ਹੇਮਾ ਮਾਲਿਨੀ ਨੇ ਧੀ ਈਸ਼ਾ ਦਿਓਲ ਦੇ ਵੱਲੋਂ ਤਲਾਕ ਦੇ ਫੈਸਲੇ ਦਾ ਕੀਤਾ ਸਮਰਥਨ, ਜਾਣੋ ਕੀ ਹੈ ਮਾਂ ਹੇਮਾ ਦਾ ਕਹਿਣਾ

Written by  Shaminder   |  February 16th 2024 10:53 AM  |  Updated: February 16th 2024 10:53 AM

ਹੇਮਾ ਮਾਲਿਨੀ ਨੇ ਧੀ ਈਸ਼ਾ ਦਿਓਲ ਦੇ ਵੱਲੋਂ ਤਲਾਕ ਦੇ ਫੈਸਲੇ ਦਾ ਕੀਤਾ ਸਮਰਥਨ, ਜਾਣੋ ਕੀ ਹੈ ਮਾਂ ਹੇਮਾ ਦਾ ਕਹਿਣਾ

ਪਿਛਲੇ ਦਿਨੀਂ ਧਰਮਿੰਦਰ ਅਤੇ ਹੇਮਾ ਮਾਲਿਨੀ (Hema malini) ਦੀ ਧੀ ਈਸ਼ਾ ਦਿਓਲ (Esha Deol) ਦੇ ਵੱਲੋਂ ਪਤੀ ਭਰਤ ਤਖਤਾਨੀ ਦੇ ਨਾਲ ਤਲਾਕ ਦੀਆਂ ਖਬਰਾਂ ਆਈਆਂ ਸਨ । ਪਹਿਲਾਂ ਤਾਂ ਸਭ ਦੱਬੀ ਜ਼ੁਬਾਨ ਨਾਲ ਦੋਵਾਂ ਦੇ ਤਲਾਕ ਦੀਆਂ ਖ਼ਬਰਾਂ ਤੇ ਗੱਲਬਾਤ ਕਰ ਰਹੇ ਸਨ । ਪਰ ਪਿਛਲੇ ਦਿਨੀਂ ਮੀਡੀਆ ਨੂੰ ਦਿੱਤੀ ਇੱਕ ਸਟੇਟਮੈਂਟ ‘ਚ ਦੋਵਾਂ ਦੇ ਵੱਖ ਹੋਣ ਦੀ ਪੁਸ਼ਟੀ ਹੋ ਗਈ ਸੀ । ਜਿਸ ਤੋਂ ਬਾਅਦ ਹੁਣ ਈਸ਼ਾ ਦੀ ਮਾਂ ਹੇਮਾ ਮਾਲਿਨੀ ਦਾ ਇਸ ਮਾਮਲੇ ‘ਤੇ ਪ੍ਰਤੀਕਰਮ ਆਇਆ ਹੈ । ਜਿਸ ‘ਚ ਉਨ੍ਹਾਂ ਨੇ ਧੀ ਦੇ ਇਸ ਫੈਸਲੇ ਦਾ ਸੁਆਗਤ ਕੀਤਾ ਹੈ।ਸੂਤਰਾਂ ਮੁਤਾਬਕ ਈਸ਼ਾ ਦੇ ਇਸ ਫੈਸਲੇ ‘ਚ ਮਾਂ ਨੇ ਪੂਰਾ ਸਾਥ ਦਿੱਤਾ ਹੈ।ਇਸ ਦੇ ਨਾਲ ਹੀ ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਇਹ ਈਸ਼ਾ ਦੀ ਜ਼ਿੰਦਗੀ ਹੈ ਅਤੇ ਇਸ ‘ਚ ਉਹ ਦਖਲ ਨਹੀਂ ਦੇਣਗੇ ।

