ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਪ੍ਰਸਿੱਧ ਹੀਰੋਇਨ, ਏਸ਼ੀਆ ਦੀ ਸਭ ਤੋਂ ਸੋਹਣੀ ਮਹਿਲਾ ਹੋਣ ਦਾ ਮਿਲਿਆ ਸੀ ਖਿਤਾਬ, ਕੀ ਤੁਸੀਂ ਪਛਾਣਿਆ !

ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਅਜਿਹੀ ਹੀ ਇੱਕ ਅਦਾਕਾਰਾ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਹ ਇਨ੍ਹੀਂ ਦਿਨੀਂ ਵਾਤਾਵਰਨ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਕਰਦੀ ਨਜ਼ਰ ਆਉਂਦੀ ਹੈ ।

Written by  Shaminder   |  May 05th 2023 07:00 AM  |  Updated: May 05th 2023 07:00 AM

ਤਸਵੀਰ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਦੀ ਪ੍ਰਸਿੱਧ ਹੀਰੋਇਨ, ਏਸ਼ੀਆ ਦੀ ਸਭ ਤੋਂ ਸੋਹਣੀ ਮਹਿਲਾ ਹੋਣ ਦਾ ਮਿਲਿਆ ਸੀ ਖਿਤਾਬ, ਕੀ ਤੁਸੀਂ ਪਛਾਣਿਆ !

ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੀਆਂ ਪੁਰਾਣੀਆਂ ਤਸਵੀਰਾਂ (Old Pic) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੀ ਅਜਿਹੀ ਹੀ ਇੱਕ ਅਦਾਕਾਰਾ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਦੇ ਨਾਲ ਹੀ ਉਹ ਇਨ੍ਹੀਂ ਦਿਨੀਂ ਵਾਤਾਵਰਨ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ 'ਚ ਜੁਟੀ  ਨਜ਼ਰ ਆਉਂਦੀ ਹੈ ।

ਹੋਰ ਪੜ੍ਹੋ : ਜੀਆ ਖ਼ਾਨ ਮਾਮਲੇ ‘ਚ ਬਰੀ ਹੋਣ ਤੋਂ ਬਾਅਦ ਸੂਰਜ ਪੰਚੋਲੀ ਗੁਰਦੁਆਰਾ ਬੰਗਲਾ ਸਾਹਿਬ ਪਹੁੰਚੇ, ਵਾਹਿਗੁਰੂ ਦਾ ਕੀਤਾ ਸ਼ੁਕਰਾਨਾ

ਉਸ ਦੇ ਵੀਡੀਓ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਜਿਸ ‘ਚ ਉਹ ਸਮਾਜ ਸੇਵਾ ਦੇ ਕਾਰਜ ਕਰਦੀ ਹੋਈ ਨਜ਼ਰ ਆਉਂਦੀ ਹੈ । ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਅਦਾਕਾਰਾ  ਦੀਆ ਮਿਰਜ਼ਾ (Dia Mirza) ਦੀ । ਜਿਸ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । 

ਬੰਗਾਲੀ ਮਾਂ ਅਤੇ ਜਰਮਨ ਪਿਤਾ ਦੇ ਘਰ ਜਨਮੀ ਦੀਆ ਮਿਰਜ਼ਾ 

ਦੀਆ ਮਿਰਜ਼ਾ ਦੀ ਮਾਂ ਬੰਗਾਲੀ ਸੀ ਅਤੇ ਪਿਤਾ ਜਰਮਨ ਸਨ । ਹਾਲਾਂਕਿ ਉਹ ਆਪਣੇ ਮਤਰੇਏ ਪਿਤਾ ਦਾ ਸਰਨੇਮ ਇਸਤੇਮਾਲ ਕਰਦੀ ਹੈ ।ਮਤਰੇਏ ਪਿਤਾ ਨੇ ਹੀ ਉਨ੍ਹਾਂ ਨੂੰ ਦਿਲ ਦੇ ਨਾਲ ਅਪਣਾਇਆ ਅਤੇ ਦੀਆ ਨਾਮ ਵੀ ਉਨ੍ਹਾਂ ਨੇ ਹੀ ਦਿੱਤਾ ਸੀ । ਦੀਆ ਮਿਰਜ਼ਾ ਨੇ ਮਹਿਜ਼ ਅਠਾਰਾਂ ਸਾਲਾਂ ਦੀ ਉਮਰ ‘ਚ ਮਿਸ ਏਸ਼ੀਆ ਪੈਸੀਫਿਕ ਦਾ ਖਿਤਾਬ ਜਿੱਤਿਆ ਸੀ । ਇਸ ਤੋਂ ਬਾਅਦ ਹੀ ਉਨ੍ਹਾਂ ਨੇ ਬਾਲੀਵੁੱਡ ਦਾ ਰੁਖ ਕੀਤਾ ਸੀ । 

ਦੀਆ ਮਿਰਜ਼ਾ ਨੇ ਦੂਜੀ ਵਾਰ ਕਰਵਾਇਆ ਵਿਆਹ 

ਦੀਆ ਮਿਰਜ਼ਾ ਨੇ 2014 ‘ਚ ਸਾਹਿਲ ਸੰਘਾ ਦੇ ਨਾਲ ਵਿਆਹ ਕਰਵਾਇਆ ਸੀ । ਪਰ ਇਸ ਤੋਂ ਬਾਅਦ 2019 ‘ਚ ਅਦਾਕਾਰਾ ਪਤੀ ਨਾਲੋਂ ਵੱਖ ਹੋ ਗਈ ਸੀ ਅਤੇ ਉਸ ਨੇ 2021 ‘ਚ ਬਿਜਨੇਸਮੈਨ ਵੈਭਵ ਰੇਖੀ ਦੇ ਨਾਲ ਵਿਆਹ ਕਰਵਾ ਲਿਆ ਸੀ । ਜਿਸ ਤੋਂ ਉਨ੍ਹਾਂ ਦਾ ਇੱਕ ਬੇਟਾ ਵੀ ਹੋਇਆ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network