ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਅਦਾਕਾਰੀ ਨਹੀਂ ਬਲਕਿ ਇਸ ਖੇਤਰ ‘ਚ ਬਨਾਉਣਾ ਚਾਹੁੰਦੀ ਸੀ ਨਾਮ

ਅਨੁਸ਼ਕਾ ਸ਼ਰਮਾ ਨੇ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਅਦਾਕਾਰੀ ਦੇ ਖੇਤਰ ‘ਚ ਆਵੇਗੀ । ਕਿਉਂਕਿ ਅਨੁਸ਼ਕਾ ਸ਼ਰਮਾ ਪੱਤਰਕਾਰ ਬਣਨਾ ਚਾਹੁੰਦੀ ਸੀ ਅਤੇ ਫ਼ਿਲਮਾਂ ‘ਚ ਆਉਣ ਬਾਰੇ ਉਸ ਨੇ ਕਦੇ ਵੀ ਨਹੀਂ ਸੀ ਸੋਚਿਆ ।

Reported by: PTC Punjabi Desk | Edited by: Shaminder  |  May 01st 2024 08:00 AM |  Updated: May 01st 2024 08:00 AM

ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਅੱਜ ਹੈ ਜਨਮ ਦਿਨ, ਅਦਾਕਾਰੀ ਨਹੀਂ ਬਲਕਿ ਇਸ ਖੇਤਰ ‘ਚ ਬਨਾਉਣਾ ਚਾਹੁੰਦੀ ਸੀ ਨਾਮ

  ਅਦਾਕਾਰਾ ਅਨੁਸ਼ਕਾ ਸ਼ਰਮਾ (Anushka Sharma)ਦਾ ਅੱਜ ਜਨਮ ਦਿਨ (Birthday) ਹੈ। ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਤੁਹਾਨੂੰ ਦੱਸਾਂਗੇ ਕਿ ਅਨੁਸ਼ਕਾ ਕਿਸ ਖੇਤਰ ‘ਚ ਆਪਣਾ ਕਰੀਅਰ ਬਨਾਉਣਾ ਚਾਹੁੰਦੀ ਸੀ । ਅਨੁਸ਼ਕਾ ਸ਼ਰਮਾ ਨੇ ਇਹ ਕਦੇ ਵੀ ਨਹੀਂ ਸੀ ਸੋਚਿਆ ਕਿ ਉਹ ਅਦਾਕਾਰੀ ਦੇ ਖੇਤਰ ‘ਚ ਆਵੇਗੀ । ਕਿਉਂਕਿ ਅਨੁਸ਼ਕਾ ਸ਼ਰਮਾ ਪੱਤਰਕਾਰ ਬਣਨਾ ਚਾਹੁੰਦੀ ਸੀ ਅਤੇ ਫ਼ਿਲਮਾਂ ‘ਚ ਆਉਣ ਬਾਰੇ ਉਸ ਨੇ ਕਦੇ ਵੀ ਨਹੀਂ ਸੀ ਸੋਚਿਆ ।

ਹੋਰ ਪੜ੍ਹੋ : ਸੋਸ਼ਲ ਮੀਡੀਆ ਸਟਾਰ ਨੂਰ ਨੇ ਆਪਣੇ ਪਿਤਾ ਦੀ ਰੀਝ ਕੀਤੀ ਪੂਰੀ, ਲੈ ਕੇ ਦਿੱਤੀ ਨਵੀਂ ਬਾਈਕ

ਪਰ ਜਦੋਂ ਉਨ੍ਹਾਂ ਨੂੰ ਪਹਿਲਾ ਮੌਕਾ ਮਾਡਲਿੰਗ ਦੇ ਖੇਤਰ ‘ਚ ਮਿਲਿਆ ਤਾਂ ਇਸ ਤੋਂ ਬਾਅਦ ਅਦਾਕਾਰਾ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ।ਉਹ ਅਦਾਕਾਰੀ ਦੇ ਖੇਤਰ ‘ਚ ਨਿੱਤਰ ਪਈ । ਉਸ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ‘ਚ ਕਈ ਇਸ਼ਤਿਹਾਰਾਂ ‘ਚ ਕੰਮ ਕੀਤਾ ਸੀ । ਜਿਸ ਤੋਂ ਬਾਅਦ ਉਸ ਨੂੰ ਇੱਕ ਤੋਂ ਬਾਅਦ ਇੱਕ ਪ੍ਰੋਜੈਕਟ ‘ਚ ਕੰਮ ਕਰਨ ਦਾ ਮੌਕਾ ਮਿਲਦਾ ਗਿਆ ਅਤੇ ਕਈ ਬਿਹਤਰੀਨ ਫ਼ਿਲਮਾਂ ‘ਚ ਉਸ ਨੇ ਕੰਮ ਕੀਤਾ । 

ਵਿਰਾਟ ਕੋਹਲੀ ਦੇ ਨਾਲ ਵਿਆਹ 

ਅਨੁਸ਼ਕਾ ਸ਼ਰਮਾ ਨੇ ਕ੍ਰਿਕੇਟਰ ਵਿਰਾਟ ਕੋਹਲੀ ਦੇ ਨਾਲ ਇਟਲੀ ‘ਚ ਵਿਆਹ ਕਰਵਾਇਆ । ਜਿਸ ਤੋਂ ਬਾਅਦ ਅਦਾਕਾਰਾ ਦੇ ਘਰ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਹਾਲ ਹੀ ‘ਚ ਅਦਾਕਾਰਾ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਜਿਸ ਦੀ ਜਾਣਕਾਰੀ ਜੋੜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ।

ਅਨੁਸ਼ਕਾ ਸ਼ਰਮਾ ਦਾ ਜਨਮ ਅਨੁਸ਼ਕਾ ਸ਼ਰਮਾ ਦਾ ਜਨਮ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ 1988 ਵਿੱਚ ਹੋਇਆ ਸੀ । ਜਿਸ ਤੋਂ ਬਾਅਦ    ਫੈਸ਼ਨ ਡਿਜ਼ਾਈਨਰ ਵੈਂਡੇਲ ਰੌਡਰਿਕਸ ਨੇ ਅਨੁਸ਼ਕਾ ਨੂੰ ਪਹਿਲੀ ਵਾਰ ਇੱਕ ਮਾਲ ‘ਚ ਵੇਖਿਆ ਸੀ ਅਤੇ ਰੈਂਪ ਵਾਕ ਦਾ ਮੌਕਾ ਦਿੱਤਾ ਸੀ। 

- PTC PUNJABI


Popular Posts