Esha Deol with husband .jpg

 ਹੋਰ ਪੜ੍ਹੋ : ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਗਿੱਪੀ ਗਰੇਵਾਲ, ਸਾਂਝੀ ਕੀਤੀ ਪਿਤਾ ਦੇ ਨਾਲ ਤਸਵੀਰ

11 ਸਾਲ ਬਾਅਦ ਟੁੱਟਿਆ ਰਿਸ਼ਤਾ 

 ਈਸ਼ਾ ਦਿਓਲ ਅਤੇ ਭਰਤ ਤਖਤਾਨੀ ਦਾ ਰਿਸ਼ਤਾ ਗਿਆਰਾਂ ਸਾਲ ਬਾਅਦ ਟੁੱਟਿਆ ਹੈ । ਦੋਵਾਂ ਨੇ ਗਿਆਰਾਂ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਵਿਆਹ ਤੋਂ ਬਾਅਦ ਈਸ਼ਾ ਦਿਓਲ ਦੇ ਘਰ ਦੋ ਧੀਆਂ ਦਾ ਜਨਮ ਹੋਇਆ ਸੀ। ਦੂਜੀ ਧੀ ਦੇ ਜਨਮ ਤੋਂ ਬਾਅਦ ਹੀ ਦੋਵਾਂ ਦੇ ਰਿਸ਼ਤੇ ‘ਚ ਕੁੱੜਤਣ ਆਉਣੀ ਸ਼ੁਰੂ ਹੋ ਗਈ ਸੀ । 

Esha Deol (2).jpg

ਫੈਮਿਲੀ ਫੰਕਸ਼ਨ ‘ਚ ਗਾਇਬ ਰਿਹਾ ਸੀ ਭਰਤ ਤਖਤਾਨੀ 

ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਦੇ ਜਨਮ ਦਿਨ ‘ਤੇ ਵੱਡੀ ਪਾਰਟੀ ਦਾ ਆਯੋਜਨ ਕੀਤਾ ਸੀ । ਪਰ ਭਰਤ ਤਖਤਾਨੀ ਇਸ ਫੰਕਸ਼ਨ ‘ਚੋਂ ਗਾਇਬ ਰਿਹਾ ਸੀ । ਈਸ਼ਾ ਦਿਓਲ ਇੱਕਲੀ ਹੀ ਆਪਣੇ ਮਾਪਿਆਂ ਦੇ ਨਾਲ ਨਜ਼ਰ ਆਈ ਸੀ । ਇਸ ਤੋਂ ਇਲਾਵਾ ਹੋਰ ਕਈ ਮੌਕੇ ਸਨ ਜਿੱਥੇ ਭਰਤ ਤਖਤਾਨੀ ਗਾਇਬ ਰਿਹਾ ਸੀ।

Esha Deol.jpg

ਹਾਲਾਂ ਕਿ ਜਦੋਂ ਈਸ਼ਾ ਦਾ ਜਨਮ ਦਿਨ ਸੀ । ਉਸ ਸਮੇਂ ਵੀ ਈਸ਼ਾ ਦਿਓਲ ਦੋਸਤਾਂ ਦੇ ਨਾਲ ਹੀ ਜਨਮ ਦਿਨ ਮਨਾਉਂਦੀ ਨਜ਼ਰ ਆਈ ਸੀ । ਜਿਸ ਤੋਂ ਬਾਅਦ ਫੈਨਸ ਨੇ ਉਦੋਂ ਹੀ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਦੋਵਾਂ ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ ।ਜਿਸ ਤੋਂ ਬਾਅਦ ਖ਼ਬਰਾਂ ਇਹ ਵੀ ਸਨ ਕਿ ਈਸ਼ਾ ਦੇ ਪਤੀ ਨੂੰ ਗੋਆ ‘ਚ ਕਿਸੇ ਕੁੜੀ ਦੇ ਨਾਲ ਘੁੰਮਦੇ ਵੇਖਿਆ ਗਿਆ ਹੈ। 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network