ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ‘ਤੇ ਕੋਰੋਨਾ ਵਾਇਰਸ ਦੇ ਖਿਲਾਫ ਲੜਾਈ ‘ਚ ਪੂਰਾ ਸਹਿਯੋਗ ਦਿੱਤਾ । ਬਾਲੀਵੁੱਡ ਦੇ ਹੀ ਮੈਨ ਯਾਨੀ ਕਿ ਧਰਮਿੰਦਰ ਵੀ ਪੀਐੱਮ ਦੀ ਅਪੀਲ ‘ਤੇ ਖਰਾ ਉਤਰਦਿਆਂ ਰਾਤ 9 ਵਜੇ 9 ਮਿੰਟ ਤੱਕ ਮਸ਼ਾਲ ਬਾਲ ਕੇ ਇਸ ਨਾਮੁਰਾਦ ਬਿਮਾਰੀ ਦੇ ਖਿਲਾਫ ਇੱਕਜੁਟ ਹੋਏ ।
ਹੋਰ ਵੇਖੋ:ਧਰਮਿੰਦਰ ਨੂੰ ਧੀ ਈਸ਼ਾ ਦਿਓਲ ਦਾ ਫ਼ਿਲਮਾਂ ’ਚ ਕੰਮ ਕਰਨਾ ਨਹੀਂ ਸੀ ਪਸੰਦ, ਧਰਮਿੰਦਰ ਦਾ ਇਸ ਤਰ੍ਹਾਂ ਬਦਲਿਆ ਮਨ
ਈਸ਼ਾ ਦਿਓਲ ਨੇ ਵੀ ਆਪਣੇ ਪਤੀ ਭਰਤ ਤਖਤਾਨੀ ਅਤੇ ਮਾਂ ਹੇਮਾ ਮਾਲਿਨੀ ਦੇ ਨਾਲ ਟਾਰਚ ਅਤੇ ਮੋਮਬੱਤੀਆਂ ਜਗਾ ਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ‘ਦੀਆ ਜਲਾਓ’ ਅਪੀਲ ਦਾ ਸਮਰਥਨ ਕੀਤਾ ।
ਉੱਧਰ ਦੀਪਿਕਾ ਅਤੇ ਰਣਵੀਰ ਨੇ ਵੀ ਆਪਣੀ ਬਾਲਕਨੀ ‘ਚ ਮੋਮਬੱਤੀ ਬਾਲਦੇ ਹੋਏ ਨਜ਼ਰ ਆਏ ।
ਸੋਨਮ ਕਪੂਰ ਅਤੇ ਜਾਨ੍ਹਵੀ ਕਪੂਰ ਵੀ ਆਪੋ ਆਪਣੇ ਤਰੀਕੇ ਨਾਲ ਕੋਰੋਨਾ ਖਿਲਾਫ ਇਕਜੁਟਤਾ ਦਿਖਾਉਂਦੇ ਹੋਏ ਮੋਮਬੱਤੀਆਂ, ਟਾਰਚ ਅਤੇ ਦੀਵੇ ਬਾਲ ਕੇ ਪੀਐੱਮ ਮੋਦੀ ਦਾ ਸਮਰਥਨ ਕਰਦੀਆਂ ਨਜ਼ਰ ਆਈਆਂ ।
ਦੱਸ ਦਈਏ ਕਿ ਬੀਤੇ ਦਿਨੀਂ ਪੀਐੱਮ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪੰਜ ਅਪ੍ਰੈਲ ਰਾਤ 9 ਵਜੇ ਆਪਣੇ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ 9 ਮਿੰਟ ਤੱਕ ਦੀਵੇ, ਮੋਮਬੱਤੀਆਂ, ਟਾਰਚ ਜਾਂ ਫਿਰ ਮੋਬਾਈਲ ਦੀ ਫਲੈਸ਼ ਦੀ ਲਾਈਟ ਬਾਲ ਕੇ ਆਪੋੋ ਆਪਣੇ ਇਸ਼ਟ ਦੇਵ ਕੋਲ ਇਸ ਨਾਮੁਰਾਦ ਬਿਮਾਰੀ ਨੂੰ ਮੁਲਕ ਚੋਂ ਕੱਢਣ ਲਈ ਅਰਦਾਸ ਕੀਤੀ ਜਾਵੇ ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਇਸ ਦਾ ਸਮਰਥਨ ਕਰਦੇ ਹੋਏ ਲੋਕਾਂ ਨੇ ਦੀਵੇ, ਮੋਮਬੱਤੀਆਂ ਬਾਲ ਕੇ ਇਸ ਦਾ ਸਮਰਥਨ ਕੀਤਾ ਸੀ ।