ਸੋਨਮ ਕਪੂਰ ਦਾ ਅੱਜ ਹੈ ਜਨਮ ਦਿਨ, ਕਦੇ 90 ਕਿੱਲੋ ਹੁੰਦਾ ਸੀ ਸੋਨਮ ਦਾ ਵਜ਼ਨ, ਜਾਣੋ ਕਿਸ ਤਰ੍ਹਾਂ ਬਦਲੀ ਲੁੱਕ
ਸੋਨਮ ਕਪੂਰ ਦਾ ਅੱਜ ਜਨਮ ਦਿਨ ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੋਨਮ ਕਪੂਰ ਹਰ ਸਾਲ 9 ਜੂਨ ਨੂੰ ਆਪਣਾ ਜਨਮ ਦਿਨ ਮਨਾਉਂਦੀ ਹੈ। ਸੋਨਮ ਕਪੂਰ ਨੇ ਸਾਲ 2007 ਬਾਲੀਵੁੱਡ ‘ਚ ਡੈਬਿਊ ਕੀਤਾ ਸੀ।
ਸੋਨਮ ਕਪੂਰ ਦਾ ਅੱਜ ਹੈ ਜਨਮ ਦਿਨ, ਕਦੇ 90 ਕਿੱਲੋ ਹੁੰਦਾ ਸੀ ਸੋਨਮ ਦਾ ਵਜ਼ਨ, ਜਾਣੋ ਕਿਸ ਤਰ੍ਹਾਂ ਬਦਲੀ ਲੁੱਕ
ਸੋਨਮ ਕਪੂਰ (Sonam Kapoor) ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੋਨਮ ਕਪੂਰ ਹਰ ਸਾਲ 9 ਜੂਨ ਨੂੰ ਆਪਣਾ ਜਨਮ ਦਿਨ ਮਨਾਉਂਦੀ ਹੈ। ਸੋਨਮ ਕਪੂਰ ਨੇ ਸਾਲ 2007 ਬਾਲੀਵੁੱਡ ‘ਚ ਡੈਬਿਊ ਕੀਤਾ ਸੀ।ਇਸ ਤੋਂ ਪਹਿਲਾਂ ਉਹ ਸੰਜੇ ਲੀਲਾ ਭੰਸਾਲੀ ਨੂੰ ਅਸਿਸਟ ਕਰ ਚੁੱਕੀ ਹੈ।ਮੁੰਬਈ ਦੇ ਚੇਂਬੂਰ ‘ਚ 1985 ਨੂੰ ਪੈਦਾ ਹੋਈ ਸੋਨਮ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ।
ਹੋਰ ਪੜ੍ਹੋ : ਅੱਜ ਹੈ ਪੰਜਾਬੀ ਗਾਇਕ ਖ਼ਾਨ ਸਾਬ ਦਾ ਜਨਮ ਦਿਨ, ਜਨਮ ਦਿਨ ‘ਤੇ ਫੈਨਸ ਵੀ ਦੇ ਰਹੇ ਵਧਾਈ
ਸੋਨਮ ਅਦਾਕਾਰਾ ਨਹੀਂ ਸੀ ਬਣਨਾ ਚਾਹੁੰਦੀ
ਸੋਨਮ ਕਪੂਰ ਕਦੇ ਵੀ ਅਦਾਕਾਰਾ ਨਹੀਂ ਸੀ ਬਣਨਾ ਚਾਹੁੰਦੀ ।ਕਿਉਂਕਿ ਸੋਨਮ ਕਪੂਰ ਦਾ ਵਜ਼ਨ ਨੱਬੇ ਕਿੱਲੋ ਸੀ ।ਜਿਸ ਤੋਂ ਬਾਅਦ ਅਦਾਕਾਰਾ ਨੇ ਫੈਸਲਾ ਲਿਆ ਕਿ ਉਹ ਕਦੇ ਵੀ ਅਦਾਕਾਰੀ ਦੇ ਖੇਤਰ ‘ਚ ਨਹੀਂ ਆਉਣਗੇ । 2005 ‘ਚ ਆਈ ‘ਬਲੈਕ’ ਫ਼ਿਲਮ ‘ਚ ਸੰਜੇ ਲੀਲਾ ਭੰਸਾਲੀ ਦੇ ਨਾਲ ਉਨ੍ਹਾਂ ਨੇ ਬਤੌਰ ਅਸਿਸਟੈਂਟ ਡਾਇਰੈਕਟਰ ਕੰਮ ਕੀਤਾ ਸੀ। ਜਿਸ ਤੋਂ ਬਾਅਦ ਉਸ ਨੇ ਬਾਲੀਵੁੱਡ ‘ਚ ਕੰਮ ਕਰਨ ਦਾ ਸੋਚਿਆ । ਸੰਜੇ ਲੀਲਾ ਭੰਸਾਲੀ ਦੇ ਕਹਿਣ ‘ਤੇ ਉਹ ਬਾਲੀਵੁੱਡ ‘ਚ ਅਦਾਕਾਰਾ ਬਣਨ ਦੇ ਲਈ ਰਾਜ਼ੀ ਹੋਈ ਸੀ ।

ਛੇੜਛਾੜ ਦਾ ਹੋਈ ਸ਼ਿਕਾਰ
ਸੋਨਮ ਕਪੂਰ ਨੇ ਇੱਕ ਵਾਰ ਇੱਕ ਵਾਰ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਉਹ ਬਚਪਨ ‘ਚ ਸੈਕਸੂਅਲ ਐਬਊਜ਼ ਦਾ ਸ਼ਿਕਾਰ ਹੋਈ ਸੀ ।ਪਰ ਇਸ ਬਾਰੇ ਉਨ੍ਹਾਂ ਨੇ ਕਿਸੇ ਦੇ ਨਾਲ ਕਿਸੇ ਦੇ ਨਾਲ ਗੱਲਬਾਤ ਨਹੀਂ ਕੀਤੀ ।ਅਦਾਕਾਰਾ ਨੇ ਦੱਸਿਆ ਸੀ ਕਿ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਉਹ ਆਪਣੇ ਦੋਸਤਾਂ ਦੇ ਨਾਲ ਫ਼ਿਲਮ ਵੇਖਣ ਗਈ ਸੀ ਤਾਂ ਇੱਕ ਸ਼ਖਸ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ ਸੀ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
