ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਵਰੁਣ ਧਵਨ ਤੇ ਨਤਾਸ਼ਾ, ਕਪਲ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

Written by  Pushp Raj   |  February 19th 2024 06:43 PM  |  Updated: February 19th 2024 06:43 PM

ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਵਰੁਣ ਧਵਨ ਤੇ ਨਤਾਸ਼ਾ, ਕਪਲ ਨੇ ਫੈਨਜ਼ ਨਾਲ ਸਾਂਝੀ ਕੀਤੀ ਖੁਸ਼ਖਬਰੀ

Varun Dhawan-Natasha Dalal first pregnancy : ਬਾਲੀਵੁੱਡ ਅਦਾਕਾਰ ਵਰੁਣ ਧਵਨ (Varun Dhawan) ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। ਅਦਾਕਾਰ ਨੇ ਆਪਣੇ ਦੋਸਤਾਂ ਅਤੇ ਪ੍ਰਸ਼ੰਸਕਾਂ ਨਾਲ ਇੰਸਟਾਗ੍ਰਾਮ 'ਤੇ ਪੋਸਟ ਸਾਂਝੀ ਕਰਕੇ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। 

 

ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਵਰੁਣ ਧਵਨ ਤੇ ਨਤਾਸ਼ਾ 

ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਵਰੁਣ ਧਵਨ ਸੋਸ਼ਲ ਹਾਲ ਹੀ 'ਚ ਅਦਾਕਾਰ ਅਲੀ ਫਜ਼ਲ ਅਤੇ ਅਦਾਕਾਰਾ ਰਿਚਾ ਚੱਢਾ ਨੇ ਪ੍ਰਸ਼ੰਸਕਾਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਹੈ। ਹੁਣ ਇਸ ਲਿਸਟ 'ਚ ਇੱਕ ਹੋਰ ਬਾਲੀਵੁੱਡ ਜੋੜੇ ਨਾਮ ਜੁੜ ਗਿਆ ਹੈਜੀ ਹਾਂ ਆਪਣੇ ਵਿਆਹ ਤੋਂ ਤਿੰਨ ਸਾਲਾਂ ਬਾਅਦ ਵਰੁਣ ਧਵਨ ਅਤੇ ਉਨ੍ਹਾਂ ਦੀ ਪਤਨੀ ਨਤਾਸ਼ਾ ਦਲਾਲ ਨੇ ਸੋਸ਼ਲ ਮੀਡੀਆ 'ਤੇ ਇੱਕ ਪਿਆਰੀ ਜਿਹੀ  ਤਸਵੀਰ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਵਰੁਣ ਤੇ ਨਤਾਸ਼ਾ ਨੇ ਫੈਨਜ਼ ਨੂੰ ਦੱਸਿਆ ਕਿ ਉਹ ਜਲਦ ਹੀ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੇ ਹਨ। 

ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ ਨਤਾਸ਼ਾ 

ਫੋਟੋ 'ਚ ਨਤਾਸ਼ਾ ਚਿੱਟੇ ਰੰਗ ਦੀ ਡਰੈੱਸ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਵਰੁਣ ਨੂੰ ਗੋਡਿਆਂ ਭਾਰ ਬੈਠ ਕੇ ਨਤਾਸ਼ਾ ਦੇ ਪੇਟ ਨੂੰ ਚੁੰਮਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਦਾ ਪਾਲਤੂ ਕੁੱਤਾ ਜੋਈ ਉਨ੍ਹਾਂ ਦੇ ਪਿੱਛੇ ਕੁਰਸੀ 'ਤੇ ਬੈਠਾ ਦੇਖਿਆ ਜਾ ਸਕਦਾ ਹੈ। ਕਰਨ ਜੌਹਰ, ਜਾਨ੍ਹਵੀ ਕਪੂਰ, ਕ੍ਰਿਤੀ ਸੈਨਨ, ਸਮੰਥਾ ਰੂਥ ਪ੍ਰਭੂ ਅਤੇ ਸ਼ੋਭਿਤਾ ਧੂਲੀਪਾਲਾ ਵਰਗੀਆਂ ਕਈ ਮਸ਼ਹੂਰ ਹਸਤੀਆਂ ਨੇ ਇਸ ਜੋੜੀ ਨੂੰ ਵਧਾਈ ਦਿੱਤੀ ਹੈ।  ਦੱਸਣਯੋਗ ਹੈ ਕਿ ਵਰੁਣ ਧਵਨ ਅਤੇ ਨਤਾਸ਼ਾ ਬਚਪਨ ਦੇ ਦੋਸਤ ਸਨ। ਕਈ ਸਾਲਾਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਮਗਰੋਂ ਵਿੱਚ ਦੋਹਾਂ ਨੇ 24 ਜਨਵਰੀ ਸਾਲ 2021 ਨੂੰ ਵਿਆਹ ਕਰ ਲਿਆ ਸੀ।

 

 ਹੋਰ ਪੜ੍ਹੋ: ਵਿਕਰਾਂਤ ਮੈਸੀ ਤੇ ਸ਼ੀਤਲ ਠਾਕੁਰ ਅੱਜ ਮਨਾ ਰਹੇ ਵਿਆਹ ਦੀ ਦੂਜੀ ਵਰ੍ਹੇਗੰਢ, ਅਦਾਕਾਰ ਦੀ ਪਤਨੀ ਨੇ ਸਾਂਝੀ ਕੀਤੀ ਸੈਲੀਬ੍ਰੇਸ਼ਨ ਦੀ ਤਸਵੀਰ

ਵਰੁਣ ਧਵਨ ਦਾ ਵਰਕ ਫਰੰਟ

 

ਵਰੁਣ ਧਵਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਰੁਣ ਧਵਨ ਨੂੰ ਆਖਰੀ ਵਾਰ ਜਾਹਨਵੀ ਕਪੂਰ ਨਾਲ ਫਿਲਮ 'ਬਵਾਲ' ਵਿੱਚ ਦੇਖਿਆ ਗਿਆ ਸੀ। ਇਸ ਫਿਲਮ ਦਾ ਨਿਰਦੇਸ਼ਨ ਮਸ਼ਹੂਰ ਦੰਗਲ ਫਿਲਮ ਨਿਰਮਾਤਾ ਨਿਤੀਸ਼ ਤਿਵਾਰੀ ਨੇ ਕੀਤਾ ਸੀ। ਵਰੁਣ ਜਲਦ ਹੀ  ਮਸ਼ਹੂਰ ਡਾਇਰੈਕਟਰ ਐਟਲੀ ਦੀ ਫਿਲਮ 'ਬੇਬੀ ਜਾਨ'  (Baby John) ਵਿੱਚ ਨਜ਼ਰ ਆਉਣਗੇ। ਇਸ ਫਿਲਮ 'ਚ ਵਰੁਣ ਦੇ ਨਾਲ ਕੀਰਤੀ ਸੁਰੇਸ਼ ਅਤੇ ਵਾਮਿਕਾ ਗੱਬੀ ਵੀ ਨਜ਼ਰ ਆਉਣਗੇ। ਬਾਲੀਵੁੱਡ ਅਤੇ ਦੱਖਣ ਭਾਰਤੀ ਫਿਲਮ ਇੰਡਸਟਰੀ ਦੇ ਇਸ ਸੁਮੇਲ ਨੂੰ ਦੇਖ ਕੇ ਲੱਗਦਾ ਹੈ ਕਿ ਫਿਲਮ ਦਰਸ਼ਕਾਂ ਲਈ ਬਹੁਤ ਕੁਝ ਰੱਖਦੀ ਹੈ। ਇਹ ਫਿਲਮ 31 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network