਨ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ।

 

View this post on Instagram

 

A post shared by Tabu (@tabutiful)

You may also like