ਸੱਸ ਸਤਵੰਤ ਕੌਰ ਨਾਲ ਪਹਿਲੀ ਮੁਲਾਕਾਤ ਦੇ ਦੌਰਾਨ ਹੇਮਾ ਮਾਲਿਨੀ ਹੋ ਗਈ ਸੀ ਨਰਵਸ, ਜਾਣੋ ਕਿਸ ਤਰ੍ਹਾਂ ਦਾ ਸੱਸ ਦਾ ਰਿਐਕਸ਼ਨ
ਸੱਸ ਸਤਵੰਤ ਕੌਰ ਨਾਲ ਪਹਿਲੀ ਮੁਲਾਕਾਤ ਦੇ ਦੌਰਾਨ ਹੇਮਾ ਮਾਲਿਨੀ ਹੋ ਗਈ ਸੀ ਨਰਵਸ, ਜਾਣੋ ਕਿਸ ਤਰ੍ਹਾਂ ਦਾ ਸੱਸ ਦਾ ਰਿਐਕਸ਼ਨ
ਡਰੀਮ ਗਰਲ ਹੇਮਾ ਮਾਲਿਨੀ (Hema Malini) ਦੇ ਹੁਸਨ ਦੇ ਕਈ ਦੀਵਾਨੇ ਸਨ । ਬਾਲੀਵੁੱਡ ਅਦਾਕਾਰ ਧਰਮਿੰਦਰ, ਸੰਜੀਵ ਕੁਮਾਰ ਪਤਾ ਨਹੀਂ ਕਿੰਨੇ ਕੁ ਅਦਾਕਾਰ ਉਸ ਦੀ ਖੂਬਸੂਰਤੀ ਦੇ ਦੀਵਾਨੇ ਸਨ । ਧਰਮਿੰਦਰ ਵੀ ਹੇਮਾ ਮਾਲਿਨੀ ਦੀ ਖੂਬਸੂਰਤੀ ਦੇ ਏਨੇਂ ਕੁ ਦੀਵਾਨੇ ਸਨ ਕਿ ਉਨ੍ਹਾਂ ਨੂੰ ਇਸ ਗੱਲ ਦਾ ਵੀ ਕੋਈ ਖਿਆਲ ਨਹੀਂ ਸੀ ਕਿ ਉਹ ਸ਼ਾਦੀਸ਼ੁਦਾ ਹਨ ਅਤੇ ਉਨ੍ਹਾਂ ਦੇ ਬੱਚੇ ਵੀ ਹਨ।ਇਸ ਦੇ ਬਾਵਜੂਦ ਦੋਨਾਂ ਨੇ ਲਵ ਮੈਰਿਜ ਕਰਵਾਈ ਸੀ ।ਹਾਲਾਂਕਿ ਹੇਮਾ ਮਾਲਿਨੀ ਧਰਮਿੰਦਰ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਦੂਰੀ ਹੀ ਬਣਾ ਕੇ ਰੱਖਦੀ ਸੀ।
/ptc-punjabi/media/media_files/aDaWaDn59NxY23hrgskj.jpg)
ਹੋਰ ਪੜ੍ਹੋ : ਅਦਾਕਾਰਾ ਹੰਸਿਕਾ ਮੋਟਵਾਨੀ ਵਿਆਹ ‘ਚ ਪੁੱਜੀ, ਸਿੰਪਲ ਪੰਜਾਬੀ ਸੂਟ ‘ਚ ਖੂਬਸੂਰਤ ਦਿਖੀ ਅਦਾਕਾਰਾ
ਹੇਮਾ ਮਾਲਿਨੀ ਨੇ ਸੱਸ ਨਾਲ ਪਹਿਲੀ ਮੁਲਾਕਾਤ ਦਾ ਕੀਤਾ ਜ਼ਿਕਰ
