ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪਰਿਵਾਰ ਦੇ ਨਾਲ ਟੇਕਿਆ ਸਿੱਧੀ ਵਿਨਾਇਕ ਮੰਦਰ ‘ਚ ਮੱਥਾ
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ ।
ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਪਰਿਵਾਰ ਦੇ ਨਾਲ ਟੇਕਿਆ ਸਿੱਧੀ ਵਿਨਾਇਕ ਮੰਦਰ ‘ਚ ਮੱਥਾ
ਵਿੱਕੀ ਕੌਸ਼ਲ (Vicky Kaushal) ਅਤੇ ਕੈਟਰੀਨਾ ਕੈਫ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਇਹ ਜੋੜੀ ਸਿੱਧੀ ਵਿਨਾਇਕ ਮੰਦਰ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ । ਵਿੱਕੀ ਕੌਸ਼ਲ ਦੇ ਨਾਲ ਉਨ੍ਹਾਂ ਦੀ ਮਾਂ ਵੀ ਦਿਖਾਈ ਦੇ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਕਮੈਂਟਸ ਕਰ ਰਹੇ ਹਨ ।

ਹੋਰ ਪੜ੍ਹੋ : ਮੀਕਾ ਸਿੰਘ ਨੂੰ ਜੈਕਲੀਨ ਦੀ ਤਸਵੀਰ ‘ਤੇ ਕਮੈਂਟ ਕਰਨਾ ਪਿਆ ਭਾਰਾ, ਗਾਇਕ ਨੂੰ ਸੁਕੇਸ਼ ਨੇ ਦਿੱਤੀ ਚਿਤਾਵਨੀ
ਵਿੱਕੀ ਕੌਸ਼ਲ ਅਤੇ ਕੈਟਰੀਨਾ ਨੇ ਕਰਵਾਈ ਲਵ ਮੈਰਿਜ
ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਕੁਝ ਮਹੀਨੇ ਪਹਿਲਾਂ ਹੀ ਲਵ ਮੈਰਿਜ ਕਰਵਾਈ ਹੈ । ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੀਆਂ ਕੁਝ ਹਸਤੀਆਂ ਨੇ ਸ਼ਿਰਕਤ ਕੀਤੀ ਸੀ।ਪਰ ਇਸ ਤੋਂ ਪਹਿਲਾਂ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਕਦੇ ਵੀ ਖੁੱਲੇ੍ਹ ਤੌਰ ‘ਤੇ ਆਪਣੀ ਰਿਲੇਸ਼ਨਸ਼ਿਪ ਦੇ ਬਾਰੇ ਕੋਈ ਵੀ ਗੱਲ ਨਹੀਂ ਸੀ ਕੀਤੀ । ਇਸ ਤੋਂ ਪਹਿਲਾਂ ਕੈਟਰੀਨਾ ਕੈਫ ਦਾ ਰਣਬੀਰ ਕਪੂਰ ਅਤੇ ਸਲਮਾਨ ਖ਼ਾਨ ਦੇ ਨਾਲ ਵੀ ਨਾਮ ਜੁੜਿਆ ਸੀ ।

ਪਰ ਆਖਿਰਕਾਰ ਕੈਟਰੀਨਾ ਨੇ ਵਿੱਕੀ ਕੌਸ਼ਲ ਨੂੰ ਆਪਣਾ ਜੀਵਨ ਸਾਥੀ ਚੁਣਿਆ । ਵਿੱਕੀ ਕੌਸ਼ਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਉਨ੍ਹਾਂ ਨੇ ਊਧਮ ਸਿੰਘ, ਊੜੀ ਵਰਗੀਆਂ ਬਿਹਤਰੀਨ ਫ਼ਿਲਮਾਂ ਕੀਤੀਆਂ ਹਨ । ਇਨ੍ਹਾਂ ਫ਼ਿਲਮਾਂ ‘ਚ ਬਿਹਤਰੀਨ ਅਦਾਕਾਰੀ ਦੇ ਲਈ ਵਿੱਕੀ ਕੌਸ਼ਲ ਨੂੰ ਸਨਮਾਨ ਵੀ ਮਿਲਿਆ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
