ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕ ਕੁਮਾਰ ਰਾਮਸੇ ਦਾ ਦਿਹਾਂਤ

written by Rupinder Kaler | July 08, 2021

ਬਾਲੀਵੁੱਡ ਦੇ ਨਿਰਮਾਤਾ-ਨਿਰਦੇਸ਼ਕ ਕੁਮਾਰ ਰਾਮਸੇ ਦਾ ਦਿਹਾਂਤ ਹੋ ਗਿਆ ਹੈ। ਉਹ 85 ਸਾਲਾਂ ਦੇ ਸਨ । ਕੁਮਾਰ ਰਾਮਸੇ ਨੇ ਬਾਲੀਵੁੱਡ ਨੂੰ ਕਈ ਹਿੱਟ ਡਰਾਵਨੀਆਂ ਫ਼ਿਲਮਾਂ ਦਿੱਤੀਆਂ ਹਨ ।ਕੁਮਾਰ ਰਾਮਸੇ ਨੇ ਵੀਰਵਾਰ ਨੂੰ ਆਪਣੇ ਘਰ ਵਿਖੇ ਆਖਰੀ ਸਾਹ ਲਿਆ। ਖਬਰਾਂ ਦੀ ਮੰਨੀਏ ਤਾਂ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦਾ ਦਿਹਾਂਤ ਹੋਇਆ ਹੈ । ਪੁੱਤਰ ਗੋਪਾਲ ਨੇ ਕੁਮਾਰ ਰਾਮਸੇ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ।

ਹੋਰ ਪੜ੍ਹੋ :

ਆਸਟ੍ਰੇਲੀਆ ‘ਚ ਸਿੱਖ ਫੌਜੀ ਨੇ ਆਰਮੀ ਲਈ ਬਣਾਇਆ ਕਮਿਊਨੀਕੇਸ਼ਨ ਸਿਸਟਮ, ਆਸਟ੍ਰੇਲੀਆ ਆਰਮੀ ਨੇ ਕੀਤਾ ਸਨਮਾਨਿਤ

ਗੋਪਾਲ ਨੇ ਕਿਹਾ, ‘ਅੱਜ ਸਵੇਰੇ ਕਰੀਬ 5.30 ਵਜੇ ਦਿਲ ਦਾ ਦੌਰਾ ਪੈਣ ਨਾਲ ਉਹਨਾਂ ਦੀ ਮੌਤ ਹੋ ਗਈ । ਉਹਨਾਂ ਨੇ ਬਹੁਤ ਜਲਦੀ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਦਿੱਤਾ । ਕੁਮਾਰ ਨਿਰਮਾਤਾ ਐੱਫ.ਯੂ ਰਾਮਸੇ ਦਾ ਪੁੱਤਰ ਸੀ ਅਤੇ ਸੱਤ ਭਰਾਵਾਂ ਵਿਚੋਂ ਸਭ ਤੋਂ ਵੱਡਾ ਸੀ।

ਉਸਨੇ ਆਪਣੇ ਭਰਾ ਤੁਲਸੀ, ਸ਼ਿਆਮ, ਕੇਸ਼ੂ, ਕਿਰਨ, ਗੰਗੂ ਅਤੇ ਅਰਜੁਨ ਨਾਲ ਮਿਲ ਕੇ ਬਾਲੀਵੁੱਡ ‘ਤੇ ਡਰਾਉਣੀ ਫਿਲਮਾਂ ਦੀ ਸ਼ੈਲੀ ਵਿਚ ਲੰਬੇ ਸਮੇਂ ਤਕ ਰਾਜ ਕੀਤਾ। ਕੁਮਾਰ ਰਾਮਸੇ ਦੀ ਮੌਤ ਕਾਰਨ ਬਾਲੀਵੁੱਡ ਵਿੱਚ ਸੋਗ ਦਾ ਮਾਹੌਲ ਹੈ।

0 Comments
0

You may also like