‘ਮੋਹਰਾ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋ ਗਈ ਸੀ ਫ਼ਿਲਮ ਦੀ ਮੁੱਖ ਅਦਾਕਾਰਾ ਦੀ ਮੌਤ, ਫਿਰ ਰਵੀਨਾ ਟੰਡਨ ਬਣੀ ਸੀ ਫ਼ਿਲਮ ਦੀ ਮੁੱਖ ਅਦਾਕਾਰਾ

‘ਮੋਹਰਾ’ ਫ਼ਿਲਮ ਨੱਬੇ ਦੇ ਦਹਾਕੇ ‘ਚ ਆਈਆਂ ਹਿੱਟ ਫ਼ਿਲਮਾਂ ਚੋਂ ਇੱਕ ਫ਼ਿਲਮ ਸੀ । ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਅਕਸ਼ੇ ਕੁਮਾਰ, ਰਵੀਨਾ ਟੰਡਨ ਅਤੇ ਸੁਨੀਲ ਸ਼ੈੱਟੀ ਸ਼ਾਮਿਲ ਸਨ । ਇਸ ਤੋਂ ਇਲਾਵਾ ਨਸੀਰੂਦੀਨ ਸ਼ਾਹ ਸਣੇ ਹੋਰ ਕਈ ਅਦਾਕਾਰ ਵੀ ਫ਼ਿਲਮ ‘ਚ ਦਿਖਾਈ ਦਿੱਤੇ ਸਨ । ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।

Written by  Shaminder   |  July 16th 2023 06:00 AM  |  Updated: July 16th 2023 06:00 AM

‘ਮੋਹਰਾ’ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਹੋ ਗਈ ਸੀ ਫ਼ਿਲਮ ਦੀ ਮੁੱਖ ਅਦਾਕਾਰਾ ਦੀ ਮੌਤ, ਫਿਰ ਰਵੀਨਾ ਟੰਡਨ ਬਣੀ ਸੀ ਫ਼ਿਲਮ ਦੀ ਮੁੱਖ ਅਦਾਕਾਰਾ

‘ਮੋਹਰਾ’ (Mohra Movie) ਫ਼ਿਲਮ ਨੱਬੇ ਦੇ ਦਹਾਕੇ ‘ਚ ਆਈਆਂ ਹਿੱਟ ਫ਼ਿਲਮਾਂ ਚੋਂ ਇੱਕ ਫ਼ਿਲਮ ਸੀ । ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਅਕਸ਼ੇ ਕੁਮਾਰ, ਰਵੀਨਾ ਟੰਡਨ ਅਤੇ ਸੁਨੀਲ ਸ਼ੈੱਟੀ ਸ਼ਾਮਿਲ ਸਨ । ਇਸ ਤੋਂ ਇਲਾਵਾ ਨਸੀਰੂਦੀਨ ਸ਼ਾਹ ਸਣੇ ਹੋਰ ਕਈ ਅਦਾਕਾਰ ਵੀ ਫ਼ਿਲਮ ‘ਚ ਦਿਖਾਈ ਦਿੱਤੇ ਸਨ । ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ । ਕਿਉਂਕਿ ਇਸ ਫ਼ਿਲਮ ‘ਚ ਰਵੀਨਾ ਟੰਡਨ ਨਹੀਂ, ਬਲਕਿ ਇੱਕ ਹੋਰ ਅਦਾਕਾਰਾ ਮੁੱਖ ਕਿਰਦਾਰ ‘ਚ ਸੀ । 

ਹੋਰ ਪੜ੍ਹੋ : ਰਣਜੀਤ ਬਾਵਾ ਦਾ ਨਵਾਂ ਗੀਤ ‘ਨੀ ਮਿੱਟੀਏ’ ਰਿਲੀਜ਼, ਜਨਮ ਤੋਂ ਲੈ ਕੇ ਅੰਤ ਤੱਕ ਦੇ ਸਮੇਂ ਨੂੰ ਦਰਸਾਉਣ ਦੀ ਕੀਤੀ ਗਈ ਖੂਬਸੂਰਤ ਕੋਸ਼ਿਸ਼

ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਅਦਾਕਾਰਾ ਦੀ ਹੋ ਗਈ ਸੀ ਮੌਤ 

ਰਵੀਨਾ ਟੰਡਨ ਇਸ ਫ਼ਿਲਮ ਦੇ ਲਈ ਡਾਇਰੈਕਟਰ ਦੀ ਪਹਿਲੀ ਪਸੰਦ ਨਹੀਂ ਸੀ । ਉਹ ਇਸ ਫ਼ਿਲਮ ‘ਚ ਸ਼੍ਰੀਦੇਵੀ ਨੂੰ ਲੈਣਾ ਚਾਹੁੰਦੇ ਸਨ ।ਪਰ ਉਸ ਵੇਲੇ ਸ਼੍ਰੀਦੇਵੀ  ‘ਚੰਦਰਮੁਖੀ’ ਫ਼ਿਲਮ ‘ਚ ਰੁੱਝੀ ਹੋਈ ਸੀ ਅਤੇ ਉਸ ਨੇ ਇਹ ਫ਼ਿਲਮ ਕਰਨ ਤੋਂ ਮਨਾ ਕਰ ਦਿੱਤਾ ਸੀ ।

ਜਿਸ ਤੋਂ ਬਾਅਦ ੳੇੁਸ ਵੇਲੇ ਦੀ ਮਸ਼ਹੂਰ ਅਦਾਕਾਰਾ ਅਤੇ ਸ਼੍ਰੀਦੇਵੀ ਦੀ ਹਮਸ਼ਕਲ ਮੰਨੀ ਜਾਣ ਵਾਲੀ ਅਦਾਕਾਰਾ ਦਿਵਿਆ ਭਾਰਤੀ ਨੂੰ ਅਪ੍ਰੋਚ ਕੀਤਾ ਸੀ । ਦਿਵਿਆ ਨੇ ਫ਼ਿਲਮ ਦੇ ਲਈ ਹਾਂ ਕਹਿ ਦਿੱਤੀ ਸੀ, ਸ਼ੂਟਿੰਗ ਵੀ ਸ਼ੁਰੂ ਹੋ ਗਈ ਸੀ ।

ਪਰ ਸ਼ੂਟਿੰਗ ਸ਼ੁਰੂ ਹੋਣ ਤੋਂ ਪੰਜ ਦਿਨ ਬਾਅਦ ਹੀ ਦਿਵਿਆ ਭਾਰਤੀ ਦੀ ਮੌਤ ਹੋ ਗਈ ਸੀ। ਜਿਸ ਤੋ ਬਾਅਦ ਇਸ ਫ਼ਿਲਮ ‘ਚ ਰਵੀਨਾ ਟੰਡਨ ਨੂੰ ਲਿਆ ਗਿਆ ਸੀ । ਫ਼ਿਲਮ ਬਣ ਕੇ ਤਿਆਰ ਹੋਈ ਤਾਂ ਇਹ ਹਿੱਟ ਸਾਬਿਤ ਹੋਈ । ਗਾਣਿਆਂ ਦੇ ਨਾਲ-ਨਾਲ ਫ਼ਿਲਮ ਦੀ ਕਹਾਣੀ ਨੂੰ ਵੀ ਪਸੰਦ ਕੀਤਾ ਗਿਆ ਸੀ । 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network