ਅਨੁਪਮ ਖੇਰ ਨੂੰ ਇਸ ਸ਼ਖਸ ਨੇ ਵੇਚੀ ਕੰਘੀ, ਅਨੁਪਮ ਨੇ ਕਿਹਾ ‘ਇਹ ਪੱਕਾ ਸੇਲਜ਼ਮੈਨ,ਜਿਸ ਨੇ ਗੰਜੇ ਨੂੰ ਵੇਚੀ ਕੰਘੀ
ਅਨੁਪਮ ਖੇਰ (Anupam Kher) ਦਾ ਇੱਕ ਵੀਡੀਓ (Video Viral) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ‘ਚ ਅਦਾਕਾਰ ਨੂੰ ਇੱਕ ਸ਼ਖਸ ਕੰਘੀ ਵੇਚਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਰੈੱਡ ਲਾਈਟ ‘ਤੇ ਜਦੋਂ ਅਨੁਪਮ ਖੇਰ ਦੀ ਕਾਰ ਰੁਕੀ ਤਾਂ ਅਨੁਪਮ ਖੇਰ ਦੇ ਕੋਲ ਇਹ ਸ਼ਖਸ ਆ ਗਿਆ ਅਤੇ ਕਿਹਾ ਕਿ ਕੰਘੀ ਲੈ ਲਓ । ਅਨੁਪਮ ਖੇਰ ਇਹ ਸੁਣ ਕੇ ਹੱਸਣ ਲੱਗ ਪਏ ਅਤੇ ਕਹਿਣ ਲੱਗੇ ਕਿ ਮੇਰੇ ਤਾਂ ਵਾਲ ਹੀ ਨਹੀਂ ਹਨ ।
ਹੋਰ ਪੜ੍ਹੋ : ਹੇਮਾ ਮਾਲਿਨੀ ਨੇ ਧੀ ਈਸ਼ਾ ਦਿਓਲ ਦੇ ਵੱਲੋਂ ਤਲਾਕ ਦੇ ਫੈਸਲੇ ਦਾ ਕੀਤਾ ਸਮਰਥਨ, ਜਾਣੋ ਕੀ ਹੈ ਮਾਂ ਹੇਮਾ ਦਾ ਕਹਿਣਾ
ਕੰਘੀ ਵੇਚਣ (Comb Seller)ਵਾਲੇ ਰਾਜੂ ਨਾਂਅ ਦੇ ਸ਼ਖਸ ਨੇ ਕਿਹਾ ਕਿ ਉਹ ਕੰਘੀ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ ਅਤੇ ਉਸ ਦਾ ਨਾਮ ਰਾਜੂ ਹੈ ਤੇ ਅੱਜ ਉਸਦਾ ਜਨਮ ਦਿਨ ਹੈ।ਵੀਡੀਓ ਨੂੰ ਸਾਂਝਾ ਕਰਦੇ ਹੋਏ ਅਨੁਪਮ ਖੇਰ ਨੇ ਲਿਖਿਆ ‘ਰਾਜੂ ਮੁੰਬਈ ਦੀ ਸੜਕਾਂ ‘ਤੇ ਕੰਘੀ ਵੇਚਦੇ ਹਨ ਅਤੇ ਮੇਰੇ ਕੋਲ ਕੰਘੀ ਖਰੀਦਣ ਦੀ ਵਜ੍ਹਾ ਨਹੀਂ ਹੈ।ਪਰ ਇਸ ਦਾ ਜਨਮ ਦਿਨ ਸੀ ਅਤੇ ਇਸ ਨੂੰ ਅਜਿਹਾ ਲੱਗਦਾ ਹੈ ਕਿ ਜੇ ਮੈਂ ਇੱਕ ਕੰਘੀ ਖਰੀਦ ਲੈਂਦਾ ਹਾਂ ਤਾਂ ਉਸ ਦੇ ਲਈ ਇਕ ਚੰਗੀ ਸ਼ੁਰੂਆਤ ਹੋਵੇਗੀ।ਮੈਨੂੰ ਉਮੀਦ ਹੈ ਇਨ੍ਹਾਂ ਨੇ ਆਪਣੀ ਜ਼ਿੰਦਗੀ ‘ਚ ਕੁਝ ਚੰਗੇ ਦਿਨ ਵੇਖੇ ਹੋਣਗੇ ।ਇਸ ਦੀ ਸਮਾਈਲ ਅਜਿਹੀ ਸੀ ਕਿ ਕਿਸੇ ਦੇ ਵੀ ਚਿਹਰੇ ‘ਤੇ ਮੁਸਕਾਨ ਆ ਜਾਏ’।
ਅਨੁਪਮ ਖੇਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਿਸ ‘ਚ ਰਾਮ ਲਖਨ, ਐਕਸੀਡੈਂਟਲ ਪ੍ਰਾਈਮ ਮਿਨਿਸਟਰ, ਦਾ ਕਸ਼ਮੀਰ ਫਾਈਲਸ, ਹੈਪੀ ਬਰਥਡੇ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਜਲਦ ਹੀ ਉਹ ਇੱਕ ਹੋਰ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਜਿਸ ‘ਚ ਉਹ ਸਰਦਾਰ ਲੁੱਕ ‘ਚ ਦਿਖਾਈ ਦੇਣਗੇ । ਇਸ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ ‘ਚ ਹੋਈ ਹੈ।
ਜਿਸ ਦੀਆਂ ਤਸਵੀਰਾਂ ਵੀ ਅਦਾਕਾਰ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।ਇਸ ਤੋਂ ਇਲਾਵਾ ਉਹ ਫ਼ਿਲਮ ‘ਐਂਮਰਜੈਂਸੀ’ ‘ਚ ਵੀ ਦਿਖਾਈ ਦੇਣਗੇ । ਇਸ ਫ਼ਿਲਮ ਦੀ ਮੁੱਖ ਭੂਮਿਕਾ ‘ਚ ਕੰਗਨਾ ਰਣੌਤ ਹੈ । ਜਿਸ ‘ਚ ਉਸ ਨੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ।
-