ਹੇਮਾ ਮਾਲਿਨੀ ਨੇ ਆਪਣੀ ਸੱਸ (Mother In Law)ਬਾਰੇ ਆਪਣੀ ਬਾਇਓਗ੍ਰਾਫੀ ‘ਚ ਖੁਲਾਸਾ ਕੀਤਾ ਹੈ ਕਿ ਜਦੋਂ ਉਹ ਆਪਣੀ ਸੱਸ ਸਤਵੰਤ ਕੌਰ ਨੂੰ ਮਿਲੀ ਤਾਂ ਉਹ ਬਹੁਤ ਜ਼ਿਆਦਾ ਨਰਵਸ ਸੀ ।ਪਰ ਉਹ ਉਨ੍ਹਾਂ ਨੂੰ ਮਿਲ ਕੇ ਕਾਫੀ ਖੁਸ਼ ਹੋਈ ਸੀ ।ਹੇਮਾ ਮਾਲਿਨੀ ਦਾ ਕਹਿਣਾ ਹੈ ਕਿ ਧਰਮ ਜੀ ਵਾਂਗ ਉਨ੍ਹਾਂ ਦੀ ਮਾਂ ਵੀ ਕਾਫੀ ਦਿਆਲੂ ਸਨ। ਮੈਨੂੰ ਯਾਦ ਹੈ ਕਿ ਜਦੋਂ ਮੈਂ ਪ੍ਰੈਗਨੇਂਟ ਸੀ ਤਾਂ ਉਸ ਸਮੇਂ ਉਹ ਜੁਹੂ ਦੇ ਡਬਿੰਗ ਸਟੂਡੀਓ ‘ਚ ਮੈਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਨੇ ਘਰ ‘ਚ ਕਿਸੇ ਨੂੰ ਵੀ ਕੁਝ ਨਹੀਂ ਸੀ ਦੱਸਿਆ ।ਇਸ ਤਰ੍ਹਾਂ ਸੱਸ ਸਤਵੰਤ ਕੌਰ ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਕਾਫੀ ਯਾਦਗਾਰ ਰਹੀ ਸੀ ।
ਹੇਮਾ ਮਾਲਿਨੀ ਦਾ ਵਰਕ ਫਰੰਟ
ਹੇਮਾ ਮਾਲਿਨੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਦਿੱਤੀਆਂ ਹਨ । ਜਿਸ ‘ਚ ਸੀਤਾ ਔਰ ਗੀਤਾ, ਸ਼ੋਅਲੇ, ਡਰੀਮ ਗਰਲ ਸਣੇ ਕਈ ਹਿੱਟ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ ।ਉਹ ਫ਼ਿਲਮਾਂ ‘ਚ ਹੁਣ ਵੀ ਸਰਗਰਮ ਹਨ ਅਤੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।
/ptc-punjabi/media/media_files/C0RX7YyNsVNQGp5BrPKi.jpg)
ਹੇਮਾ ਮਾਲਿਨੀ ਦੀਆਂ ਦੋ ਧੀਆਂ ਹਨ ਈਸ਼ਾ ਦਿਓਲ ਅਤੇ ਅਹਾਨਾ ਦਿਓਲ । ਈਸ਼ਾ ਦਿਓਲ ਤਾਂ ਫ਼ਿਲਮਾਂ ‘ਚ ਸਰਗਰਮ ਹਨ, ਪਰ ਵਿਆਹ ਤੋਂ ਬਾਅਦ ਉਹ ਕੁਝ ਕੁ ਫ਼ਿਲਮਾਂ ‘ਚ ਹੀ ਨਜ਼ਰ ਆਏ ਹਨ । ਈਸ਼ਾ ਦਿਓਲ ਵੀ ਦੋ ਧੀਆਂ ਦੀ ਮਾਂ ਹੈ। ਜਿਨ੍ਹਾਂ ਦੇ ਨਾਲ ਅਕਸਰ ਅਦਾਕਾਰਾ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
