Trending:
ਨਸ਼ੇ 'ਚ ਧੂੱਤ ਦਿਖਾਈ ਦਿੱਤੇ ਸੰਜੇ ਦੱਤ, ਮੀਡੀਆ ਦੇ ਸਾਹਮਣੇ ਕੱਢੀਆਂ ਗਾਲਾਂ ਦੇਖੋ ਵੀਡਿਓ
ਬਾਲੀਵੁੱਡ ਐਕਟਰ ਸੰਜੇ ਦੱਤ ਅਕਸਰ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ । ਇਸ ਵਾਰ ਉਹਨਾਂ ਦੇ ਸੁਖਰਖੀਆਂ ਵਿੱਚ ਆਉਣ ਦਾ ਕਾਰਨ ਬਣੀ ਹੈ, ਉਹ ਵੀਡਿਓ ਜਿਸ ਵਿਚ ਉਹ ਨਸ਼ੇ ਵਿੱਚ ਧੂੱਤ ਦਿਖਾਈ ਦੇ ਰਹੇ ਹਨ । ਦਰਅਸਲ ਇਹ ਵੀਡਿਓ ਇੱਕ ਪਾਰਟੀ ਦੀ ਹੈ ਜਿਹੜੀ ਕਿ ਸੰਜੇ ਨੇ ਆਪਣੇ ਘਰ ਵਿੱਚ ਹੀ ਰੱਖੀ ਸੀ ।
ਹੋਰ ਵੇਖੋ : ਸ਼ਾਹਿਦ ਦੇ ਬੇਟੇ ‘ਜੈਨ ਕਪੂਰ’ ਦੀ ਤਸਵੀਰ ਆਈ ਸਾਹਮਣੇ, ਤਸਵੀਰ ਨੂੰ ਮਿਲੇ ਲੱਖਾਂ ਲਾਈਕ
Sanjay Dutt
ਇਸ ਵੀਡਿਓ ਵਿੱਚ ਸੰਜੇ ਦੱਤ ਨਸ਼ੇ ਵਿੱਚ ਧੂੱਤ ਮੀਡੀਆ ਦੇ ਸਾਹਮਣੇ ਆਉਂਦੇ ਹਨ ਤੇ ਗਾਲਾਂ ਕੱਢਦੇ ਹਨ । ਸੰਜੇ ਦੱਤ ਦੀ ਇਹ ਵੀਡਿਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ।ਸੰਜੇ ਦੱਤ ਦੀ ਇਸ ਵੀਡੀਓ ਨੂੰ ਲੈ ਕੇ ਲੋਕ ਕਮੈਂਟ ਵੀ ਕਰ ਰਹੇ ਹਨ । ਇਸ ਵੀਡਿਓ ਨੂੰ ਦੇਖਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ ।
ਹੋਰ ਵੇਖੋ : ਲਿਪਕਿੱਸ ਵਾਲੀ ਤਸਵੀਰ ਤੋਂ ਬਾਅਦ ਸ਼ਾਹਿਦ ਤੇ ਮੀਰਾ ਫਿਰ ਚਰਚਾ ‘ਚ, ਤਸਵੀਰਾਂ ਵਾਇਰਲ
https://www.instagram.com/p/Bp-B-gtFep0/?utm_source=ig_embed&utm_medium=loading
ਸੰਜੇ ਦੱਤ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਸੰਜੇ ਦੱਤ 'ਕਲੰਕ' ਅਤੇ 'ਸ਼ਮਸ਼ੇਰਾ' ਵਰਗੀਆਂ ਦੋ ਵੱਡੀਆਂ ਫਿਲਮਾਂ ਕਰ ਰਹੇ ਹਨ । 'ਕਲੰਕ' ਵਿੱਚ ਸੰਜੇ ਦੱਤ ਦੇ ਨਾਲ ਮਾਧੁਰੀ ਦੀਖਸ਼ਿਤ, ਆਲੀਆ ਭੱਟ, ਵਰੂਨ ਧਵਨ ਵਰਗੇ ਵੱਡੇ ਕਲਾਕਾਰ ਕੰਮ ਕਰ ਰਹੇ ਹਨ ਜਦੋਂ ਕਿ ਸ਼ਮਸ਼ੇਰਾ ਵਿੱਚ ਸੰਜੇ ਦੱਤ ਦੇ ਨਾਲ ਰਣਬੀਰ ਕਪੂਰ ਨਜ਼ਰ ਆਉਣਗੇ । ਸੰਜੇ ਦੱਤ ਦੇ ਪ੍ਰਸ਼ੰਸਕਾਂ ਨੂੰ ਇਹਨਾਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।